ਸਿਆਚਿਨ 'ਚ ਤਾਇਨਾਤ ਫ਼ੌਜੀਆਂ ਦੇ ਖਾਣੇ ਦੀ ਪੌਸ਼ਟਿਕਤਾ ਸਬੰਧੀ ਸਰਕਾਰ ਨੇ ਦਿੱਤਾ ਸਪੱਸ਼ਟੀਕਰਨ

Saturday, Sep 19, 2020 - 04:28 PM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਸਥਾਨ ਸਿਆਚਿਨ 'ਚ ਤਾਇਨਾਤ ਫੌਜੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਪੌਸ਼ਟਿਕਤਾ 'ਚ ਕੋਈ ਕਮੀ ਨਹੀਂ ਹੈ ਅਤੇ ਇਹ ਕਾਫ਼ੀ ਤੋਂ ਵੱਧ ਹੈ। ਤ੍ਰਿਣਮੂਲ ਕਾਂਗਰਸ ਮੈਂਬਰ ਸ਼ਾਂਤਾ ਛੇਤਰੀ ਨੇ ਰਾਜ ਸਭਾ 'ਚ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਕੀ ਸਿਆਚਿਨ 'ਚ ਤਾਇਨਾਤ ਫੌਜੀਆਂ ਵਲੋਂ ਲਈ ਜਾ ਰਹੀ ਕੈਲੋਰੀ ਦੀ ਮਾਤਰਾ 'ਚ 82 ਫੀਸਦੀ ਤੱਕ ਦੀ ਘਾਟ ਹੈ। ਇਸ ਦੇ ਲਿਖਤੀ ਜਵਾਬ 'ਚ ਰੱਖਿਆ ਰਾਜ ਮੰਤਰੀ ਸ਼੍ਰੀਪਾਦ ਨਾਈਕ ਨੇ ਕਿਹਾ,''ਜੀ, ਨਹੀਂ। ਅਜਿਹਾ ਕੋਈ ਮਾਮਲਾ ਨਹੀਂ ਆਇਆ ਹੈ। ਇਕ ਦਿਨ ਲਈ ਮਾਨਕ ਰਾਸ਼ਨ 'ਚ ਊਰਜਾ ਖਰਚ ਨੂੰ ਪੂਰਾ ਕਰਨ ਲਈ ਕਾਫ਼ੀ ਕੈਲੋਰੀ ਹੁੰਦੀ ਹੈ।'' ਉਨ੍ਹਾਂ ਨੇ ਦੱਸਿਆ ਕਿ ਰਾਸ਼ਨ ਮਾਨਕਾਂ ਨੂੰ ਜਲਵਾਯੂ ਦੀਆਂ ਵੱਖ-ਵੱਖ ਸਥਿਤੀਆਂ 'ਚ ਫੌਜੀਆਂ ਦੇ ਊਰਜਾ ਖਰਚ ਅਨੁਸਾਰ ਇਕ ਫੌਜੀ ਦੀ ਪੋਸ਼ਣ ਸੰਬੰਧੀ ਜ਼ਰੂਰਤ ਦੇ ਆਧਾਰ 'ਤੇ ਤੈਅ ਕੀਤੀ ਜਾਂਦੀ ਹੈ।

ਉਨ੍ਹਾਂ ਨੇ ਕਿਹਾ ਕਿ ਸਿਆਚਿਨ ਵਰਗੇ ਉੱਚਾਈ ਵਾਲੇ ਖੇਤਰਾਂ (12000 ਫੁੱਟ ਤੋਂ ਵੱਧ) 'ਚ ਇਸ ਤਰ੍ਹਾਂ ਦੀਆਂ ਸਥਿਤੀਆਂ 'ਚ ਊਰਜਾ ਖਰਚ ਦੀ ਸਪਲਾਈ ਲਈ ਰਾਸ਼ਨ ਦੇ ਵਿਸ਼ੇਸ਼ ਮਾਨਕ ਅਧਿਕਾਰਤ ਹਨ। ਡਿਫੈਂਸ ਟੈਕਨਾਲੋਜੀ ਅਤੇ ਅਲਾਈਡ ਸਾਇੰਸ ਸੰਸਥਾ (ਡੀ.ਆਈ.ਪੀ.ਏ.ਐੱਸ.) ਵਲੋਂ ਕੀਤੇ ਗਏ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਨਾਈਕ ਨੇ ਦੱਸਿਆ ਕਿ 12 ਹਜ਼ਾਰ ਫੁੱਟ ਤੋਂ ਵੱਧ ਉੱਚਾਈ 'ਤੇ ਤਾਇਨਾਤ ਫੌਜ ਦਲਾਂ ਲਈ ਕੁੱਲ ਊਰਜਾ ਖਰਚ 4270 ਕਿਲੋ ਕੈਲੋਰੀ ਹੈ, ਜਦੋਂ ਕਿ ਮੌਜੂਦਾ ਰਾਸ਼ਨ 5350 ਕਿਲੋ ਕੈਲੋਰੀ ਦਾ ਹੈ। ਉਨ੍ਹਾਂ ਨੇ ਕਿਹਾ,''ਇਹ ਦੇਖਿਆ ਜਾ ਸਕਦਾ ਹੈ ਕਿ ਰਾਸ਼ਨ ਤੋਂ ਕੈਲੋਰੀ ਸੇਵਨ ਕਾਫ਼ੀ ਤੋਂ ਵੱਧ ਹੈ।''

ਰੱਖਿਆ ਰਾਜ ਮੰਤਰੀ ਨੇ ਦੱਸਿਆ ਕਿ ਸਾਰੀਆਂ ਥਾਂਵਾਂ 'ਤੇ ਫੌਜ ਦਲਾਂ ਦੀ ਪਸੰਦ ਦੇ ਨਾਲ-ਨਾਲ ਪੋਸ਼ਣ ਸੰਬੰਧੀ ਜ਼ਰੂਰਤਾਂ ਦੀ ਸਪਲਾਈ ਕਰਦੇ ਹੋਏ ਰੱਖਿਆ ਖਾਦ ਨਿਰਦੇਸ਼ਾਂ ਅਨੁਸਾਰ ਨਿਦੇਸ਼ ਅਨੁਸਾਰ ਗੁਣਵੱਤਾਪੂਰਨ ਰਾਸ਼ਨ ਜਾਰੀ ਯਕੀਨੀ ਕਰਨ ਲਈ ਇਕ ਚੰਗਾ ਮਜ਼ਬੂਤ ਤੰਤਰ ਹੈ। ਉਨ੍ਹਾਂ ਨੇ ਕਿਹਾ,''ਸਿਆਚਿਨ 'ਚ ਵੀ ਹਮੇਸ਼ਾ ਫੌਜ ਦਲਾਂ ਦੀ ਪਸੰਦ ਅਤੇ ਉਨ੍ਹਾਂ ਦੀ ਪੋਸ਼ਣ ਸੰਬੰਧੀ ਜ਼ਰੂਰਤ ਅਨੁਸਾਰ ਗੁਣਵੱਤਾਯੁਕਤ ਰਾਸ਼ਨ ਯਕੀਨੀ ਕੀਤਾ ਜਾਂਦਾ ਹੈ।'' ਦੱਸਣਯੋਗ ਹੈ ਕਿ ਸਿਆਚਿਨ ਦੁਨੀਆ ਦਾ ਸਭ ਤੋਂ ਉੱਚਾ ਫੌਜ ਖੇਤਰ ਹੈ। ਇਹ ਹਿਮਾਲਿਆ ਦੇ ਪੂਰਬੀ ਕਾਰਾਕੋਰਮ ਪਰਬਤ ਲੜੀ 'ਚ ਸਥਿਤ ਹੈ। ਠੰਡ 'ਚ ਇੱਥੇ ਤਾਪਮਾਨ ਜ਼ੀਰੋ ਤੋਂ 50 ਡਿਗਰੀ ਸੈਲਸੀਅਸ ਹੇਠਾਂ ਤੱਕ ਪਹੁੰਚ ਜਾਂਦਾ ਹੈ।


DIsha

Content Editor

Related News