ਉਧਵ ਠਾਕਰੇ ਦੀ BJP ਨੂੰ ਚੁਣੌਤੀ- ਮੇਰੀ ਸਰਕਾਰ ਢਾਹ ਕੇ ਦਿਖਾਓ, ਫਿਰ ਦੇਖੋ ਕੀ ਹੁੰਦਾ ਹੈ

10/25/2020 10:46:35 PM

ਮੁੰਬਈ - ਦਾਦਰ ਸਥਿਤ ਸਾਵਰਕਰ ਆਡੀਟੋਰੀਅਮ 'ਚ ਸ਼ਿਵ ਸੈਨਾ ਦੀ ਸਲਾਨਾ ਦੁਸ਼ਹਿਰਾ ਰੈਲੀ 'ਚ ਐਤਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਭਾਜਪਾ ਨੂੰ ਉਨ੍ਹਾਂ ਦੀ 11 ਮਹੀਨੇ ਪੁਰਾਣੀ ਸਰਕਾਰ ਨੂੰ ਢਾਹੁਣ ਦੀ ਚੁਣੌਤੀ ਦਿੱਤੀ। ਉਧਵ ਠਾਕਰੇ ਨੇ ਕਿਹਾ ਕਿ ਪਾਰਟੀ ਨੂੰ ਦੇਸ਼ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਤੁਸੀਂ ਬਿਹਾਰ 'ਚ ਮੁਫਤ ਕੋਵਿਡ-19 ਟੀਕੇ ਦਾ ਵਾਅਦਾ ਕਰਦੇ ਹੋ, ਤਾਂ ਕੀ ਫਿਰ ਹੋਰ ਸੂਬਿਆਂ ਦੇ ਲੋਕ ਬੰਗਲਾਦੇਸ਼ ਜਾਂ ਕਜ਼ਾਕਿਸਤਾਨ ਤੋਂ ਹਨ। ਅਜਿਹੀਆਂ ਗੱਲਾਂ ਕਰ ਰਹੇ ਲੋਕਾਂ ਨੂੰ ਖੁਦ 'ਤੇ ਸ਼ਰਮ ਆਉਣੀ ਚਾਹੀਦੀ ਹੈ। ਤੁਸੀ ਕੇਂਦਰ 'ਚ ਬੈਠੇ ਹੋ।

ਅਦਾਕਾਰਾ ਕੰਗਣਾ ਰਨੌਤ 'ਤੇ ਅਸਿੱਧੇ ਤੌਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਲੋਕ ਰੋਜੀ-ਰੋਟੀ ਲਈ ਮੁੰਬਈ ਆਉਂਦੇ ਹਨ ਅਤੇ ਸ਼ਹਿਰ ਨੂੰ ਪੀ.ਓ.ਕੇ. (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ) ਬੋਲ ਕੇ ਉਸ ਨੂੰ ਗਾਲ੍ਹ ਕੱਢਦੇ ਹਨ। ਠਾਕਰੇ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ 'ਚ ਆਪਣੇ ਬੇਟੇ ਆਦਿਤਿਆ ਠਾਕਰੇ 'ਤੇ ਲੱਗ ਰਹੇ ਦੋਸ਼ਾਂ 'ਤੇ ਚੁੱਪੀ ਤੋੜਦੇ ਹੋਏ ਕਿਹਾ, ਬਿਹਾਰ ਦੇ ਬੇਟੇ ਨੂੰ ਨਿਆਂ ਲਈ ਰੌਲਾ ਪਾ ਰਹੇ ਲੋਕ ਮਹਾਰਾਸ਼ਟਰ ਦੇ ਬੇਟੇ ਦੇ ਚਰਿੱਤਰ ਸ਼ੋਸ਼ਣ 'ਚ ਲੱਗੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਜੀ.ਐੱਸ.ਟੀ. ਪ੍ਰਣਾਲੀ 'ਤੇ ਮੁੜ ਵਿਚਾਰ ਕਰਨ ਦਾ ਸਮਾਂ ਆ ਗਿਆ ਹੈ ਅਤੇ ਜੇਕਰ ਜ਼ਰੂਰੀ ਹੋਇਆ ਤਾਂ ਇਸ ਨੂੰ ਬਦਲਿਆ ਜਾਣਾ ਚਾਹੀਦਾ ਹੈ ਕਿਉਂਕਿ ਸੂਬਿਆਂ ਨੂੰ ਇਸ ਤੋਂ ਫਾਇਦਾ ਨਹੀਂ ਮਿਲ ਰਿਹਾ ਹੈ।

 ਮੁੱਖ ਮੰਤਰੀ ਉਧਵ ਠਾਕਰੇ ਨੇ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਭਾਰਤ 'ਚ ਜੇਕਰ ਕਿਤੇ ਪੀ.ਓ.ਕੇ. ਹੈ ਤਾਂ ਇਹ ਪ੍ਰਧਾਨ ਮੰਤਰੀ ਦੀ ਨਾਕਾਮੀ ਹੈ। ਉਥੇ ਹੀ ਉਧਵ ਨੇ ਰਾਜ‍ਪਾਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਕਾਲੀ ਟੋਪੀ ਪਹਿਨਣ ਵਾਲੇ ਵ‍ਿਅਕਤੀ ਦੇ ਰੂਪ 'ਚ ਬੁਲਾਇਆ। ਉਧਵ ਠਾਕਰੇ ਨੇ ਬੀਜੇਪੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ, ਉਹ ਮੇਰੀ ਸਰਕਾਰ ਨੂੰ ਢਾਹੁਣਾ ਚਾਹੁੰਦੇ ਹਨ ਪਰ ਮੈਂ ਉਨ੍ਹਾਂ ਨੂੰ ਸੂਚਿਤ ਕਰ ਦੇਵਾਂ ਕਿ ਪਹਿਲਾਂ ਆਪਣੀ ਸਰਕਾਰ ਨੂੰ ਬਚਾ ਕੇ ਦਿਖਾਓ। ਮੈਂ ਬਿਹਾਰ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੀਆਂ ਅੱਖਾਂ ਖੋਲ ਕੇ ਵੋਟ ਕਰੋ। ਉਨ੍ਹਾਂ ਕਿਹਾ ਕਿ ਮੈਂ ਮਰਾਠਾ ਅਤੇ ਓ.ਬੀ.ਸੀ. ਸਮੁਦਾਏ ਲਈ ਨਿਆਂ ਚਾਹੁੰਦਾ ਹਾਂ। ਸਾਨੂੰ ਮਹਾਰਾਸ਼‍ਟਰ ਲਈ ਇਕਜੁੱਟ ਰਹਿਣਾ ਹੈ, ਕੋਈ ਵੰਡ ਨਹੀਂ।


Inder Prajapati

Content Editor

Related News