ਮੰਮੀ ਨੂੰ ਪਸੰਦ ਨਹੀਂ ਆਇਆ..., ਦੁਕਾਨਦਾਰ ਦੇ ਇਸ ਜੁਗਾੜ ਲਈ ਤੁਸੀਂ ਵੀ ਆਖੋਗੇ 'ਵਾਹ', ਵੀਡੀਓ ਵਾਇਰਲ

Thursday, Nov 07, 2024 - 07:03 PM (IST)

ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਲੋਕ ਵਾਇਰਲ ਹੋਣ ਲਈ ਰੋਜ਼ਾਨਾ ਕੁਝ ਅਜਿਹੀਆਂ ਵੀਡੀਓ ਜਾਂ ਫੋਟੋਆਂ ਪੋਸਟ ਕਰ ਦਿੰਦੇ ਹਨ, ਜੋ ਤੁਰੰਤ ਲੋਕਾਂ ਦਾ ਧਿਆਨ ਆਪਣੇ ਖਿੱਚ ਲੈਂਦੇ ਹਨ। ਅਜਿਹਾ ਹੀ ਇਕ ਹੋਰ ਹੈਰਾਨੀਜਨਕ ਜਾਂ ਤੁਸੀਂ ਹਾਸੇ ਵਾਲੀ ਵੀਡੀਓ ਕਹਿ ਸਕਦੇ ਹੋ, ਇਸ ਸਮੇਂ ਬਹੁਤ ਚਰਚਾ 'ਚ ਹੈ। ਦੁਕਾਨਦਾਰ ਨੇ ਬੜੇ ਸਰਲ ਸ਼ਬਦਾਂ 'ਚ ਗਾਹਕਾਂ ਨੂੰ ਗੱਲ ਸਮਝਾਉਣ ਲਈ ਇਸ ਪੋਸਟ ਕੰਧ 'ਤੇ ਚਿਪਕਾ ਦਿੱਤੀ, ਜਿਸ ਵਿਚ ਲਿੱਖਿਆ ਸੀ ਕਿ 'ਨੋ ਰਿਟਰਨ ਪਾਲਿਸੀ' ਯਾਨੀ ਵਸਤੂਆਂ ਨੂੰ ਇੱਕ ਵਾਰ ਵਿਕਣ ਤੋਂ ਬਾਅਦ ਵਾਪਸ ਨਹੀਂ ਲਿਆ ਜਾਵੇਗਾ। 

ਇਹ ਵੀ ਪੜ੍ਹੋ -  ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਦੱਸ ਦੇਈਏ ਕਿ ਵਿਅਕਤੀ ਨੇ ਦੁਕਾਨ ਦੀ ਕੰਧ 'ਤੇ ਇਕ ਨੋਟ ਚਿਪਕਾਇਆ, ਜਿਸ 'ਤੇ ਉਸ ਨੇ ਲਿਖਿਆ ਸੀ ਕਿ 'ਭਾਵੇਂ ਮਾਂ ਨੂੰ ਪਸੰਦ ਨਾ ਆਏ, ਪਾਪਾ ਪਾਉਣ ਨਾ ਦੇਣ ਜਾਂ ਫਿਰ ਪਤੀ ਝਿੜਕਣ...ਕਿਸੇ ਵੀ ਹਾਲਤ ਵਿਚ ਇਸ ਨੂੰ ਬਦਲਿਆ ਨਹੀਂ ਜਾਵੇਗਾ।' ਦੁਕਾਨ 'ਚ ਲੱਗੀ ਇਸ ਪੋਸਟ ਦੀ ਕਿਸੇ ਸ਼ਖ਼ਸ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇੰਟਰਨੈੱਟ 'ਤੇ ਲੋਕਾਂ ਨੂੰ ਦੁਕਾਨਦਾਰ ਦਾ ਇਹ ਵਿਚਾਰ ਇੰਨਾ ਅਨੋਖਾ ਲੱਗਿਆ ਕਿ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਅਤੇ ਇਸ ਵੀਡੀਓ ਨੂੰ 3 ਕਰੋੜ ਤੋਂ ਵੱਧ ਵਿਊਜ਼ ਮਿਲ ਗਏ।

ਇਹ ਵੀ ਪੜ੍ਹੋ - CM ਦਾ ਵੱਡਾ ਐਲਾਨ: 2 ਲੱਖ ਪਰਿਵਾਰਾਂ ਨੂੰ ਜਲਦੀ ਮਿਲਣਗੇ 100-100 ਗਜ਼ ਦੇ ਪਲਾਟ

 
 
 
 
 
 
 
 
 
 
 
 
 
 
 
 

A post shared by Smart In girls wear (@smartingirlswearudaipur)

ਇਸ ਨੋਟ 'ਚ ਲਿਖੇ ਸ਼ਬਦਾਂ ਨੂੰ ਪੜ੍ਹ ਕੇ ਬਹੁਤ ਸਾਰੇ ਲੋਕਾਂ ਦਾ ਹਾਸਾ ਨਹੀਂ ਰੁੱਕਿਆ, ਦੂਜੇ ਪਾਸੇ ਇਸ ਨੋਟ ਕਾਰਨ ਸੋਸ਼ਲ ਮੀਡੀਆ 'ਤੇ ਬਹਿਸ ਹੋਣੀ ਵੀ ਸ਼ੁਰੂ ਹੋ ਗਈ। ਇੰਸਟਾਗ੍ਰਾਮ 'ਤੇ ਦੁਕਾਨ ਦੀ ਵੀਡੀਓ @smartingirlswearudaipur ਨਾਮ ਦੇ ਹੈਂਡਲ ਨਾਲ ਸ਼ੇਅਰ ਕੀਤੀ ਗਈ ਹੈ। ਇਸ ਦੀ ਕੈਪਸ਼ਨ 'ਚ ਲਿਖਿਆ- ਸਾਡਾ ਸੁਭਾਅ ਹੀ ਅਜਿਹਾ ਹੈ। ਅਸੀਂ ਕਈ ਦੁਕਾਨਾਂ 'ਤੇ 'ਨੋ ਰਿਟਰਨ' ਦੇ ਬੋਰਡ ਦੇਖੇ ਹਨ ਪਰ ਇਸ ਨੋਟ 'ਚ ਜੋ ਲਿਖਿਆ ਹੈ, ਉਹ ਬਹੁਤ ਅਜੀਬ ਸੀ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ - ਸਵਾਰੀਆਂ ਨਾਲ ਭਰੀ ਬੱਸ 'ਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਵਾਇਰਲ ਹੋਈ ਹੈਰਾਨ ਕਰ ਦੇਣ ਵਾਲੀ ਵੀਡੀਓ

ਦੂਜੇ ਪਾਸੇ ਇਸ ਵੀਡੀਓ ਨੂੰ ਹੁਣ ਤੱਕ 31.8 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਸਬੰਧ ਵਿਚ ਕਈ ਲੋਕਾਂ ਨੇ ਕਮੈਂਟ ਸੈਕਸ਼ਨ 'ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਈ ਯੂਜ਼ਰਸ ਨੇ ਇਸ ਨੋਟ ਨੂੰ ਆਪਣੀ ਦੁਕਾਨ 'ਤੇ ਰੱਖਣ ਲਈ ਦੁਕਾਨਦਾਰ ਦੀ ਤਾਰੀਫ ਕੀਤੀ ਹੈ ਤੇ ਕਈ ਯੂਜ਼ਰਸ ਹੱਸਦੇ ਹੋਏ ਇਮੋਜੀ ਦੇ ਨਾਲ ਕੁਮੈਂਟ ਕਰ ਰਹੇ ਹਨ।

ਇਹ ਵੀ ਪੜ੍ਹੋ - ਬਾਥਰੂਮ 'ਚ ਬੈਠ ਕੇ ਤੁਸੀਂ ਵੀ ਇਸਤੇਮਾਲ ਕਰਦੇ ਹੋ Phone, ਤਾਂ ਹੋ ਜਾਓ ਸਾਵਧਾਨ!

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News