ਮਮਤਾ ਖਿਲਾਫ ਐੱਫ. ਆਈ. ਆਰ. ਲਈ ਸ਼ੁਭੇਂਦੂ ਨੇ ਦਿੱਤਾ ਅਲਟੀਮੇਟਮ
Saturday, Nov 25, 2023 - 07:22 PM (IST)

ਕੋਲਕਾਤਾ, (ਯੂ. ਐੱਨ. ਆਈ.)- ਪੱਛਮੀ ਬੰਗਾਲ ’ਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਕੇਂਦਰੀ ਕੋਲਕਾਤਾ ਦੇ ਹੇਅਰ ਸਟਰੀਟ ਥਾਣੇ ਦੇ ਓ. ਸੀ. ਨੂੰ 72 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 8 ਨੇਤਾਵਾਂ ਨੂੰ ਗ੍ਰਿਫਤਾਰ ਕਰਨ ਦੀ ਕਥਿਤ ਧਮਕੀ ਲਈ ਐੱਫ. ਆਈ. ਆਰ. ਦਰਜ ਕਰੇ, ਨਹੀਂ ਤਾਂ, ਅਦਾਲਤ ਦਾ ਦਰਵਾਜਾ ਖੜਕਾਵਾਂਗੇ।
ਸ਼ੁਭੇਂਦੂ ਨੇ ਕਿਹਾ ਕਿ ਮੈਂ ਹੇਅਰ ਸਟਰੀਟ ਪੁਲਸ ਥਾਣੇ ਦੇ ਇੰਚਾਰਜ ਨੂੰ ਆਪਣੀ ਸ਼ਿਕਾਇਤ ਈਮੇਲ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਕੱਲ (ਸ਼ੁੱਕਰਵਾਰ) ਨੇਤਾਜੀ ਇਨਡੋਰ ਸਟੇਡੀਅਮ ’ਚ ਕੀਤੀ ਗਈ ਟਿੱਪਣੀ ਲਈ ਮੁੱਖ ਮੰਤਰੀ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਅਪੀਲ ਕੀਤੀ ਹੈ। ਨੰਦੀਗ੍ਰਾਮ ਤੋਂ ਵਿਧਾਇਕ ਨੇ ਬੀਤੀ ਰਾਤ ਇਸ ਮੁੱਦੇ ’ਤੇ ਥਾਣਾ ਇੰਚਾਰਜ ਨੂੰ ਈਮੇਲ ਭੇਜ ਕੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਮੁੱਖ ਮੰਤਰੀ ਨੇ ਆਪਣੀ ਪਾਰਟੀ ਵੱਲੋਂ ਸਹੁੰ ਖਾਂਦੇ ਹੋਏ ਸਾਡੇ (ਭਾਜਪਾ) 8 ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ।