Gym ''ਚ ਵਰਕਆਊਟ ਕਰਦੇ ਸਬ ਇੰਸਪੈਕਟਰ ਦੀ ਹੋਈ ਮੌਤ ! CCTV ''ਚ ਕੈਦ ਹੋਇਆ ਪੂਰਾ ਮੰਜ਼ਰ
Sunday, Jun 21, 2026 - 12:42 PM (IST)
ਨੈਸ਼ਨਲ ਡੈਸਕ- ਅੱਜਕੱਲ ਦੇ ਦੌਰ 'ਚ ਹਰ ਕੋਈ ਤੰਦਰੁਸਤ ਰਹਿਣਾ ਚਾਹੁੰਦਾ ਹੈ, ਤਾਂ ਜੋ ਉਹ ਬਿਨਾਂ ਕਿਸੇ ਬਿਮਾਰੀ ਦੇ ਲੰਬੀ ਜ਼ਿੰਦਗੀ ਜੀ ਸਕੇ। ਪਰ ਇਸੇ ਦੌਰਾਨ ਉੱਤਰਾਖੰਡ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਚੰਪਾਵਤ ਜ਼ਿਲ੍ਹੇ 'ਚ ਸਪੈਸ਼ਲ ਆਪਰੇਸ਼ਨ ਗਰੁੱਪ (SOG) ਦੇ ਇੰਚਾਰਜ ਗਿਰੀਸ਼ ਭੱਟ ਦੀ ਜਿਮ 'ਚ ਵਰਕਆਊਟ ਕਰਦੇ ਸਮੇਂ ਅਚਾਨਕ ਮੌਤ ਹੋ ਗਈ। ਇਸ ਮਾਮਲੇ ਦੀ ਸੀ.ਸੀ.ਟੀ.ਵੀ. ਫੁਟੇਜ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ, ਚੰਪਾਵਤ ਦੇ ਬਨਬਾਸਾ ਦੇ ਰਹਿਣ ਵਾਲੇ 38 ਸਾਲਾ ਸਬ ਇੰਸਪੈਕਟਰ ਗਿਰੀਸ਼ ਭੱਟ ਆਮ ਦਿਨਾਂ ਵਾਂਗ ਜਿਮ 'ਚ ਐਕਸਰਸਾਈਜ਼ ਕਰ ਰਹੇ ਸਨ। ਵਰਕਆਊਟ ਦੌਰਾਨ ਉਨ੍ਹਾਂ ਨੂੰ ਅਚਾਨਕ ਚੱਕਰ ਆ ਗਿਆ ਤੇ ਉਹ ਜ਼ਮੀਨ 'ਤੇ ਡਿੱਗ ਪਏ।
In Champawat, Uttarakhand, Uttarakhand Police constable Girish Bhatt (38), who was exercising at the gym, stopped breathing.
— Ghar Ke Kalesh (@gharkekalesh) June 20, 2026
The cause of de@th is believed to be sudden heart failure. pic.twitter.com/9ECqgS5uRp
ਇਹ ਵੀ ਪੜ੍ਹੋ- ਕੋਰੋਨਾ ਫੈਲਾਉਣ ਪਿੱਛੇ ਅਮਰੀਕਾ ਦਾ 'ਹੱਥ' ! ਟਾਪ ਸੀਕ੍ਰੇਟ ਡਾਕੂਮੈਂਟਸ 'ਚ ਹੋਏ ਸਨਸਨੀਖੇਜ਼ ਖ਼ੁਲਾਸੇ
ਡਿੱਗਣ ਕਾਰਨ ਉਹ ਬੇਹੋਸ਼ ਹੋ ਗਏ, ਜਿਸ ਮਗਰੋਂ ਜਿਮ 'ਚ ਮੌਜੂਦ ਲੋਕਾਂ ਅਤੇ ਪੁਲਸ ਕਰਮਚਾਰੀਆਂ ਨੇ ਗਿਰੀਸ਼ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁਢਲੀ ਜਾਂਚ ਵਿੱਚ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ, ਪਰ ਅਸਲ ਕਾਰਨਾਂ ਦਾ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਦੱਸਿਆ ਜਾ ਰਿਹਾ ਹੈ ਕਿ ਗਿਰੀਸ਼ ਭੱਟ ਪੁਲਸ ਵਿਭਾਗ ਵਿੱਚ ਇੱਕ ਬਹੁਤ ਹੀ ਮਿਹਨਤੀ ਅਤੇ ਕਾਬਲ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦੀ ਅਚਾਨਕ ਹੋਈ ਮੌਤ ਕਾਰਨ ਪੂਰੇ ਪੁਲਸ ਮਹਿਕਮੇ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ- ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
