ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਦਾ ਖ਼ੁਲਾਸਾ- ਇਸ ਡਰ ਤੋਂ ਕੀਤਾ ਸ਼ਰਧਾ ਦਾ ਕਤਲ
Wednesday, Nov 16, 2022 - 11:49 AM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਮੰਗਲਵਾਰ ਨੂੰ ਆਪਣੇ ਲਿਵ-ਇਨ-ਪਾਰਟਨਰ ਦੇ ਕਤਲ ਦੇ ਦੋਸ਼ੀ 28 ਸਾਲਾ ਆਫਤਾਬ ਪੂਨਾਵਾਲਾ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਹੈ। ਦੋਸ਼ੀ ਨੇ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਉਸ ਤੋਂ ਬਾਅਦ ਉਸ ਨੇ ਆਰੇ ਨਾਲ ਲਾਸ਼ ਦੇ 35 ਟੁਕੜੇ ਕੀਤੇ ਤੇ ਫਰਿੱਜ ’ਚ ਰੱਖਿਆ। ਪੁਲਸ ਦੀ ਪੁੱਛਗਿੱਛ ਦੌਰਾਨ ਦੋਸ਼ੀ ਆਫਤਾਬ ਨੇ ਦੱਸਿਆ ਕਿ ਉਸ ਨੇ ਜੇਲ੍ਹ ਜਾਣ ਦੇ ਡਰ ਤੋਂ ਸ਼ਰਧਾ ਨੂੰ ਮਾਰ ਦਿੱਤਾ ਸੀ।
ਇਹ ਵੀ ਪੜ੍ਹੋ- ਸ਼ਰਧਾ-ਆਫਤਾਬ ਦੇ ਪਿਆਰ ਦੀ ਡਰਾਉਣੀ ਕਹਾਣੀ, ਕਤਲ ਮਗਰੋਂ ਕਈ ਦਿਨ ਪ੍ਰੇਮੀ ਕਰਦਾ ਰਿਹਾ ਇਹ ਕੰਮ
ਮੰਗਲਵਾਰ ਨੂੰ ਪੁਲਸ ਦੋਸ਼ੀ ਆਫਤਾਬ ਨੂੰ ਛੱਤਰਪੁਰ ਦੇ ਜੰਗਲ ’ਚ ਲੈ ਕੇ ਗਈ, ਜਿੱਥੇ ਉਸ ਨੇ ਲਾਸ਼ ਦੇ ਅੰਗ ਸੁੱਟੇ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪੁਲਸ ਮੁਲਾਜ਼ਮ ਆਫਤਾਬ ਨੂੰ ਜੰਗਲ ਵਿਚ ਲੈ ਗਏ ਤਾਂ ਉਸ ਦਾ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ। ਕੈਮਰਾਮੈਨ ਉਸ ਦੀਆਂ ਤਸਵੀਰਾਂ ਅਤੇ ਪੱਤਰਕਾਰ ਬਿਆਨ ਲੈਣ ਲਈ ਕਾਹਲੇ ਸਨ।
ਅਮੰਗਲਕਾਰੀਆਂ ਦੀ ਪਨਾਹਗਾਹ ਬਣ ਰਿਹੈ ਮਹਿਰੌਲੀ ਦਾ ਕੰਢਿਆਂ ਵਾਲਾ ਜੰਗਲ
ਲਿਵ-ਇਨ ਪਾਰਟਨਰ ਸ਼ਰਧਾ ਦੇ ਕਤਲ ਤੋਂ ਬਾਅਦ ਲਾਸ਼ ਨੂੰ ਖੁਰਦ-ਬੁਰਦ ਕਰਨ ਵਾਲੇ ਮੁੰਬਈ ਦੇ ਆਫਤਾਬ ਅਮੀਨ ਨੂੰ ਅਪਰਾਧ ਲੁਕਾਉਣ ਵਿਚ ਮਹਿਰੌਲੀ ਦੇ ਜੰਗਲ ਨੇ ਖੂਬ ਸਾਥ ਦਿੱਤਾ। ਦਰਅਸਲ ਮਹਿਰੌਲੀ ਦੇ ਜੰਗਲਾਂ ਦਾ ਖੇਤਰਫਲ ਹਜ਼ਾਰਾਂ ਏਕੜ ਵਿਚ ਫੈਲਿਆ ਹੈ। ਇਹ ਜੰਗਲ ਦਿੱਲੀ ਨਾਲ ਲੱਗੇ ਗੁੜਗਾਓਂ ਅਤੇ ਫ ਰੀਦਾਬਾਦ ਨਾਲ ਲੱਗਦੀਆਂ ਅਰਾਵਲੀ ਦੀਆਂ ਪਹਾੜੀਆਂ ਤੱਕ ਜੁੜਿਆਂ ਹੋਇਆ ਹੈ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਸ, 13 ਟੁਕੜੇ ਬਰਾਮਦ
ਵੱਡੇ-ਵੱਡੇ ਅਪਰਾਧੀ ਚੁੱਕਦੇ ਹਨ ਜੰਗਲ ਦਾ ਫਾਇਦਾ
ਕਈ ਵਾਰ ਤਾਂ ਵੱਡੇ-ਵੱਡੇ ਅਪਰਾਧੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਸ ਜੰਗਲ ਦਾ ਹੀ ਫਾਇਦਾ ਲੁਕਣ ਲਈ ਉਠਾਉਂਦੇ ਹਨ। ਲਗਾਤਾਰ ਖਬਰਾਂ ਰਾਹੀਂ ਅਤੇ ਅਪਰਾਧਿਕ ਵਾਰਦਾਤਾਂ ’ਤੇ ਨਜ਼ਰ ਪਾਉਣ ’ਤੇ ਪਤਾ ਲੱਗਦਾ ਹੈ ਕਿ ਮਹਿਰੌਲੀ ਦੇ ਕੰਢਿਆਂ ਵਾਲੇ ਜੰਗਲਾਂ ਦੇ ਨੇੜੇ-ਤੇੜੇ ਇਕ-ਦੋ ਨਹੀਂ ਸਗੋਂ ਲੁੱਟ ਅਤੇ ਕਤਲ ਦੀਆਂ ਦਰਜਨਾਂ ਵਾਰਦਾਤਾਂ ਹੋ ਚੁੱਕੀਆਂ ਹਨ। ਹਾਲਾਂਕਿ ਬੀਤੇ ਕੁਝ ਸਾਲਾਂ ਵਿਚ ਇਸ ਜੰਗਲ ਦਾ ਖੇਤਰਫਲ ਵਧਦੇ ਨਾਜਾਇਜ਼ ਕਬਜ਼ਿਆਂ ਕਾਰਨ ਘੱਟ ਹੋਇਆ ਹੈ, ਜਿਸ ਨੂੰ ਲੈ ਕੇ ਹੁਣ ਵਧੇਰੇ ਰਿਹਾਇਸ਼ੀ ਖੇਤਰਾਂ ਵਿਚ ਬਾਊਂਡਰੀ ਕਰ ਕੇ ਕੰਡਿਆਲੀ ਤਾਰਾਂ ਦੀ ਫੈਂਸਿੰਗ ਕੀਤੀ ਗਈ ਹੈ। ਫਿਰ ਵੀ ਅਪਰਾਧੀਆਂ ਲਈ ਜੰਗਲਾਂ ਦੀ ਬਾਊਂਡਰੀ ਅਜੇ ਛੋਟੀ ਪੈ ਰਹੀ ਹੈ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: ਦਿਲ ਦਹਿਲਾ ਵਾਲੀ ਕਹਾਣੀ, ਪ੍ਰੇਮੀ ਆਫਤਾਬ ਨੂੰ ਅੰਦਾਜ਼ਾ ਨਹੀਂ ਸੀ ‘ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ’