ਫਰੀਦਾਬਾਦ ’ਚ ਰੂਹ ਕੰਬਾਊ ਘਟਨਾ : ਇਕੋ ਪਰਿਵਾਰ ਦੇ 6 ਜੀਆਂ ਨੇ ਵੱਢੀਆਂ ਹੱਥ ਦੀਆਂ ਨਾੜਾਂ

05/25/2024 6:02:47 AM

ਨੈਸ਼ਨਲ ਡੈਸਕ– ਫਰੀਦਾਬਾਦ ਤੋਂ ਇਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕੋ ਪਰਿਵਾਰ ਨੇ ਆਪਣੇ ਹੱਥਾਂ ਦੀਆਂ ਨਾੜਾਂ ਵੱਢ ਦਿੱਤੀਆਂ। ਸ਼ਾਹੂਕਾਰਾਂ ਨਾਲ ਪੈਸਿਆਂ ਦੇ ਲੈਣ-ਦੇਣ ’ਚ ਫਸੇ ਇਕੋ ਪਰਿਵਾਰ ਦੇ 6 ਵਿਅਕਤੀਆਂ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਮੁਲਜ਼ਮ ਮੁੰਬਈ ਤੇ ਦਿੱਲੀ ਦੇ ਵਸਨੀਕ ਹਨ। ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ’ਚ ਇਕੋ ਪਰਿਵਾਰ ਦੇ 6 ਮੈਂਬਰਾਂ ਨੇ ਹੱਥਾਂ ਦੀਆਂ ਨਾੜਾਂ ਵੱਢ ਦਿੱਤੀਆਂ।

ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਦੀ ਮੌਤ
ਜਾਣਕਾਰੀ ਮੁਤਾਬਕ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਦੀ ਮੌਤ ਹੋ ਗਈ ਹੈ। ਪਰਿਵਾਰ ’ਚ 6 ਮੈਂਬਰ ਸਨ– ਪਤੀ, ਪਤਨੀ, ਉਨ੍ਹਾਂ ਦਾ ਪੁੱਤਰ, ਨੂੰਹ ਤੇ ਉਨ੍ਹਾਂ ਦੇ 2 ਪੋਤੇ-ਪੋਤੀਆਂ। ਪੁਲਸ ਨੇ ਕਰੀਬ 15 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਬਾਕੀ ਮੈਂਬਰਾਂ ਦੀ ਹਾਲਤ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ 16 ਖਿਡਾਰੀਆਂ ਨੂੰ ਦਰੜਨ ਵਾਲੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਦੇਸ਼ ਨਿਕਾਲੇ ਦੇ ਹੁਕਮ

ਇਹ ਪੂਰਾ ਮਾਮਲਾ ਫਰੀਦਾਬਾਦ ਦੇ ਸੈਕਟਰ 37 ਇਲਾਕੇ ਦਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਫਰੀਦਾਬਾਦ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਪਤਨੀ ਤੇ ਪੁੱਤਰ ਦੀ ਹੱਤਿਆ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਸ਼ਿਸ਼
ਇਸ ਤੋਂ ਪਹਿਲਾਂ ਮਾਰਚ ’ਚ ਗਾਜ਼ੀਆਬਾਦ ’ਚ ਖ਼ੁਦਕੁਸ਼ੀ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਸੀ। ਕਵੀ ਨਗਰ ਥਾਣਾ ਖ਼ੇਤਰ ਦੇ ਮਹਿੰਦਰਾ ਐਨਕਲੇਵ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਔਰਤ ਤੇ ਉਸ ਦੇ ਬੱਚੇ ਦੀ ਲਾਸ਼ ਮਿਲੀ। ਪੁਲਸ ਵਲੋਂ ਦੋਹਰੇ ਕਤਲ ਤੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲਣ ਮਗਰੋਂ ਘਰ ’ਚ ਹੜਕੰਪ ਮਚ ਗਿਆ।

ਡੀ. ਸੀ. ਪੀ. ਸਿਟੀ ਜ਼ੋਨ ਕੁੰਵਰ ਗਿਆਨੰਜਯ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰੋਬਾਰੀ ਨੇ ਆਪਣੀ ਪਤਨੀ ਤੇ ਬੱਚੇ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਘਰ ’ਚ ਹੀ ਉਸ ਨੇ ਆਪਣੀ ਪਤਨੀ ਤੇ ਮਾਸੂਮ ਪੁੱਤਰ ’ਤੇ ਕਾਗਜ਼ ਕੱਟਣ ਵਾਲੇ ਬਲੇਡ ਨਾਲ ਹਮਲਾ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਖ਼ੁਦ ’ਤੇ ਹਮਲਾ ਕਰਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਕਾਰੋਬਾਰੀ ਪਿਛਲੇ ਕਈ ਦਿਨਾਂ ਤੋਂ ਅਜਿਹਾ ਖ਼ਤਰਨਾਕ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ ਸੀ। ਇਸ ਦਾ ਜ਼ਿਕਰ ਉਸ ਨੇ ਆਪਣੀ ਇਕ ਡਾਇਰੀ ’ਚ ਵੀ ਕੀਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News