ਸ਼ਰਧਾ ਕਤਲ ਕੇਸ ’ਚ ਦਿੱਲੀ ਪੁਲਸ ਦੀ ਵੱਡੀ ਸਫ਼ਲਤਾ, ਜੰਗਲ ’ਚੋਂ ਮਿਲੀ ਖੋਪੜੀ ਤੇ ਜਬਾੜੇ ਦਾ ਹਿੱਸਾ

Monday, Nov 21, 2022 - 06:11 PM (IST)

ਸ਼ਰਧਾ ਕਤਲ ਕੇਸ ’ਚ ਦਿੱਲੀ ਪੁਲਸ ਦੀ ਵੱਡੀ ਸਫ਼ਲਤਾ, ਜੰਗਲ ’ਚੋਂ ਮਿਲੀ ਖੋਪੜੀ ਤੇ ਜਬਾੜੇ ਦਾ ਹਿੱਸਾ

ਨਵੀਂ ਦਿੱਲੀ- ਸੁਰਖੀਆਂ ’ਚ ਬਣੇ ਸ਼ਰਧਾ ਕਤਲ ਕਾਂਡ ਦੀ ਜਾਂਚ ਦੌਰਾਨ ਦਿੱਲੀ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ। ਦਿੱਲੀ ਪੁਲਸ ਨੇ ਮਹਿਰੌਲੀ ਦੇ ਜੰਗਲ ’ਚੋਂ ਮਨੁੱਖੀ ਖੋਪੜੀ ਅਤੇ ਜਬਾੜੇ ਦਾ ਕੁਝ ਹਿੱਸਾ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਮਨੁੱਖੀ ਸਰੀਰ ਦੇ ਹੋਰ ਹਿੱਸਿਆਂ ਦੀਆਂ ਹੱਡੀਆਂ ਵੀ ਬਰਾਮਦ ਹੋਈਆਂ ਹਨ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਜੰਗਲ 'ਚੋਂ ਬਰਾਮਦ ਹੋਏ ਟੁਕੜੇ 27 ਸਾਲਾ ਸ਼ਰਧਾ ਵਾਕਰ ਦੀ ਲਾਸ਼ ਦੇ ਹੋ ਸਕਦੇ ਹਨ। ਹਾਲਾਂਕਿ ਫੋਰੈਂਸਿਕ ਲੈਬ ਟੀਮ ਦੀ ਜਾਂਚ ਤੋਂ ਬਾਅਦ ਹੀ ਇਸ ਦੀ ਪੁਸ਼ਟੀ ਹੋ ​​ਸਕਦੀ ਹੈ। ਜੇਕਰ ਬਰਾਮਦ ਹੱਡੀਆਂ ਸ਼ਰਧਾ ਦੀਆਂ ਨਿਕਲਦੀਆਂ ਹਨ, ਤਾਂ ਪੁਲਸ ਨੂੰ ਮਾਮਲੇ ਦੀ ਗੁੱਥੀ ਸੁਲਝਾਉਣ ’ਚ ਮਦਦ ਮਿਲ ਸਕਦੀ ਹੈ। ਹੁਣ ਫੋਰੈਂਸਿਕ ਰਿਪੋਰਟ ਦੀ ਉਡੀਕ ਹੈ।

ਇਹ ਵੀ ਪੜ੍ਹੋ- ਸ਼ਰਧਾ ਦਾ ਕਾਤਲ ਪ੍ਰੇਮੀ ਆਫਤਾਬ ਪੂਨਾਵਾਲਾ; ਫੂਡ ਬਲਾਗਰ ਤੋਂ ਬਣਿਆ ‘ਕਿਲਰ’

ਤਲਾਸ਼ੀ ਲਈ ਆਫਤਾਬ ਨੂੰ ਘਰ ਲੈ ਕੇ ਗਈ ਪੁਲਸ

ਐਤਵਾਰ ਦਿੱਲੀ ਪੁਲਸ ਦੀ ਟੀਮ ਆਫਤਾਬ ਨੂੰ ਛਤਰਪੁਰ ਦੇ ਪਹਾੜੀ ਇਲਾਕੇ ’ਚ ਸਥਿਤ ਉਸ ਦੇ ਘਰ ਲੈ ਗਈ, ਜਿੱਥੇ ਉਸ ਨੇ ਸ਼ਰਧਾ ਦਾ ਕਤਲ ਕੀਤਾ ਸੀ। ਪੁਲਸ FSL ਦੀ ਟੀਮ ਜਾਂਚ ਲਈ ਐਤਵਾਰ ਤੜਕੇ ਆਫਤਾਬ ਦੇ ਘਰ ਪਹੁੰਚੀ। ਟੀਮ ਕਈ ਘੰਟਿਆਂ ਤਕ ਚੈਕਿੰਗ ਕਰਨ ਤੋਂ ਬਾਅਦ ਦੁਪਹਿਰ 2 ਵਜੇ ਦੇ ਕਰੀਬ ਰਵਾਨਾ ਹੋਈ। ਟੀਮ ਨੇ ਘਰ ਦੇ ਅੰਦਰੋਂ ਕਾਰ ’ਚੋਂ ਕਈ ਸਾਮਾਨ ਬਰਾਮਦ ਕੀਤੇ।

PunjabKesari

ਛੱਪੜ ’ਚੋਂ ਸਿਰ ਤਲਾਸ਼ ਰਹੀ ਪੁਲਸ

ਇਸ ਦੌਰਾਨ ਦਿੱਲੀ ਪੁਲਸ ਨੇ ਨਗਰ ਨਿਗਮ ਨਾਲ ਮਿਲ ਕੇ ਮੈਦਾਨਗੜ੍ਹੀ ਇਲਾਕੇ ਵਿਚ ਸਥਿਤ ਇਕ ਛੱਪੜ ਵਿੱਚ ਤਲਾਸ਼ੀ ਮੁਹਿੰਮ ਚਲਾਈ। ਸਰਚ ਆਪਰੇਸ਼ਨ ਤਹਿਤ ਛੱਪੜ ਵਿਚੋਂ ਕਰੀਬ 1000 ਲੀਟਰ ਪਾਣੀ ਕੱਢਿਆ ਗਿਆ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਆਫਤਾਬ ਨੇ ਸ਼ਰਧਾ ਦਾ ਸਿਰ ਉਸੇ ਛੱਪੜ ’ਚ ਸੁੱਟਣ ਦੀ ਗੱਲ ਕਬੂਲ ਕੀਤੀ ਹੈ।

ਇਹ ਵੀ ਪੜ੍ਹੋ-  ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਸ, 13 ਟੁਕੜੇ ਬਰਾਮਦ

ਪੁਲਸ ਨੂੰ ਅਜੇ ਤੱਕ ਕੀ ਨਹੀਂ ਮਿਲਿਆ?

ਸ਼ਰਧਾ ਦਾ ਸਿਰ
ਵਾਰਦਾਤ ਸਮੇਂ ਇਸਤੇਮਾਲ ਕੀਤਾ ਹਥਿਆਰ
ਘਟਨਾ ਦੇ ਸਮੇਂ ਸ਼ਰਧਾ ਅਤੇ ਆਫਤਾਬ ਦੇ ਪਹਿਨੇ ਹੋਏ ਕੱਪੜੇ ਯਾਨੀ ਖੂਨ ਨਾਲ ਲੱਥ-ਪੱਥ ਕੱਪੜੇ।
ਕੋਈ ਵੀ ਚਸ਼ਮਦੀਦ ਗਵਾਹ
ਘਟਨਾ ਦੀ ਕੋਈ ਵੀ ਵੀਡੀਓ ਫੁਟੇਜ

PunjabKesari

ਪੁਲਸ ਨੇ ਹੁਣ ਤੱਕ ਕੀ ਕੀਤਾ ਬਰਾਮਦ

ਸ਼ਰਧਾ ਦੇ ਮ੍ਰਿਤਕ ਸਰੀਰ ਦੇ ਕੁਝ ਅਵਸ਼ੇਸ਼ ਅਤੇ ਹੱਡੀਆਂ
ਕਤਲ ਮਗਰੋਂ ਲਾਸ਼ ਦੇ ਟੁਕੜੇ ਰੱਖੇ ਜਾਣ ਵਾਲਾ ਫਰਿੱਜ

ਇਹ ਵੀ ਪੜ੍ਹੋ- ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਦਾ ਖ਼ੁਲਾਸਾ- ਇਸ ਡਰ ਤੋਂ ਕੀਤਾ ਸ਼ਰਧਾ ਦਾ ਕਤਲ

ਕੀ ਹੈ ਸ਼ਰਧਾ ਕਤਲ ਕੇਸ?

ਦਿੱਲੀ ਦੇ ਮਹਿਰੌਲੀ ’ਚ ਮੁੰਬਈ ਦਾ ਰਹਿਣ ਵਾਲਾ ਆਫਤਾਬ ਆਮੀਨ ਪੂਨਾਵਾਲਾ, ਜੋ ਕਿ ਪੇਸ਼ੇ ਤੋਂ ਸ਼ੈੱਫ ਅਤੇ ਫੋਟੋਗ੍ਰਾਫ਼ਰ ਸੀ। ਉਸ ਨੇ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਦੀ ਬੀਤੀ 18 ਮਈ ਨੂੰ ਗਲ਼ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ, ਜਿਨ੍ਹਾਂ ਨੂੰ ਸਟੋਰ ਕਰਨ ਲਈ ਉਸ ਨੇ 300 ਲੀਟਰ ਦਾ ਫਰਿੱਜ ਖਰੀਦਿਆ ਸੀ। ਬਾਅਦ ’ਚ ਹੌਲੀ-ਹੌਲੀ ਉਹ ਕਈ ਦਿਨਾਂ ਤੱਕ ਟੁਕੜਿਆਂ ਨੂੰ ਜੰਗਲ ’ਚ ਸੁੱਟਦਾ ਰਿਹਾ।

ਇਹ ਵੀ ਪੜ੍ਹੋ-  ਸ਼ਰਧਾ ਕਤਲਕਾਂਡ: ਦਿਲ ਦਹਿਲਾ ਵਾਲੀ ਕਹਾਣੀ, ਪ੍ਰੇਮੀ ਆਫਤਾਬ ਨੂੰ ਅੰਦਾਜ਼ਾ ਨਹੀਂ ਸੀ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’


author

Tanu

Content Editor

Related News