ਈ. ਡੀ. ਨੇ ਰਾਮਪ੍ਰਸਥਾ ਬਿਲਡਰ ਦੇ ਨਿਰਦੇਸ਼ਕ ਅਤੇ ਪ੍ਰਮੋਟਰ ਨੂੰ ਕੀਤਾ ਗ੍ਰਿਫ਼ਤਾਰ

Thursday, Jul 24, 2025 - 02:00 AM (IST)

ਈ. ਡੀ. ਨੇ ਰਾਮਪ੍ਰਸਥਾ ਬਿਲਡਰ ਦੇ ਨਿਰਦੇਸ਼ਕ ਅਤੇ ਪ੍ਰਮੋਟਰ ਨੂੰ ਕੀਤਾ ਗ੍ਰਿਫ਼ਤਾਰ

ਗੁਰੂਗ੍ਰਾਮ : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਖਰੀਦਦਾਰਾਂ ਨਾਲ 1100 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਗੁਰੂਗ੍ਰਾਮ ਦੀ ਰੀਅਲ ਅਸਟੇਟ ਕੰਪਨੀ ਰਾਮਪ੍ਰਸਥਾ ਗਰੁੱਪ ਦੇ ਨਿਰਦੇਸ਼ਕ ਸੰਦੀਪ ਯਾਦਵ ਅਤੇ ਪ੍ਰਮੋਟਰ ਅਰਵਿੰਦ ਕਾਲੀਆ ਨੂੰ ਗ੍ਰਿਫਤਾਰ ਕੀਤਾ ਹੈ। ਕੰਪਨੀ ’ਤੇ 2 ਹਜ਼ਾਰ ਖਰੀਦਦਾਰਾਂ ਨਾਲ 1100 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼ ਹੈ। ਈ. ਡੀ. ਦੀ ਜਾਂਚ ਵਿਚ ਸਾਹਮਣੇ ਆਇਆ ਕਿ ਰਾਮਪ੍ਰਸਥਾ ਪ੍ਰਮੋਟਰਜ਼ ਐਂਡ ਡਿਵੈੱਲਪਰ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਸਮੂਹ ਦੀਆਂ ਕੰਪਨੀਆਂ ਨੇ ‘ਪ੍ਰਾਜੈਕਟ ਐਜ਼, ਪ੍ਰਾਜੈਕਟ ਰਾਈਜ਼ ਅਤੇ ਰਾਮਪ੍ਰਥਸ ਸਿਟੀ (ਪਲਾਟਿਡ ਕਾਲੋਨੀ) ਵਰਗੇ ਪ੍ਰਾਜੈਕਟਾਂ ਦੇ ਨਾਂ ’ਤੇ ਲੋਕਾਂ ਕੋਲੋਂ ਐਡਵਾਂਸ ਪੇਮੈਂਟ ਲੈ ਲਈ ਪਰ 2 ਦਹਾਕੇ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਫਲੈਟ ਬਣ ਕੇ ਤਿਆਰ ਹੋਏ ਅਤੇ ਨਾ ਹੀ ਖਰੀਦਦਾਰਾਂ ਨੂੰ ਪਲਾਟ ਦਾ ਕਬਜ਼ਾ ਦਿੱਤਾ ਗਿਆ।

ਇਹ ਵੀ ਪੜ੍ਹੋ : RBI ਨੇ ਇਸ ਬੈਂਕ ਦਾ ਲਾਇਸੈਂਸ ਕੀਤਾ ਰੱਦ, ਆਪਣੇ ਹੀ ਖਾਤਿਆਂ 'ਚੋਂ ਪੈਸੇ ਕਢਵਾਉਣ ਲਈ ਤਰਸੇ ਗਾਹਕ

ਈ. ਡੀ. ਨੇ ਇਸ ਮਾਮਲੇ ਵਿਚ 14 ਜੁਲਾਈ ਨੂੰ ਦਿੱਲੀ ਤੇ ਗੁਰੂਗ੍ਰਾਮ ਵਿਚ ਸਥਿਤ ਤਿੰਨ ਪ੍ਰਮੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ ਸੰਦੀਪ ਯਾਦਵ ਅਤੇ ਅਰਵਿੰਦ ਵਾਲੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ 'ਤੇ ਖਰੀਦਦਾਰਾਂ ਕੋਲੋਂ ਪੈਸੇ ਵਸੂਲ ਕੇ ਉਨ੍ਹਾਂ ਦੀ ਗਲਤ ਵਰਤੋਂ ਕਰਨ ਅਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News