ਬੈਂਕ ਆਫ਼ ਬੜੌਦਾ ''ਚ ਚੱਲੀ ਗੋਲੀ, ਗਾਰਡ ਦੇ ਮੋਢੇ ਤੋਂ ਡਿੱਗੀ ਬੰਦੂਕ
Tuesday, May 13, 2025 - 02:00 PM (IST)

ਪਾਣੀਪਤ (ਸਚਿਨ): ਪਾਣੀਪਤ ਦੇ ਜੀਟੀ ਰੋਡ 'ਤੇ ਸਥਿਤ ਬੈਂਕ ਆਫ ਬੜੌਦਾ 'ਚ ਗੋਲੀ ਚੱਲਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਬੰਦੂਕ ਸੁਰੱਖਿਆ ਗਾਰਡ ਦੇ ਮੋਢੇ ਤੋਂ ਡਿੱਗ ਗਈ ਤੇ ਇੱਕ ਗੋਲੀ ਚੱਲੀ ਜੋ ਬੈਂਕ ਆਏ ਇੱਕ ਗਾਹਕ ਦੀ ਲੱਤ ਵਿੱਚ ਲੱਗੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ..ਕਿਸਾਨਾਂ ਲਈ ਵੱਡੀ ਖ਼ਬਰ, ਹੁਣ 4 ਰੁਪਏ ਪ੍ਰਤੀ ਯੂਨਿਟ ਮਿਲੇਗੀ ਬਿਜਲੀ ਦੀ ਸਬਸਿਡੀ
ਜਾਣਕਾਰੀ ਅਨੁਸਾਰ ਇਹ ਹਾਦਸਾ ਸੁਰੱਖਿਆ ਗਾਰਡ ਦੇ ਮੋਢੇ 'ਤੇ ਲਟਕਦੀ ਬੰਦੂਕ ਹੇਠਾਂ ਡਿੱਗਣ ਕਾਰਨ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਸੀਆਈਏ ਅਤੇ ਐੱਫਐੱਸਐੱਲ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਗੋਲੀ ਕਿਵੇਂ ਚੱਲੀ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8