ਕਾਲਜ ਦੀ ਪ੍ਰਧਾਨਗੀ ਤੋਂ ਅਪਰਾਧ ਦੀ ਦੁਨੀਆ ’ਚ ਕਦਮ ਰੱਖਣ ਵਾਲਾ ਲਾਰੈਂਸ ਬਿਸ਼ਨੋਈ, ਜਾਣੋ ਕਿਵੇਂ ਬਣਿਆ ਗੈਂਗਸਟਰ

Wednesday, Jun 15, 2022 - 12:44 PM (IST)

ਕਾਲਜ ਦੀ ਪ੍ਰਧਾਨਗੀ ਤੋਂ ਅਪਰਾਧ ਦੀ ਦੁਨੀਆ ’ਚ ਕਦਮ ਰੱਖਣ ਵਾਲਾ ਲਾਰੈਂਸ ਬਿਸ਼ਨੋਈ, ਜਾਣੋ ਕਿਵੇਂ ਬਣਿਆ ਗੈਂਗਸਟਰ

ਨੈਸ਼ਨਲ ਡੈਸਕ- 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਵਿਖੇ ਪੰਜਾਬੀ ਗਾਇਕ ਸ਼ੁੱਭਦੀਪ ਉਰਫ਼ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਦੇ ਕਤਲ ਮਗਰੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਸੁਰਖੀਆਂ ’ਚ ਬਣਿਆ ਹੋਇਆ ਹੈ। ਦਰਅਸਲ ਸੋਸ਼ਲ ਮੀਡੀਆ ’ਤੇ ਜ਼ਰੀਏ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਅਜਿਹਾ ਦਿੱਲੀ ਪੁਲਸ ਦਾ ਕਹਿਣਾ ਹੈ। ‘ਡਾਨ’ ਬਣਨ ਦਾ ਸੁਫ਼ਨਾ ਵੇਖਣ ਵਾਲਾ ਲਾਰੈਂਸ ਬਿਸ਼ਨੋਈ ਹੁਣ ਜੇਲ੍ਹ ਦੀਆਂ ਸਲਾਖ਼ਾ ਪਿੱਛੇ ਹੈ। ਸਿੱਧੂ ਮੂਸੇਵਾਲਾ ਦੇ ਕਤਲਕਾਂਡ ’ਚ ਪੁੱਛ-ਗਿੱਛ ਲਈ ਪੰਜਾਬ ਪੁਲਸ ਉਸ ਨੂੰ ਸਖ਼ਤ ਸੁਰੱਖਿਆ ਹੇਠ ਦਿੱਲੀ ਤੋਂ ਪੰਜਾਬ ਲੈ ਕੇ ਆਈ ਹੈ। ਪੁਲਸ ਨੇ ਅੱਜ ਉਸ ਨੂੰ ਮਾਨਸਾ ਦੀ ਇਕ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ 7 ਦਿਨ ਦੀ ਪੰਜਾਬ ਪੁਲਸ ਦੀ ਹਿਰਾਸਤ ’ਚ ਭੇਜਿਆ ਗਿਆ ਹੈ। ਲਾਰੈਂਸ ਬਿਸ਼ਨੋਈ ਤੋਂ ਪੁੱਛ-ਗਿੱਛ ਮਗਰੋਂ ਸਿੱਧੂ ਮੂਸੇਵਾਲਾ ਦੇ ਕਤਲ ਦੀਆਂ ਕਈ ਪਰਤਾਂ ਖੁੱਲ੍ਹ ਸਕਦੀਆਂ ਹਨ। 

ਇਹ ਵੀ ਪੜ੍ਹੋ- ਜਾਣੋ ਕੌਣ ਹਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ? ਜਿਨ੍ਹਾਂ ਨੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਲਈ ਜ਼ਿੰਮੇਵਾਰੀ

ਆਓ ਜਾਣਦੇ ਹਾਂ ਕੌਣ ਹੈ ਲਾਰੈਂਸ ਬਿਸ਼ਨੋਈ ਅਤੇ ਅਪਰਾਧ ਦੀ ਦੁਨੀਆ ’ਚ ਕਿਵੇਂ ਉਸ ਨੇ ਆਪਣੇ ਪੈਰ ਜਮਾਏ-

ਕੌਣ ਹੈ ਲਾਰੈਂਸ ਬਿਸ਼ਨੋਈ
ਲਾਰੈਂਸ ਦਾ ਜਨਮ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ (ਹੁਣ ਫਾਜ਼ਿਲਕਾ ਜ਼ਿਲ੍ਹੇ) ਦੇ ਧਤਾਰਾਂਵਾਲੀ ਵਿਚ ਇਕ ਅਮੀਰ ਪਰਿਵਾਰ ’ਚ ਹੋਇਆ। ਉਸ ਨੇ ਡੀ.ਏ.ਵੀ ਕਾਲਜ, ਚੰਡੀਗੜ੍ਹ ਵਿਚ ਪੜ੍ਹਾਈ ਕੀਤੀ ਸੀ। ਉਹ ਇਕ ਦਹਾਕਾ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ (SOPU) ਦੇ ਪ੍ਰਧਾਨ ਰਿਹਾ। 31 ਸਾਲਾ ਲਾਰੈਂਸ ਬਿਸ਼ਨੋਈ 2017 ਤੋਂ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਬੰਦ ਰਿਹਾ ਅਤੇ ਅੱਜ ਪੰਜਾਬ ਪੁਲਸ ਦੀ ਗ੍ਰਿਫ਼ਤ ’ਚ ਹੈ। ਉਸ ’ਤੇ ਕਤਲ ਦੀ ਕੋਸ਼ਿਸ਼, ਘੁਸਪੈਠ, ਡਕੈਤੀ ਅਤੇ ਹਮਲੇ ਸਮੇਤ ਹੋਰਾਂ ਸਮੇਤ ਆਈ. ਪੀ. ਸੀ. ਦੀਆਂ ਧਾਰਾਵਾਂ ਦੇ ਤਹਿਤ ਅਪਰਾਧਾਂ ਦੇ ਦੋਸ਼ ਹਨ।

PunjabKesari

ਬਿਸ਼ਨੋਈ ਨੇ ਕਾਲਜ ’ਚ ਹੀ ਬਣਾਈ ਸੀ ਪਹਿਲੀ ਗੈਂਗ
ਕਦੇ ਵਿਦਿਆਰਥੀ ਨੇਤਾ ਰਹੇ ਲਾਰੈਂਸ ਬਿਸ਼ਨੋਈ ਨੇ ਪਹਿਲੀ ਗੈਂਗ ਕਾਲਜ ’ਚ ਹੀ ਬਣਾਈ। ਉਸ ਦੇ ਉੱਪਰ ਘੱਟੋ-ਘੱਟ 25 ਗੰਭੀਰ ਮੁਕੱਦਮੇ ਦਰਜ ਹਨ। ਪੁਲਸ ਮੁਤਾਬਕ ਬਿਸ਼ਨੋਈ ਫਾਜ਼ਿਲਕਾ ’ਚ ਵੱਡਾ ਹੋਇਆ। ਉਹ ‘ਡਾਨ’ ਬਣਨਾ ਚਾਹੁੰਦਾ ਸੀ। ਇਸ ਕੰਮ ’ਚ ਉਸ ਨੂੰ ਜ਼ਿਆਦਾ ਸਮਾਂ ਨਹੀਂ ਲੱਗਾ। ਬਿਸ਼ਨੋਈ ਨੇ ਆਪਣਾ ਨੈੱਟਵਰਕ ਪਹਿਲਾਂ ਪੰਜਾਬ ਅਤੇ ਹਰਿਆਣਾ ਫਿਰ ਕਈ ਹੋਰ ਸੂਬਿਆਂ ਤੱਕ ਫੈਲਾ ਲਿਆ। ਸਾਲ 2016 ’ਚ ਬਿਸ਼ਨੋਈ ’ਤੇ ਇਕ ਕਾਂਗਰਸ ਨੇਤਾ ਦੇ ਕਤਲ ਦਾ ਦੋਸ਼ ਲੱਗਾ। ਉਸ ਨੇ ਫੇਸਬੁੱਕ ਜ਼ਰੀਏ ਕਤਲ ਦੀ ਜ਼ਿੰਮੇਵਾਰੀ ਲਈ ਸੀ। 

ਇਹ ਵੀ ਪੜ੍ਹੋ- ਤਿਹਾੜ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ, ਵਿਦੇਸ਼ਾਂ ਤੱਕ ਫੈਲਿਆ ਨੈੱਟਵਰਕ

ਪੰਜਾਬ ਤੋਂ ਹੀ ਰੱਖਿਆ ਅਪਰਾਧ ਦੀ ਦੁਨੀਆ ’ਚ ਕਦਮ
ਗੈਂਗਸਟਰ ਬਿਸ਼ਨੋਈ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਅਪਰਾਧ ਦੀ ਦੁਨੀਆ ’ਚ ਉਸ ਨੇ ਪੰਜਾਬ ਤੋਂ ਹੀ ਕਦਮ ਰੱਖਿਆ । ਬਿਸ਼ਨੋਈ ਨੇ 2013 ’ਚ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਦੌਰਾਨ ਉਸ ਨੇ ਸਟੂਡੈਂਟ ਯੂਨੀਅਨ ਜੁਆਇਨ ਕੀਤੀ ਸੀ ਅਤੇ ਉੱਥੇ ਉਸ ਦੀ ਮੁਲਾਕਾਤ ਕਾਂਸਟੇਬਲ ਦੇ ਲੜਕੇ ਗੋਲਡੀ ਬਰਾੜ ਨਾਲ ਹੋਈ ਸੀ ਅਤੇ ਉਦੋਂ ਤੋਂ ਇਹ ਦੋਵੇਂ ਚੰਗੇ ਦੋਸਤ ਹਨ। ਕਾਲਜ ਤੋਂ ਹੀ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਗੈਂਗਸਟਰ ਬਣਨ ਦਾ ਜਨੂੰਨ ਸੀ ਅਤੇ ਦੋਹਾਂ ਨੂੰ ਹੀ ਆਪਣਾ ਨਾਂ ਕਮਾਉਣ ਦਾ ਅਜਿਹਾ ਫਿਤੂਰ ਸੀ ਕਿ ਉਹ ਹਰ ਬੁਰੇ ਕੰਮ ’ਚ ਜੁੜਦੇ ਗਏ।

PunjabKesari

ਕਾਲੇ ਹਿਰਨ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਹੈ ਬਿਸ਼ਨੋਈ
ਕਾਲੇ ਹਿਰਨ ਨੂੰ ਪਵਿੱਤਰ ਮੰਨਣ ਵਾਲੇ ਬਿਸ਼ਨੋਈ ਭਾਈਚਾਰੇ ਨਾਲ ਸਬੰਧਤ "ਗੈਂਗਸਟਰ" ਉਦੋਂ ਬਦਨਾਮ ਹੋ ਗਿਆ, ਜਦੋਂ 2018 ਵਿਚ ਉਸ ਦੇ ਇਕ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਸੀ। ਦੱਸਣਯੋਗ ਹੈ ਕਿ ਸਲਮਾਨ ਖਾਨ ਨੂੰ 1998 ਦੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਲਾਰੈਂਸ ਦੇ ਸਹਿਯੋਗੀਆਂ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ, ਸਲਮਾਨ ਖਾਨ ਵਲੋਂ ਕਾਲੇ ਹਿਰਨ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ। 

ਇਹ ਵੀ ਪੜ੍ਹੋ-  ਨੀਰਜ ਬਵਾਨਾ ਨੂੰ ਕਿਹਾ ਜਾਂਦੈ ‘ਦਿੱਲੀ ਦਾ ਦਾਊਦ’, ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਕੀਤਾ ਐਲਾਨ

ਸਲਮਾਨ ਖ਼ਾਨ ਨੂੰ ਬਿਸ਼ਨੋਈ ਗਿਰੋਹ ਨੇ ਭੇਜੀ ਸੀ ਚਿੱਠੀ-
ਸਿੱਧੂ ਮੂਸੇਵਾਲਾ ਦੇ ਕਤਲ ਕਰਨ ਦੇ ਕੁਝ ਦਿਨਾਂ ਬਾਅਦ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਭੇਜੀ ਗਈ। ਇਸ ਚਿੱਠੀ 'ਚ 'ਮੂਸੇਵਾਲਾ ਵਰਗਾ ਹਾਲ' ਕਰ ਦੇਣ ਦੀ ਗੱਲ ਕੀਤੀ ਗਈ। ਜਿਸ ਦੇ ਬਾਅਦ ਤੋਂ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਅਤੇ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁਟ ਗਈ। ਮਹਾਰਾਸ਼ਟਰ ਗ੍ਰਹਿ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ, ਬਿਸ਼ਨੋਈ ਗਿਰੋਹ ਨੇ ਅਦਾਕਾਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਸਿਰਫ਼ ਆਪਣੀ ਸ਼ਕਤੀ ਦਿਖਾਉਣ ਲਈ ਦਿੱਤੀ ਸੀ। ਉਹ ਡਰ ਦਾ ਮਾਹੌਲ ਬਣਾ ਕੇ ਵੱਡੇ-ਵੱਡੇ ਬਿਜ਼ਨੈੱਸਮੈਨ ਅਤੇ ਅਦਾਕਾਰ ਤੋਂ ਪੈਸੇ ਵਸੂਲਣ ਦੀ ਤਿਆਰੀ ਕਰ ਰਹੇ ਸਨ।

ਇਹ ਵੀ ਪੜ੍ਹੋ- ਲਮਾਨ ਖਾਨ ਨੂੰ ਬਿਸ਼ਨੋਈ ਗਿਰੋਹ ਨੇ ਕਿਉਂ ਭੇਜੀ ਸੀ ਧਮਕੀ ਭਰੀ ਚਿੱਠੀ, ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਦੱਸੀ ਵਜ੍ਹਾ

ਵਿਦੇਸ਼ ਤੱਕ ਫੈਲਿਆ ਹੈ ਬਿਸ਼ਨੋਈ ਦਾ ਨੈੱਟਵਰਕ-
ਬਿਸ਼ਨੋਈ ਦਾ ਗਿਰੋਹ ਦੁਨੀਆ ਦੇ ਕਈ ਦੇਸ਼ਾਂ ਤੱਕ ਫੈਲਿਆ ਹੋਇਆ ਹੈ। ਇਹ ਜੇਲ੍ਹ ਤੋਂ ਹੀ ਬੈਠਕ ਕੇ ਆਪਣੇ ਸਾਥੀਆਂ ਰਾਹੀਂ ਫਿਰੌਤੀ, ਡਰੱਗਜ਼ ਸਮੱਗਲਿੰਗ, ਜ਼ਮੀਨਾਂ ਦੇ ਕਬਜ਼ੇ ਅਤੇ ਕਤਲਾਂ ਨੂੰ ਅੰਜਾਮ ਦਿੰਦਾ ਹੈ। ਇਨ੍ਹਾਂ ਦੇ ਨਿਸ਼ਾਨੇ ’ਤੇ ਬਾਲੀਵੁੱਡ ਸ਼ਖਸੀਅਤਾਂ, ਪੰਜਾਬੀ ਗਾਇਕ ਅਤੇ ਐਕਟਰਸ ਹੁੰਦੇ ਹਨ। ਬਿਸ਼ਨੋਈ ਦੇ ਕਥਿਤ ਰੂਪ ’ਚ ਕੌਮਾਂਤਰੀ ਡਰੱਗ ਸਮੱਗਲਰ ਅਮਨਦੀਪ ਮੁਲਤਾਨੀ ਦੇ ਨਾਲ ਸਬੰਧ ਹਨ। ਮੁਲਤਾਨੀ ਮੈਕਸਿਕਨ ਡਰੱਗ ਕਾਰਟੇਲਸ ਨਾਲ ਜੁੜਿਆ ਹੋਇਆ ਹੈ। ਉਸ ਨੂੰ ਇਸ ਸਾਲ ਅਪ੍ਰੈਲ ’ਚ ਅਮਰੀਕੀ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ। ਬਿਸ਼ਨੋਈ ਦਾ ਦੂਜਾ ਇੰਟਰਨੈਸ਼ਨਲ ਕਾਂਟੈਕਟ ਯੂ. ਕੇ. ’ਚ ਰਹਿਣ ਵਾਲਾ ਮਾਂਟੀ ਸੀ, ਜਿਸ ਦੇ ਇਟਾਲੀਅਨ ਮਾਫੀਆ ਨਾਲ ਰਿਸ਼ਤੇ ਸਨ।


author

Tanu

Content Editor

Related News