ਆਈਸਕ੍ਰੀਮ ਵਾਲੇ ਦੀ ਬੇਹੱਦ ਸ਼ਰਮਨਾਕ ਕਰਤੂਤ, ਘਿਨੌਣੀ ਵੀਡੀਓ ਵਾਇਰਲ ਹੋਈ ਤਾਂ ਸਭ ਦੇ ਉੱਡੇ ਹੋਸ਼

Wednesday, Mar 20, 2024 - 08:27 PM (IST)

ਆਈਸਕ੍ਰੀਮ ਵਾਲੇ ਦੀ ਬੇਹੱਦ ਸ਼ਰਮਨਾਕ ਕਰਤੂਤ, ਘਿਨੌਣੀ ਵੀਡੀਓ ਵਾਇਰਲ ਹੋਈ ਤਾਂ ਸਭ ਦੇ ਉੱਡੇ ਹੋਸ਼

ਹੈਦਰਾਬਾਦ- ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ 'ਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸੜਕ ਕਿਨਾਰੇ ਆਈਸਕ੍ਰੀਮ ਵੇਚਣ ਵਾਲੇ ਇਕ ਸ਼ਖ਼ਸ ਨੇ ਅਜਿਹਾ ਕੰਮ ਕੀਤਾ ਜਿਸ ਬਾਰੇ ਜਾਣ ਕੇ ਤੁਹਾਨੂੰ ਘਿਰਣਾ ਮਹਿਸੂਸ ਹੋਵੇਗੀ। ਉਸਦੀ ਇਹ ਘਿਣੌਨੀ ਹਰਕਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਸ਼ਖ਼ਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸ਼ਖ਼ਸ ਸੜਕ ਕਿਨਾਰੇ ਆਈਸਕ੍ਰੀਮ ਵੇਚਦਾ ਸੀ। ਇਸ ਦੌਰਾਨ ਉਹ ਹੱਥਰਸੀ ਕਰਕੇ ਆਈਸਕ੍ਰੀਮ 'ਤੇ ਆਪਣਾ ਵੀਰਜ ਪਾ ਕੇ ਵੇਚ ਰਿਹਾ ਸੀ। ਹਾਲਾਂਕਿ, ਦੋਸ਼ੀ ਦਾ ਕਹਿਣਾ ਹੈ ਕਿ ਉਸਨੇ ਅਜਿਹਾ ਨਹੀਂ ਕੀਤਾ। 

ਦੋਸ਼ੀ ਦੀ ਪਛਾਣ ਕਾਲੂਰਾਮ ਕੁਰਬੀਆ ਦੇ ਰੂਪ 'ਚ ਹੋਈ ਹੈ। ਉਹ ਰਾਜਸਥਾਨ ਦਾ ਮੂਲ ਨਿਵਾਸੀ ਹੈ ਅਤੇ ਤੇਲੰਗਾਨਾ 'ਚ ਆ ਕੇ ਇੱਥੇ ਆਈਸਕ੍ਰੀਮ ਵੇਚਣ ਦਾ ਕੰਮ ਕਰਦਾ ਸੀ। ਉਹ ਨੇਕੋਂਡਾ ਇਲਾਕੇ 'ਚ ਅੰਬੇਡਕਰ ਕੇਂਦਰ ਦੇ ਨੇੜੇ ਵੈਡਿੰਗ ਜ਼ੋਨ 'ਚ ਆਈਸਕ੍ਰੀਮ ਵੇਚਦਾ ਹੈ। 

ਪੁਲਸ ਨੇ ਦੱਸਿਆ ਕਿ ਕਾਲੂਰਾਮ ਆਈਸਕ੍ਰੀਮ ਵੇਚਣ ਦੌਰਾਨ ਆਪਣੀ ਆਈਸਕ੍ਰੀਮ ਵਾਲੀ ਰੇਹੜੀ ਪਿੱਛੇ ਹੱਥਰਸੀ ਕਰ ਰਿਹਾ ਸੀ। ਸਾਹਮਣੇ ਆਈਸਕ੍ਰੀਮ ਦੇ ਪ੍ਰੋਡਕਟ ਰੱਖੇ ਸਨ, ਉਹ ਉਨ੍ਹਾਂ ਦੇ ਉਪਰ ਹੀ ਹੱਥਰਸੀ ਕਰ ਰਿਹਾ ਸੀ। ਕੁਝ ਦੂਰੀ ਮੌਜੂਦ ਇਕ ਸ਼ਖ਼ਸ ਨੇ ਉਸਦੀ ਇਸ ਹਰਕਤ ਦੀ ਵੀਡੀਓ ਬਣਾ ਲਈ।

ਇੰਝ ਸਾਹਮਣੇ ਆਈ ਹਰਕਤ

ਉਸ ਸ਼ਖ਼ਸ ਨੇ ਕਾਲੂਰਾਮ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਹਰਕਤ 'ਚ ਆਈ ਅਤੇ ਆਈਸਕ੍ਰੀਮ 'ਤੇ ਹੱਥਰਸੀ ਕਰਨ ਵਾਲੇ ਸ਼ਖ਼ਸ ਨੂੰ ਹਿਰਾਸਤ 'ਚ ਲੈ ਲਿਆ, ਉਸਦੀ ਆਈਸਕ੍ਰੀਮ ਵਾਲੀ ਰੇਹੜੀ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। 

ਜਾਂਚ ਲਈ ਭੇਜੇ ਗਏ ਸੈਂਪਲ

ਪੁਲਸ ਨੇ ਦੱਸਿਆ ਕਿ ਫੂਡ ਇੰਸਪੈਕਟਰ ਨੂੰ ਵੀ ਬੁਲਾਇਆ ਗਿਆ ਸੀ। ਉਸ ਨੇ ਆਈਸਕ੍ਰੀਮ ਦੇ ਸੈਂਪਲ ਲਏ ਹਨ। ਕਾਲੂਰਾਮ ਖਿਲਾਫ ਜਨਤਕ ਥਾਂ 'ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 294 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


author

Rakesh

Content Editor

Related News