ਸਿਧੀ ਬੱਸ ਹਾਦਸਾ: ਸ਼ਿਵਰਾਜ ਨੇ ਮਿ੍ਰਤਕ ਵਿਅਕਤੀਆਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ
Wednesday, Feb 17, 2021 - 06:14 PM (IST)
ਸਿਧੀ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਿਧੀ ਜ਼ਿਲ੍ਹੇ ’ਚ ਵਾਪਰੇ ਬੱਸ ਹਾਦਸੇ ਦੇ ਮਿ੍ਰਤਕ ਵਿਅਕਤੀਆਂ ਦੇ ਪਰਿਵਾਰਾਂ ਨਾਲ ਅੱਜ ਮੁਲਾਕਾਤ ਕੀਤੀ। ਉਨ੍ਹਾਂ ਨੇ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ। ਸ਼ਿਵਰਾਜ ਦੁਪਹਿਰ ਜ਼ਿਲ੍ਹੇ ਦੇ ਰਾਮਪੁਰ ਨੈਕਿਨ ਅਤੇ ਚੁਰਹਟ ਦੇ ਰਾਮਨਗਰ ਵਿਚ ਬੱਸ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਹਮਦਰਦੀ ਜ਼ਾਹਰ ਕਰਦੇ ਹੋਏ ਪੀੜਤ ਪਰਿਵਾਰ ਨੂੰ ਹੌਸਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਿਧੀ ਬੱਸ ਹਾਦਸਾ ਬਹੁਤ ਹੀ ਬਦਕਿਸਮਤੀ ਅਤੇ ਭਿਆਨਕ ਸੀ।
ਇਸ ਹਾਦਸੇ ਵਿਚ ਆਪਣਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ਨੂੰ ਅੱਜ ਉਹ ਮਿਲੇ ਹਨ। ਉਨ੍ਹਾਂ ਨੇ ਇਸ ਹਾਦਸੇ ਵਿਚ ਆਪਣੀ ਪਤਨੀ ਅਤੇ ਧੀ ਨੂੰ ਗੁਆਉਣ ਵਾਲੇ ਅਨਿਲ ਗੁਪਤਾ ਦੇ ਰਾਮਪੁਰ ਨੈਕਿਨ ਸਥਿਤ ਘਰ ਪਹੁੰਚ ਕੇ ਹਮਦਰਦੀ ਜ਼ਾਹਰ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਵਾਪਸ ਨਹੀਂ ਲਿਆ ਸਕਦੇ, ਜਿਹੜੇ ਮੌਤ ਦੇ ਮੂੰਹ ’ਚ ਚੱਲੇ ਗਏ ਪਰ ਦੁੱਖ ਦੀ ਇਸ ਘੜੀ ਵਿਚ ਪਰਿਵਾਰ ਨਾਲ ਖੜ੍ਹੇ ਹਾਂ। ਉਨ੍ਹਾਂ ਨੇ ਇਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਸ. ਸ਼ਿਵਭਾਨ ਪਾਲ ਦੇ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਹਮਦਰਦੀ ਜ਼ਾਹਰ ਕੀਤੀ ਅਤੇ ਮਦਦ ਰਾਸ਼ੀ ਜਾ ਚੈੱਕ ਸੌਂਪਿਆ। ਉਨ੍ਹਾਂ ਨੇ ਭਗਵਾਨ ਤੋਂ ਇਸ ਦੁੱਖ ਨੂੰ ਸਹਿਣ ਕਰਨ ਦੀ ਸ਼ਕਤੀ ਪਰਿਵਾਰਾਂ ਨੂੰ ਦੇਣ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਪ੍ਰਭਾਵਿਤਾਂ ਦੀ ਹਰ ਸੰਭਵ ਮਦਦ ਕਰਾਂਗੇ।
ਦੱਸ ਦੇਈਏ ਕਿ ਸਿਧੀ ਬੱਸ ਹਾਦਸੇ ਵਿਚ 51 ਲੋਕਾਂ ਦੀ ਮੌਤ ਹੋ ਗਈ ਹੈ।