ਜੇਕਰ ਗ੍ਰਿਫ਼ਤਾਰ ਹੁੰਦੇ ਨੇ ਕੇਜਰੀਵਾਲ ਤਾਂ ਅਸਤੀਫ਼ਾ ਦੇਣ ਜਾਂ ਨਹੀਂ? ਲੋਕਾਂ ਤੋਂ ਸਲਾਹ ਲਵੇਗੀ ‘ਆਪ’
Friday, Dec 01, 2023 - 01:47 PM (IST)
ਨਵੀਂ ਦਿੱਲੀ (ਭਾਸ਼ਾ)- ਆਦਮੀ ਪਾਰਟੀ (ਆਪ) ਦੇ ਨੇਤਾ ਗੋਪਾਲ ਰਾਏ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ 1 ਤੋਂ 20 ਦਸੰਬਰ ਦਰਮਿਆਨ ਹਸਤਾਖਰ ਮੁਹਿੰਮ ਚਲਾਏਗੀ ਤਾਂ ਕਿ ਲੋਕਾਂ ਦੀ ਪ੍ਰਤੀਕਿਰਿਆ ਲਈ ਜਾ ਸਕੇ ਕਿ ਭਾਜਪਾ ਦੀ ਸਾਜਿਸ਼ ਦੇ ਤਹਿਤ ਗ੍ਰਿਫ਼ਤਾਰ ਕੀਤੇ ਜਾਣ ਦੀ ਸਥਿਤੀ ’ਚ ਕੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਗੋਪਾਲ ਰਾਏ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ‘ਆਪ’ ਨੂੰ ਖਤਮ ਕਰਨ ਦੀ ਉਮੀਦ ਨਾਲ ਕੇਜਰੀਵਾਲ ਨੂੰ ਫਰਜ਼ੀ ਸ਼ਰਾਬ ਘਪਲੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਦੀ ਸਾਜਿਸ਼ ਰਚੀ ਹੈ। ਰਾਏ ਪਾਰਟੀ ਸੰਸਦ ਮੈਂਬਰ ਰਾਘਵ ਚੱਢਾ ਨਾਲ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਇਹ ਵੀ ਪੜ੍ਹੋ : EC ਦੀ ਰਿਪੋਰਟ 'ਚ ਖ਼ੁਲਾਸਾ, ਭਾਜਪਾ ਨੂੰ ਵਿੱਤੀ ਸਾਲ 2022-23 ਵਿਚ 720 ਕਰੋੜ ਰੁਪਏ ਦਾ ਮਿਲਿਆ ਚੰਦਾ
ਰਾਏ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਮੈਂ ਵੀ ਕੇਜਰੀਵਾਲ ਮੁਹਿੰਮ ਦੇ ਤਹਿਤ, ਪਾਰਟੀ ਦੇ ਵਲੰਟੀਅਰ ਨਾਲ ਦਿੱਲੀ ਦੇ ਸਾਰੇ 2600 ਪੋਲਿੰਗ ਸਟੇਸ਼ਨਾਂ ’ਤੇ ਜਾਵਾਂਗਾ ਅਤੇ ਲੋਕਾਂ ਤੋਂ ਹਸਤਾਖਰ ਲੈਂਦੇ ਹੋਏ ਉਨ੍ਹਾਂ ਦੀ ਸਲਾਹ ਪੁੱਛੀ ਜਾਏਗੀ ਕਿ ਜੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਕੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਜਾਂ ਨਹੀਂ? ਚੱਢਾ ਨੇ ਭਾਜਪਾ ਦੀ ਤੁਲਨਾ 'ਕੰਸ' ਨਾਲ ਕੀਤੀ ਅਤੇ ਦੋਸ਼ ਲਗਾਇਆ ਕਿ ਉਹ 'ਆਪ' ਨੂੰ ਖ਼ਤਮ ਕਰਨਾ ਚਾਹੁੰਦੀ ਹੈਅਤੇ ਪੂਰੇ ਦੇਸ਼ 'ਚ ਕੇਜਰੀਵਾਲ ਨੂੰ ਆਪਣੀ ਇਕਮਾਤਰ ਚੁਣੌਤੀ ਵਜੋਂ ਦੇਖਦੀ ਹੈ। ਚੱਢਾ ਨੇ ਦੋਸ਼ ਲਗਾਇਆ,''ਜਿਸ ਤਰ੍ਹਾਂ ਕੰਸ ਨੂੰ ਪਤਾ ਸੀ ਕਿ ਭਗਵਾਨ ਕ੍ਰਿਸ਼ਨ ਉਸ ਦਾ ਅੰਤ ਕਰਨਗੇ, ਉਸੇ ਤਰ੍ਹਾਂ ਭਾਜਪਾ ਵੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਸ ਦੀ ਗੰਦੀ ਰਾਜਨੀਤੀ ਦਾ ਅੰਤ ਕੇਜਰੀਵਾਲ ਕਰਨਗੇ। ਕੰਸ ਨੇ ਭਗਵਾਨ ਕ੍ਰਿਸ਼ਨ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਭਾਜਪਾ 'ਆਪ' ਨੂੰ ਕਮਜ਼ੋਰ ਕਰਨ ਅਤੇ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8