ਸ਼ਰਧਾ ਕਤਲਕਾਂਡ: ਗਰਲਫਰੈਂਡ ਦੇ 35 ਟੁਕੜੇ ਕਰਨ ਵਾਲੇ ਪ੍ਰੇਮੀ ਨੂੰ ਜੰਗਲ ’ਚ ਲੈ ਗਈ ਪੁਲਸ, 13 ਟੁਕੜੇ ਬਰਾਮਦ

Tuesday, Nov 15, 2022 - 02:11 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਲਿਵ-ਇਨ-ਪਾਰਟਨਰ ਸ਼ਰਧਾ ਦੇ ਕਤਲ ਦੇ ਦੋਸ਼ੀ ਆਫਤਾਬ ਨੂੰ ਮੰਗਲਵਾਰ ਨੂੰ ਛਤਰਪੁਰ ਦੇ ਜੰਗਲ ’ਚ ਲੈ ਕੇ ਗਈ, ਜਿੱਥੇ ਉਸ ਨੇ ਲਾਸ਼ ਦੇ ਟੁਕੜੇ ਸੁੱਟੇ ਸਨ। ਪੁਲਸ ਮੁਤਾਬਕ ਦੋਸ਼ੀ ਨੇ ਜਿਨ੍ਹਾਂ ਇਲਾਕਿਆਂ ’ਚ ਲਾਸ਼ ਦੇ ਟੁਕੜਿਆਂ ਨੂੰ ਸੁੱਟਣ ਦੀ ਜਾਣਕਾਰੀ ਦਿੱਤੀ, ਉੱਥੋਂ 13 ਟੁਕੜੇ ਬਰਾਮਦ ਕੀਤੇ ਗਏ ਹਨ ਪਰ ਫੋਰੈਂਸਿਕ ਜਾਂਚ ਮਗਰੋਂ ਹੀ ਪੁਸ਼ਟੀ ਹੋ ਸਕੇਗੀ ਕਿ ਕੀ ਇਹ ਪੀੜਤਾ ਨਾਲ ਜੁੜੇ ਹਨ। ਪੁਲਸ ਨੂੰ ਅਜੇ ਤੱਕ ਕਤਲ ’ਚ ਇਸਤੇਮਾਲ ਹਥਿਆਰ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ- ਸ਼ਰਧਾ-ਆਫਤਾਬ ਦੇ ਪਿਆਰ ਦੀ ਡਰਾਉਣੀ ਕਹਾਣੀ, ਕਤਲ ਮਗਰੋਂ ਕਈ ਦਿਨ ਪ੍ਰੇਮੀ ਕਰਦਾ ਰਿਹਾ ਇਹ ਕੰਮ

PunjabKesari

ਆਫਤਾਬ ਨੇ ਜਾਂਚ ਦੌਰਾਨ ਪੁਲਸ ਨੂੰ ਦੱਸਿਆ ਕਿ ਵਿਆਹ ਨੂੰ ਲੈ ਕੇ ਝਗੜਾ ਹੋਣ ਮਗਰੋਂ ਉਸ ਨੇ ਆਪਣੀ ਸਾਥੀ ਸ਼ਰਧਾ ਵਾਕਰ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਟੁਕੜਿਆਂ ’ਚ ਕੱਟਣ ਦਾ ਵਿਚਾਰ ਇਕ ਅਮਰੀਕੀ ਟੈਲੀਵਿਜ਼ਨ ਸੀਰੀਜ਼ ‘ਡੈਕਸਟਰ’ ਤੋਂ ਆਇਆ ਸੀ। ਪੁਲਸ ਨੇ ਦੱਸਿਆ ਕਿ ਦੋਸ਼ੀ ਨੇ ਲਾਸ਼  ਦੇ ਟੁਕੜਿਆਂ ਨੂੰ ਰੱਖਣ ਇਕ ਵੱਡਾ ਫਰਿੱਜ ਖਰੀਦਿਆ ਅਤੇ ਉਹ ਇਨ੍ਹਾਂ ਟੁਕੜਿਆਂ ਨੂੰ ਸੁੱਟਣ ਲਈ ਅੱਧੀ ਰਾਤ ਨੂੰ ਨਿਕਲਦਾ ਸੀ।  ਪੁਲਸ ਨੇ ਦੱਸਿਆ ਕਿ ਆਫਤਾਬ ਅਤੇ ਸ਼ਰਧਾ ਡੇਟਿੰਗ ਐਪ ਜ਼ਰੀਏ ਇਕ-ਦੂਜੇ ਦੇ ਸੰਪਰਕ ਵਿਚ ਆਏ ਸਨ ਅਤੇ ਬਾਅਦ ’ਚ ਦੋਵੇਂ ਮੁੰਬਈ ’ਚ ਇਕ ਕਾਲ ਸੈਂਟਰ ’ਚ ਕੰਮ ਕਰਨ ਲੱਗੇ ਅਤੇ ਦੋਹਾਂ ਨੂੰ ਪਿਆਰ ਹੋ ਗਿਆ।  

ਇਹ ਵੀ ਪੜ੍ਹੋ- ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਲਾਸ਼ ਦੇ 35 ਟੁਕੜੇ ਕਰ ਜੰਗਲ 'ਚ ਸੁੱਟੇ

ਪੁਲਸ ਦਾ ਕਹਿਣਾ ਹੈ ਕਿ ਦੋਵੇਂ ਇਸ ਸਾਲ ਮਈ ਵਿਚ ਦੱਖਣੀ ਦਿੱਲੀ ਵਿਚ ਮਹਿਰੌਲੀ ਚਲਾ ਗਿਆ ਸੀ, ਜਦੋਂ ਉਨ੍ਹਾਂ ਦੇ ਪਰਿਵਾਰਾਂ ਨੇ ਰਿਸ਼ਤੇ ਦਾ ਵਿਰੋਧ ਕੀਤਾ ਕਿਉਂਕਿ ਉਹ ਵੱਖ-ਵੱਖ ਧਰਮਾਂ ਨਾਲ ਸਬੰਧਤ ਸਨ। ਆਫਤਾਬ, ਸ਼ਰਧਾ ਨੂੰ ਵਿਆਹ ਦਾ ਝਾਂਸਾ ਦੇ ਕੇ ਦਿੱਲੀ ਲੈ ਕੇ ਆਇਆ ਸੀ। ਸ਼ਰਧਾ ਵੱਲੋਂ ਵਿਆਹ ਦਾ ਦਬਾਅ ਬਣਾਉਣ ’ਤੇ ਆਫਤਾਬ ਨੇ ਉਸ ਨੂੰ ਮਾਰ ਦਿੱਤਾ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ।
 


author

Tanu

Content Editor

Related News