SIA ਨੇ ਕਸ਼ਮੀਰੀ ਪੰਡਿਤ ਦੇ ਕਤਲ ਦੀ ਜਾਂਚ ਲਈ ਦੱਖਣੀ ਕਸ਼ਮੀਰ ''ਚ ਮਾਰੇ ਛਾਪੇ

Thursday, Jun 01, 2023 - 12:23 PM (IST)

SIA ਨੇ ਕਸ਼ਮੀਰੀ ਪੰਡਿਤ ਦੇ ਕਤਲ ਦੀ ਜਾਂਚ ਲਈ ਦੱਖਣੀ ਕਸ਼ਮੀਰ ''ਚ ਮਾਰੇ ਛਾਪੇ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਦੀ ਰਾਜ ਜਾਂਚ ਏਜੰਸੀ (ਐੱਸ.ਆਈ.ਏ.) ਨੇ ਕਸ਼ਮੀਰੀ ਪੰਡਿਤ ਸੰਜੇ ਸ਼ਰਮਾ ਦੇ ਕਤਲ ਦੀ ਜਾਂਚ ਦੇ ਸਿਲਸਿਲੇ 'ਚ ਵੀਰਵਾਰ ਨੂੰ ਦੱਖਣੀ ਕਸ਼ਮੀਰ 'ਚ ਕਈ ਥਾਵਾਂ 'ਤੇ ਛਾਪੇ ਮਾਰੇ। ਏ.ਟੀ.ਐੱਮ. ਗਾਰਡ ਵਜੋਂ ਕੰਮ ਕਰਨ ਵਾਲੇ ਸੰਜੇ (40) ਦਾ 26 ਫਰਵਰੀ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਚਨ ਇਲਾਕੇ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਤਿੰਨ ਜ਼ਿਲ੍ਹਿਆਂ 'ਚ ਐੱਸ.ਆਈ.ਏ. ਦੀ ਤਲਾਸ਼ੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਵਾਮਾ ਦੇ ਏ.ਟੀ.ਐੱਮ. ਗਾਰਡ ਦੇ ਕਤਲ ਦੇ ਮਾਮਲੇ 'ਚ ਇਹ ਤਲਾਸ਼ੀ ਚੱਲ ਰਹੀ ਹੈ।


author

DIsha

Content Editor

Related News