ਸ਼੍ਰੀਧਾਮ ਐਕਸਪ੍ਰੈਸ ’ਚ ਬੰਬ ਦੀ ਅਫਵਾਹ, ਤਲਾਸ਼ੀ ਦੌਰਾਨ ਨਹੀਂ ਮਿਲੀ ਕੋਈ ਸ਼ੱਕੀ ਵਸਤੂ
Monday, Nov 17, 2025 - 07:39 AM (IST)
ਮਥੁਰਾ (ਭਾਸ਼ਾ) - ਜਬਲਪੁਰ ਤੋਂ ਨਿਜ਼ਾਮੂਦੀਨ ਜਾ ਰਹੀ ਸ਼੍ਰੀਧਾਮ ਐਕਸਪ੍ਰੈਸ ’ਚ ਐਤਵਾਰ ਬੰਬ ਰੱਖੇ ਹੋਣ ਦੀ ਧਮਕੀ ਮਿਲੀ। ਇਸ ਧਮਕੀ ਦੀ ਸੂਚਨਾ ਮਿਲਣ ਕਾਰਨ ਮੁਸਾਫਰਾਂ ਤੇ ਰੇਲ ਪ੍ਰਸ਼ਾਸਨ ’ਚ ਦਹਿਸ਼ਤ ਫੈਲ ਗਈ। ਟ੍ਰੇਨ ਨੂੰ ਜਾਂਚ ਲਈ ਇੱਥੇ ਰੋਕ ਦਿੱਤਾ ਗਿਆ। ਹਾਲਾਂਕਿ, ਮਥੁਰਾ ਰੇਲਵੇ ਸਟੇਸ਼ਨ 'ਤੇ ਟ੍ਰੇਨ ਦੀ ਪੂਰੀ ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਸਬੰਧ ਵਿਚ ਇਹ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।
ਪੜ੍ਹੋ ਇਹ ਵੀ : ਸ਼ਿਮਲਾ: CBSE ਸਕੂਲਾਂ 'ਚ ਨਿਯੁਕਤੀ ਲਈ ਹੁਣ ਪ੍ਰਿੰਸੀਪਲ ਨੂੰ ਵੀ ਦੇਣਾ ਪਵੇਗਾ ਲਿਖਤੀ ਟੈਸਟ
ਮਥੁਰਾ ਜੰਕਸ਼ਨ ਦੇ ਡਾਇਰੈਕਟਰ ਐੱਨ.ਪੀ. ਸਿੰਘ ਨੇ ਦੱਸਿਆ ਕਿ ਭੋਪਾਲ ਤੋਂ ਸ਼੍ਰੀਧਾਮ ਐਕਸਪ੍ਰੈਸ ਦੀ ਜਨਰਲ ਬੋਗੀ ਵਿੱਚ ਬੰਬ ਰੱਖੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਹਰ ਸਟੇਸ਼ਨ 'ਤੇ ਟ੍ਰੇਨ ਦੀ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਜਿਵੇਂ ਹੀ ਟ੍ਰੇਨ ਸਵੇਰੇ 10:02 ਵਜੇ ਮਥੁਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ’ਤੇ ਪਹੁੰਚੀ ਤਾਂ ਰੇਲਵੇ ਪ੍ਰੋਟੈਕਸ਼ਨ ਫੋਰਸ (RPF), ਸਰਕਾਰੀ ਰੇਲਵੇ ਪੁਲਸ (GRP) ਅਤੇ ਸਨਿਫਰ ਕੁੱਤਿਆਂ ਦੀ ਮਦਦ ਨਾਲ ਜਨਰਲ ਡੱਬੇ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ। ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਦੇ ਬਾਵਜੂਦ, ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਤੋਂ ਬਾਅਦ ਰੇਲਗੱਡੀ ਨੂੰ ਦਿੱਲੀ ਭੇਜ ਦਿੱਤਾ ਗਿਆ।
ਪੜ੍ਹੋ ਇਹ ਵੀ : ਮੁਜ਼ੱਫਰਪੁਰ 'ਚ ਰੂਹ ਕੰਬਾਊ ਘਟਨਾ: ਘਰ ਨੂੰ ਲੱਗੀ ਅੱਗ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ, 5 ਹੋਰ ਝੁਲਸੇ
