ਸਿਆਚਿਨ ਦੀ ਠੰਡ ''ਚ ਫੌਜੀ ਹਥੌਣੇ ਨਾਲ ਤੋੜਦੇ ਹਨ ਅੰਡੇ, ਟਮਾਟਰ ਬਣ ਜਾਂਦੇ ਹਨ ਪੱਥਰ!

Saturday, Jun 08, 2019 - 09:02 PM (IST)

ਨਵੀਂ ਦਿੱਲੀ— ਦੇਸ਼ ਜਿਥੇ ਅੱਗ ਲਗਾਉਣ ਵਾਲੀ ਗਰਮੀ ਨਾਲ ਝੁਲਸ ਰਿਹਾ ਹੈ ਤਾਂ ਦੂਜੇ ਪਾਸੇ ਸਿਆਚਿਨ ਦਾ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਜੋ ਦਿਖਾ ਰਿਹਾ ਹੈ ਕਿ ਦੇਸ਼ ਦੇ ਇਸ ਹਿੱਸੇ 'ਚ ਫੌਜੀ ਕੜਾਕੇ ਦੀ ਠੰਡ ਤੋਂ ਕਿਸ ਤਰ੍ਹਾਂ ਪ੍ਰੇਸ਼ਾਨ ਹੁੰਦੇ ਹਨ। ਇਸ ਵੀਡੀਓ 'ਤੇ ਯਕੀਨ ਕਰੀਏ ਤਾਂ ਫੌਜੀ ਸਿਆਚਿਨ ਦੀ ਠੰਡ 'ਚ ਖਾਣ ਪੀਣ ਤਕ ਲਈ ਪ੍ਰੇਸ਼ਾਨ ਹੋ ਜਾਂਦੇ ਹਨ। ਇਸ ਵੀਡੀਓ ਮੁਤਾਬਕ ਸਿਆਚਿਨ 'ਚ ਭੇਜਿਆ ਗਿਆ ਜੂਸ ਬਰਫ ਦੀ ਸਿੱਲੀ 'ਚ ਬਦਲ ਜਾਂਦਾ ਹੈ। ਅੰਡੇ ਇੰਨੇ ਸਖਤ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਪੱਥਰ ਨਾਲ ਤੋੜਿਨਾ ਪੈਂਦਾ ਹੈ।

ਇੰਨਾ ਹੀ ਨਹੀਂ ਸਬਜੀਆਂ ਦਾ ਹਾਲ ਵੀ ਠੰਡ 'ਚ ਬੁਰਾ ਹੋ ਜਾਂਦਾ ਹੈ। ਟਮਾਟਰ ਤੇ ਪਿਆਜ਼ ਠੰਡ 'ਚ ਇੰਨੇ ਸਖਤ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਕੱਟਣ ਲਈ ਵੱਡੇ ਚਾਕੂ ਦੀ ਜ਼ਰੂਰਤ ਪੈਂਦੀ ਹੈ ਜਾਂ ਹਥੌਣੇ ਨਾਲ ਤੋੜਨਾ ਪੈਂਦਾ ਹੈ। ਸਿਆਚਿਨ 'ਚ ਪਾਰਾ-40 ਡਿਗਰੀ ਤਕ ਚਲਾ ਜਾਂਦਾ ਹੈ। ਹਾਲਾਂਕਿ ਇਸ ਗੱਲ ਦੀ ਤਸਦੀਕ ਨਹੀਂ ਹੋਈ ਹੈ ਕਿ ਇਹ ਵੀਡੀਓ ਕਿਸ ਸਮੇਂ ਅਤੇ ਕਿਸ ਰੇਜ਼ੀਮੈਂਟ ਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਅਸਮ ਰੇਜ਼ੀਮੈਂਟ ਦੇ ਫੌਜੀਆਂ ਦਾ ਹੈ।

ਰੱਖਿਆ ਮੰਤਰੀ ਰਾਜਨਾਥ ਗਏ ਸਨ ਸਿਆਚਿਨ
ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ 3 ਜੂਨ ਸੋਮਵਾਰ ਨੂੰ ਸਿਆਚਿਨ ਗਲੇਸ਼ੀਅਰ ਦੌਰੇ 'ਤੇ ਗਏ ਸਨ। ਉਨ੍ਹਾਂ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਰੱਖਿਆ ਮੰਤਰਾਲਾ ਦਾ ਅਹੁਦਾ ਸੰਭਾਲਣ ਤੋਂ ਬਾਅਦ ਰਾਜਨਾਥ ਸਿੰਘ ਦੀ ਇਹ ਪਹਿਲੀ ਯਾਤਰਾ ਸੀ। ਸਿਆਚਿਨ ਗਲੇਸ਼ੀਅਰ ਜਿਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਜੰਗੀ ਖੇਤਰ ਕਿਹਾ ਜਾਂਦਾ ਹੈ। ਰਾਜਨਾਥ ਸਿੰਘ ਤੋਂ ਪਹਿਲਾਂ ਰੱਖਿਆ ਮੰਤਰੀ ਰਹੇ ਸ਼ਰਦ ਪਵਾਰ, ਜਾਰਜ ਫਰਨਾਡੀਜ਼, ਮੁਲਾਇਮ ਸਿੰਘ ਯਾਦਵ ਤੇ ਨਿਰਮਲਾ ਸੀਤਾਰਮਣ ਨੇ ਵੀ ਸਿਆਚਿਨ ਦਾ ਦੌਰਾ ਕੀਤਾ ਸੀ।


Related News