ਸ਼ਿਵਰਾਜ ਸਰਕਾਰ ਨੇ ਔਰਤਾਂ ਨੂੰ ਸੌਂਪੀ ਮਾਸਕ ਬਣਾਉਣ ਦੀ ਜ਼ਿੰਮੇਵਾਰੀ, ਇਕ ਮਾਸਕ ਦੇ ਮਿਲਣਗੇ 11 ਰੁਪਏ

Sunday, Apr 26, 2020 - 10:56 AM (IST)

ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਦੇਸ਼ ਦੀਆਂ ਔਰਤਾਂ ਨੂੰ ਮਾਸਕ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸ਼ਿਵਰਾਜ ਨੇ ਸ਼ਨੀਵਾਰ ਨੂੰ ਜੀਵਨ ਸ਼ਕਤੀ ਯੋਜਨਾ ਲਾਂਚ ਕੀਤੀ। ਇਸ ਯੋਜਨਾ ਦੇ ਅਧੀਨ ਜੋ ਔਰਤਾਂ ਮਾਸਕ ਬਣਾਉਣਗੀਆਂ ਅਤੇ ਉਨਾਂ ਨੂੰ ਸਰਕਾਰੀ ਵਿਵਸਥਾ ਅਨੁਸਾਰ ਤੈਅ ਜਗਾ 'ਤੇ ਜਮਾ ਕਰਨਗੀਆਂ ਤਾਂ ਉਨਾਂ ਨੂੰ ਹਰ ਮਾਸਕ ਲਈ 11 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਔਰਤਾਂ ਨੂੰ ਘਰ 'ਚ ਮਾਸਕ ਬਣਾਉਣ ਲਈ ਅਤੇ ਉਨਾਂ ਨੂੰ ਰਾਜ ਦੇ ਲੋਕਾਂ ਨੂੰ ਮੁਹੱਈਆ ਕਰਵਾਉਣ ਲਈ ਸ਼ਿਵਰਾਜ ਸਰਕਾਰ ਨੇ ਇਹ ਯੋਜਨਾ ਲੈ ਕੇ ਆਈ ਹੈ। ਸ਼ਿਵਰਾਜ ਸਿੰਘ ਨੇ ਕਿਹਾ ਕਿ ਮਾਸਕ ਬਣਾਉਣ ਨਾਲ ਨਾ ਸਿਰਫ਼ ਔਰਤਾਂ ਨੂੰ ਫਾਇਦਾ ਹੋਵੇਗਾ ਸਗੋਂ ਉਹ ਇਕ ਪੁੰਨ ਦੇ ਕੰਮ 'ਚ ਹਿੱਸੇਦਾਰੀ ਕਰਨਗੀਆਂ।

ਇਸ ਯੋਜਨਾ 'ਚ ਪਹਿਲਾਂ ਸ਼ਹਿਰੀ ਖੇਤਰਾਂ ਦੀਆਂ ਔਰਤਾਂ ਨੂੰ ਮੌਕਾ ਮਿਲੇਗਾ। ਸ਼ਹਿਰੀ ਖੇਤਰਾਂ ਦੀਆਂ ਔਰਤਾਂ 0755-2700800 'ਤੇ ਫੋਨ ਕਰ ਕੇ ਆਪਣਾ ਰਜਿਸਟਰੇਸ਼ ਕਰਵਾ ਸਕਦੀਆਂ ਹਨ। ਇਸ ਤੋਂ ਬਾਅਦ ਉਨਾਂ ਨੂੰ ਮੋਬਾਇਲ 'ਤੇ ਹੀ ਸੂਤੀ ਕੱਪੜੇ ਦੇ ਮਾਸਕ ਬਣਾਉਣ ਦਾ ਆਰਡਰ ਦਿੱਤਾ ਜਾਵੇਗਾ। ਇਕ ਔਰਤ ਨੂੰ ਇਕ ਵਾਰ 'ਚ ਘੱਟੋ-ਘੱਟ 200 ਮਾਸਕ ਬਣਾਉਣ ਦਾ ਆਰਡਰ ਮਿਲੇਗਾ। ਤਿਆਰ ਕੀਤੇ ਗਏ ਮਾਸਕ ਉਨਾਂ ਨੂੰ ਨਗਰ ਬਾਡੀ 'ਚ ਨੋਡਲ ਅਧਿਕਾਰੀ ਕੋਲ ਜਮਾ ਕਰਵਾਉਣੇ ਹੋਣਗੇ। ਇਸੇ ਦੌਰਾਨ ਉਨਾਂ ਨੂੰ ਭੁਗਤਾਨ ਹੋ ਜਾਵੇਗਾ।


DIsha

Content Editor

Related News