ਦਿੱਲੀ ਅਤੇ ਮਹਾਰਾਸ਼ਟਰ ਸਮੇਤ 5 ਸੂਬਿਆਂ ''ਚ ਹੋ ਜਾਵੇਗੀ ਬੈਡਾਂ ਅਤੇ ਵੈਂਟੀਲੇਟਰਾਂ ਦੀ ਕਮੀ
Saturday, Jun 13, 2020 - 02:54 AM (IST)
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ 'ਚ ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਜੂਨ ਅਤੇ ਅਗਸਤ ਵਿਚਾਲੇ ਵਾਇਰਸ ਦੇ ਗੰਭੀਰ ਹਾਲਾਤ ਬਣਨ 'ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਪੰਜ ਸੂਬੇ ਮਹਾਰਾਸ਼ਟਰ, ਤਾਮਿਲਨਾਡੂ, ਗੁਜਰਾਤ, ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਬੈਡਾਂ ਅਤੇ ਵੈਂਟੀਲੇਟਰਾਂ ਦੀ ਕਮੀ ਹੋ ਜਾਵੇਗੀ।
ਕੇਂਦਰ ਸਰਕਾਰ ਦਾ ਇਹ ਮੁਲਾਂਕਣ ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਸਿਹਤ ਸਕੱਤਰਾਂ ਨਾਲ ਬੈਠਕ 'ਚ ਦਿੱਤੇ ਗਏ ਪ੍ਰੈਜੇਂਟੇਸ਼ਨ 'ਚ ਰੱਖਿਆ ਗਿਆ। ਸਭ ਤੋਂ ਪਹਿਲਾਂ ਦਿੱਲੀ ਦੀ ਗੱਲ ਕਰੀਏ ਤਾਂ ਕੋਰੋਨਾ ਦੇ ਵੱਧਦੇ ਮਾਮਲਿਆਂ ਅਤੇ ਸਮਰੱਥਾ ਦੀ ਕਮੀ ਨੂੰ ਲੈ ਕੇ ਭਾਜਪਾ ਅਤੇ ਕੇਂਦਰ ਸਰਕਾਰ ਨਾਲ ‘ਆਪ’ ਸਰਕਾਰ ਦੇ ਲੜਾਈ-ਝਗੜੇ ਵਿਚਾਲੇ ਇੱਥੇ ਆਈ. ਸੀ. ਯੂ. ਬੈਡ, ਵੈਂਟੀਲੇਟਰਾਂ ਅਤੇ ਆਕਸੀਜਨ ਵਾਲੇ ਆਇਸੋਲੇਸ਼ਨ ਬੈਡਾਂ ਦੀ ਆਉਣ ਵਾਲੀ ਕਮੀ ਹੈ।
ਮਹਾਰਾਸ਼ਟਰ 'ਚ ਜੁਲਾਈ 'ਚ ਵੈਂਟੀਲੇਟਰਾਂ ਅਤੇ ਅਗਸਤ 'ਚ ਆਈ. ਸੀ. ਯੂ. ਬੈਡਾਂ ਦੀ ਕਮੀ ਹੋਣ ਦਾ ਅੰਦਾਜਾ ਹੈ। ਤਾਮਿਲਨਾਡੂ 'ਚ ਜੁਲਾਈ 'ਚ ਆਈ. ਸੀ. ਯੂ. ਬੈਡ, ਵੈਂਟੀਲੇਟਰਾਂ ਅਤੇ ਆਕਸੀਜਨ ਵਾਲੇ ਆਇਸੋਲੇਸ਼ਨ ਬੈਡਾਂ ਦੀ ਕਮੀ ਹੋ ਸਕਦੀ ਹੈ। ਅਜਿਹੀ ਕਮੀ ਦਾ ਮੁਲਾਂਕਣ ਮੱਧ ਪ੍ਰਦੇਸ਼, ਪੱ. ਬੰਗਾਲ, ਹਰਿਆਣਾ, ਕਰਨਾਟਕ ਅਤੇ ਜੰਮੂ-ਕਸ਼ਮੀਰ ਲਈ ਵੀ ਕੀਤਾ ਗਿਆ ਹੈ।
2 ਮਹੀਨੇ ਸਿਹਤ ਸਹੂਲਤ ਵਧਾਉਣ 'ਤੇ ਲਗਾਉਣ ਸੂਬਾ
ਇਨ੍ਹਾਂ ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਅਗਲੇ 2 ਮਹੀਨਿਆਂ 'ਚ ਯੋਜਨਾ ਬਣਾ ਕੇ ਆਪਣੀ ਸਮਰੱਥਾ 'ਚ ਕਮੀ ਦੂਰ ਕਰਣ ਲਈ ਹਸਪਤਾਲ ਵਾਲੀ ਸਮਰੱਥਾ ਅਤੇ ਸਿਹਤ ਸੁਵਿਧਾਵਾਂ ਵਧਾਉਣ 'ਤੇ ਸਾਰਾ ਧਿਆਨ ਲਗਾਉਣ।