ਕ੍ਰਾਇਮ ਬ੍ਰਾਂਚ ਦਾ ਖੁਲਾਸਾ : ਸ਼ਾਹੀਨ ਬਾਗ ''ਚ ਗੋਲੀ ਚਲਾਉਣ ਵਾਲਾ ਨਿਕਲਿਆ APP ਵਰਕਰ
Tuesday, Feb 04, 2020 - 07:41 PM (IST)

ਨਵੀਂ ਦਿੱਲੀ — ਸ਼ਾਹੀਨ ਬਾਗ 'ਚ ਸ਼ਨੀਵਾਰ ਨੂੰ ਹਵਾ 'ਚ ਗੋਲੀ ਚਲਾ ਕੇ ਹੰਗਾਮਾ ਫੈਲਾਉਣ ਵਾਲੇ ਨੌਜਵਾਨ ਬਾਰੇ ਵੱਡਾ ਖੁਲਾਸਾ ਹੋਇਆ ਹੈ। ਕ੍ਰਾਇਮ ਬ੍ਰਾਂਚ ਨੇ ਸ਼ਾਹੀਨ ਬਾਗ 'ਚ ਗੋਲੀ ਚਲਾਉਣ ਵਾਲੇ ਨੌਜਵਾਨ ਕਪਿਲ ਗੁਰਜਰ ਦਾ ਆਮ ਆਦਮੀ ਪਾਰਟੀ ਕਨੈਕਸ਼ਨ ਸਾਹਮਣੇ ਆਇਆ ਹੈ। ਕ੍ਰਾਇਮ ਬ੍ਰਾਂਚ ਕਪਿਲ ਗੁਰਜਰ ਦੇ ਮੋਬਾਇਲ ਤੋਂ ਕੁਝ ਤਸਵੀਰਾਂ ਮਿਲੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਪਿਲ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਸੰਜੇ ਸਿੰਘ ਅਤੇ ਪਾਰਟੀ ਨੇਤਾ ਆਤਿਸ਼ੀ ਮਾਰਲਿਨਾ ਨਾਲ ਨਜ਼ਰ ਆ ਰਿਹਾ ਹੈ। ਕ੍ਰਾਇਮ ਬ੍ਰਾਂਚ ਨੇ ਦੱਸਿਆ ਕਿ ਕਪਿਲ ਗੁਰਜਰ ਨੇ 2019 'ਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ ਸੀ।