ਅਣਪਛਾਤੇ ਹਮਲਾਵਰਾਂ ਨੇ ਦੁਕਾਨਦਾਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ
Tuesday, Sep 16, 2025 - 06:09 PM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਅਣਪਛਾਤੇ ਹਮਲਾਵਰਾਂ ਨੇ ਇੱਕ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੋਮਵਾਰ ਰਾਤ ਮੀਰਾਪੁਰ ਥਾਣਾ ਖੇਤਰ ਦੇ ਮੁਝੇਰਾ ਪਿੰਡ ਵਿੱਚ ਆਪਣੀ ਟਾਇਰ ਪੰਕਚਰ ਮੁਰੰਮਤ ਦੀ ਦੁਕਾਨ ਵਿੱਚ ਸੌਂ ਰਹੇ ਇੱਕ ਦੁਕਾਨਦਾਰ ਫਰਮਾਨ (24) ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਇਹ ਵੀ ਪੜ੍ਹੋ...ਵਿਧਾਇਕਾਂ 'ਤੇ ਮਿਹਰਬਾਨ ਹੋਈ ਸਰਕਾਰ ! ਕਾਰ ਤੇ ਫਲੈਟ ਖਰੀਦਣ ਲਈ ਦੇਵੇਗੀ 1 ਕਰੋੜ...
ਜਨਸਾਥ ਪੁਲਸ ਸਰਕਲ ਅਫਸਰ (ਸੀਓ) ਯਤੇਂਦਰ ਸਿੰਘ ਨਗਰ ਨੇ ਦੱਸਿਆ ਕਿ ਫਰਮਾਨ ਆਪਣੀ ਦੁਕਾਨ ਦੇ ਬਾਹਰ ਮ੍ਰਿਤਕ ਪਾਇਆ ਗਿਆ ਸੀ ਅਤੇ ਉਸਦੇ ਸਰੀਰ 'ਤੇ ਗੋਲੀਆਂ ਦੇ ਜ਼ਖ਼ਮ ਸਨ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਸ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8