ਦਿੱਲੀ ’ਚ ਭਲਕੇ ਤੋਂ ਖੁੱਲ੍ਹਣਗੇ ਬਾਜ਼ਾਰ ਅਤੇ ਮਾਲਜ਼, ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹਿਣਗੀਆਂ ਪਾਬੰਦੀਆਂ

06/13/2021 1:34:48 PM

ਨਵੀਂ ਦਿੱਲੀ— ਦਿੱਲੀ ’ਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲਿਆਂ ’ਚ ਕਮੀ ਆਉਣ ਲੱਗੀ ਹੈ। ਕੋਵਿਡ-19 ਸਬੰਧੀ ਹਾਲਾਤ ਕਾਫੀ ਹੱਦ ਤੱਕ ਕਾਬੂ ਵਿਚ ਹਨ, ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਹੁਣ ਹੌਲੀ-ਹੌਲੀ ਅਨਲੌਕ ਵੱਲ ਵਧ ਰਹੀ ਹੈ। ਅਨਲੌਕ ਪ੍ਰਕਿਰਿਆ ਤਹਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਪਾਬੰਦੀਆਂ ’ਚ ਢਿੱਲ ਦਿੱਤੀ ਹੈ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਦਿੱਲੀ ’ਚ ਸੋਮਵਾਰ ਤੋਂ ਹੁਣ ਬਾਜ਼ਾਰ, ਮਾਲਜ਼, ਰੈਸਟੋਰੈਂਟ ਖੁੱਲ੍ਹਣ ਜਾ ਰਹੇ ਹਨ। ਹਾਲਾਂਕਿ ਰਾਜਧਾਨੀ ਦਿੱਲੀ ’ਚ ਅਜੇ ਸਕੂਲ-ਕਾਲਜ ਬੰਦ ਹੀ ਰਹਿਣਗੇ। ਇਸ ਦੇ ਨਾਲ ਹੀ ਸਵੀਮਿੰਗ ਪੂਲ, ਸਪਾ ਸੈਂਟਰ ਵੀ ਅਜੇ ਨਹੀਂ ਖੋਲ੍ਹੇ ਜਾਣਗੇ। ਆਡ-ਈਵਨ ਸਿਸਟਮ ਖ਼ਤਮ; ਸਾਰੀਆਂ ਦੁਕਾਨਾਂ ਸੋਮਵਾਰ ਤੋਂ ਖੁੱਲ੍ਹ ਸਕਦੀਆਂ ਹਨ। ਕੇਜਰੀਵਾਲ ਨੇ ਸਾਫ ਕੀਤਾ ਕਿ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਹੁੰਦਾ ਹੈ ਤਾਂ ਦਿੱਲੀ ਦੇ ਬਾਜ਼ਾਰਾਂ ਅਤੇ ਰੈਸਟੋਰੈਂਟਾਂ ਵਿਚ ਫਿਰ ਤੋਂ ਪਾਬੰਦੀਆਂ ਲਾਈਆਂ ਜਾਣਗੀਆਂ। 

ਇਹ ਵੀ ਪੜ੍ਹੋ– ਕੋਰੋਨਾ ਨੂੰ ਲੈ ਕੇ ਕੇਜਰੀਵਾਲ ਦੀ ਚਿਤਾਵਨੀ, ਦੇਸ਼ ’ਚ ਹੁਣ ਤੀਜੀ ਲਹਿਰ ਦਾ ਖ਼ਤਰਾ

ਇਨ੍ਹਾਂ ਤੋਂ ਹਟੀ ਪਾਬੰਦੀ—
ਸੋਮਵਾਰ ਤੋਂ ਹਰ ਰੋਜ਼ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਸਾਰੇ ਬਾਜ਼ਾਰ, ਮਾਲਜ਼ ਅਤੇ ਰੈਸਟੋਰੈਂਟ ਖੁੱਲ੍ਹੇ ਰਹਿਣਗੇ।
ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਸਿਰਫ਼ 50 ਫ਼ੀਸਦੀ ਸਮਰੱਥਾ ਨਾਲ। ਇਕ ਹਫ਼ਤੇ ਤੱਕ ਇਹ ਟਰਾਇਲ ਹੋਵੇਗਾ, ਜੇਕਰ ਕੋਰੋਨਾ ਕੇਸ ਵੱਧੇ ਤਾਂ ਫਿਰ ਤੋਂ ਪਾਬੰਦੀ ਲੱਗ ਜਾਵੇਗੀ।
ਸਰਕਾਰੀ ਦਫ਼ਤਰਾਂ ’ਚ 100 ਫ਼ੀਸਦੀ ਅਧਿਕਾਰੀ ਅਤੇ ਬਾਕੀ ਕਾਮੇ 50 ਫ਼ੀਸਦੀ ਸਮਰੱਥਾ ਨਾਲ ਕੰਮ ਕਰਨਗੇ। 
ਪ੍ਰਾਈਵੇਟ ਦਫ਼ਤਰ ਵੀ 50 ਫ਼ੀਸਦੀ ਸਮਰੱਥਾ ਨਾਲ 9 ਤੋਂ 5 ਵਜੇ ਤੱਕ ਕੰਮ ਕਰਨਗੇ। ਹਾਲਾਂਕਿ ਵੱਧ ਤੋਂ ਵੱਧ ਵਰਕ ਫਾਰਮ ਹੋਮ ਦੀ ਹੀ ਕੋਸ਼ਿਸ਼ ਹੋਵੇਗੀ।
ਹਫ਼ਤਾਵਾਰੀ ਬਾਜ਼ਾਰ ਖੁੱਲ੍ਹ ਸਕਣਗੇ ਪਰ ਇਕ ਜ਼ੋਨ ਵਿਚ ਇਕ ਹੀ ਦਿਨ ’ਚ ਇਕ ਹੀ ਹਫ਼ਤਾਵਾਰੀ ਬਾਜ਼ਾਰ ਨੂੰ ਖੋਲ੍ਹਣ ਦੀ ਇਜਾਜ਼ਤ।

ਇਹ ਵੀ ਪੜ੍ਹੋ– ਮੋਦੀ ਨੇ ਜੀ-7 ਸਿਖਰ ਸੰਮੇਲਨ ’ਚ ਕੋਰੋਨਾ ਨਾਲ ਲੜਨ ਲਈ ਦਿੱਤਾ ‘ਇਕ ਧਰਤੀ, ਇਕ ਸਿਹਤ’ ਮੰਤਰ

ਇਨ੍ਹਾਂ ’ਤੇ ਰਹੇਗੀ ਅਜੇ ਵੀ ਪਾਬੰਦੀਆਂ—
ਸਕੂਲ-ਕਾਲਜ, ਕੋਚਿੰਗ ਇੰਸਟੀਚਿਊਟ ਬੰਦ ਰਹਿਣਗੇ।
ਸਮਾਜਿਕ, ਧਾਰਮਿਕ, ਸਿਆਸੀ ਗਤੀਵਿਧੀਆਂ ’ਤੇ ਰੋਕ ਰਹੇਗੀ।
ਜਿਮ, ਪਬਲਿਕ ਪਾਰਕ, ਯੋਗ ਇੰਸਟੀਚਿਊਟ ਬੰਦ ਰਹਿਣਗੇ।
ਧਾਰਮਿਕ ਸਥਾਨ ਖੁੱਲ੍ਹਣਗੇ ਪਰ ਆਮ ਲੋਕਾਂ ਦੇ ਜਾਣ ਦੀ ਮਨਾਹੀ ਰਹੇਗੀ।
ਵਿਆਹ- ਮੈਰਿਜ ਹਾਲ, ਬੈਂਕਵੇਟ ਹਾਲ ਵਰਗੀਆਂ ਜਨਤਕ ਥਾਵਾਂ ’ਚ ਨਹੀਂ ਹੋਣਗੀਆਂ। 
ਘਰ ਜਾਂ ਕੋਰਟ ’ਚ ਹੀ ਵਿਆਹ ਹੋਣਗੇ ਅਤੇ ਉਸ ’ਚ 20 ਤੋਂ ਵਧੇਰੇ ਲੋਕ ਸ਼ਾਮਲ ਨਹੀਂ ਹੋ ਸਕਣਗੇ।
ਅੰਤਿਮ ਸੰਸਕਾਰ ’ਚ ਵੀ 20 ਤੋਂ ਵਧੇਰੇ ਲੋਕ ਸ਼ਾਮਲ ਨਹੀਂ ਹੋਣਗੇ। 

ਸਵੀਮਿੰਗ ਪੂਲ, ਸਟੇਡੀਅਮ, ਸਪੋਰਟਸ ਕੰਪਲੈਕਸ, ਸਿਨੇਮਾ, ਥੀਏਟਰ ਪੂਰੀ ਤਰ੍ਹਾਂ ਬੰਦ ਰਹੇਗਾ।

ਇਹ ਵੀ ਪੜ੍ਹੋ–  ਕੋਰੋਨਾ ਦੀ ਦੂਜੀ ਲਹਿਰ 'ਚ 719 ਡਾਕਟਰਾਂ ਦੀ ਮੌਤ, ਬਿਹਾਰ ਅਤੇ ਦਿੱਲੀ 'ਚ ਸਭ ਵੱਧ ਗਈਆਂ ਜਾਨਾਂ


Tanu

Content Editor

Related News