PM ਮੋਦੀ ਦੀ ''ਸੁਪਾਰੀ'' ਟਿੱਪਣੀ ''ਤੇ ਸਿੱਬਲ ਦਾ ਪਲਟਵਾਰ : ਸਾਨੂੰ ਨਾਮ ਦੱਸੋ

Sunday, Apr 02, 2023 - 12:58 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸੁਪਾਰੀ' ਵਾਲੀ ਟਿੱਪਣੀ ਦੇ ਇਕ ਦਿਨ ਬਾਅਦ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਐਤਵਾਰ ਨੂੰ ਉਨ੍ਹਾਂ ਨੂੰ ਉਨ੍ਹਾਂ ਲੋਕਾਂ ਦੇ ਨਾਮ ਦੱਸਣ ਲਈ ਕਿਹਾ, ਜਿਨ੍ਹਾਂ ਨੇ ਉਨ੍ਹਾਂ ਦੀ ਅਕਸ ਵਿਗਾੜਨ ਲਈ ਸੁਪਾਰੀ ਦੇ ਰੱਖੀ ਹੈ ਅਤੇ ਕਿਹਾ ਕਿ ਸਾਨੂੰ ਉਨ੍ਹਾਂ 'ਤੇ ਮੁਕੱਦਮਾ ਚਲਾਉਣ ਦੇਣ।'' ਭੋਪਾਲ 'ਚ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ 'ਤੇ ਸ਼ਨੀਵਾਰ ਨੂੰ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਮੋਦੀ ਨੇ ਉੱਥੇ ਜੁੜੀ ਭੀੜ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ,''ਸਾਡੇ ਦੇਸ਼ 'ਚ ਕੁਝ ਲੋਕ ਹਨ, ਜੋ 2014 ਦੇ ਬਾਅਦ ਤੋਂ ਹੀ ਇਹ ਠਾਨ ਕੇ ਬੈਠੇ ਹਨ ਅਤੇ ਉਨ੍ਹਾਂ ਨੇ ਜਨਤਕ ਰੂਪ ਨਾਲ ਬੋਲਿਆ ਵੀ ਹੈ। ਉਨ੍ਹਾਂ ਨੇ ਆਪਣਾ ਸੰਕਲਪ ਐਲਾਨ ਕੀਤਾ ਹੈ ਕਿ ਅਸੀਂ ਮੋਦੀ ਦੇ ਅਕਸ ਨੂੰ ਧੁੰਦਲਾ ਕਰ ਕੇ ਰਹਾਂਗੇ।''

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਸੀ,''ਇਸ ਲਈ ਇਨ੍ਹਾਂ ਲੋਕਾਂ ਨੇ ਸੁਪਾਰੀ ਦੇ ਰੱਖੀ ਹੈ ਅਤੇ ਖੁਦ ਵੀ ਮੋਰਚਾ ਸੰਭਾਲੇ ਹੋਏ ਹਨ। ਇਨ੍ਹਾਂ ਲੋਕਾਂ ਦਾ ਸਾਥ ਦੇਣ ਲਈ ਕੁਝ ਲੋਕ ਦੇਸ਼ ਦੇ ਅੰਦਰ ਹਨ ਅਤੇ ਕੁਝ ਦੇਸ਼ ਦੇ ਬਾਹਰ ਵੀ ਬੈਠ ਕੇ ਆਪਣਾ ਕੰਮ ਕਰ ਰਹੇ ਹਨ।'' ਇਨ੍ਹਾਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੱਬਲ ਨੇ ਕਿਹਾ,''ਮੋਦੀ ਜੀ ਦਾ ਦੋਸ਼ : ਉਨ੍ਹਾਂ ਨੇ ਦੋਸ਼ ਦੇ ਅੰਦਰ ਅਤੇ ਬਾਹਰ ਕੁਝ ਲੋਕਾਂ ਨੂੰ ਮੋਦੀ ਦੀ ਕਬਰ ਪੁੱਟਣ ਦਾ ਠੇਕਾ ਦਿੱਤਾ ਹੈ। ਕ੍ਰਿਪਾ ਸਾਨੂੰ ਇਨ੍ਹਾਂ ਲੋਕਾਂ, ਸੰਸਥਾਵਾਂ ਜਾਂ ਦੇਸ਼ਾਂ ਦੇ ਨਾਮ ਦੱਸਣ। ਇਹ ਕੋਈ ਸਰਕਾਰੀ ਰਹੱਸ ਨਹੀਂ ਹੋ ਸਕਦਾ। ਸਾਨੂੰ ਉਨ੍ਹਾਂ 'ਤੇ ਮੁਕੱਦਮਾ ਚਲਾਉਣ ਦਿਓ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਟ ਬਾਕਸ 'ਚ ਦਿਓ ਜਵਾਬ


DIsha

Content Editor

Related News