32 ਸਾਲਾਂ ਬਾਅਦ ਖੁਲ੍ਹਿਆ ਸ਼ਿਵ ਮੰਦਰ, ਮੁਸਲਮਾਨਾਂ ਨੇ ਕੀਤੀ ਫੁੱਲਾਂ ਦੀ ਵਰਖਾ
Tuesday, Dec 24, 2024 - 11:58 AM (IST)
ਮੁਜ਼ੱਫਰਨਗਰ- ਅਯੁੱਧਿਆ 'ਚ 1992 ਵਿਚ ਬਾਬਰੀ ਮਸਜਿਦ ਦਾ ਵਾਦ -ਵਿਵਾਦ ਵਾਲਾ ਢਾਂਚਾ ਡੇਗੇ ਜਾਣ ਪਿੱਛੋਂ ਕੋਤਵਾਲੀ ਥਾਣਾ ਖੇਤਰ ਦੇ ਮੁਸਲਿਮ ਬਹੁ ਗਿਣਤੀ ਵਾਲੇ ਇਲਾਕੇ ਲੱਡਾਵਾਲਾ 'ਚ ਬੰਦ ਪਿਆ ਇਕ ਸ਼ਿਵ ਮੰਦਰ 32 ਸਾਲਾਂ ਬਾਅਦ ਸੋਮਵਾਰ ਮੰਤਰਾਂ ਦੇ ਉਚਾਰਨ ਤੇ ਹਵਨ ਪਿੱਛੋਂ ਦੁਬਾਰਾ ਖੋਲ੍ਹਿਆ ਗਿਆ। ਸਿਟੀ ਮੈਜਿਸਟ੍ਰੇਟ ਵਿਕਾਸ ਕਸ਼ਯਪ ਨੇ ਕਿਹਾ ਕਿ ਸਾਰੀਆਂ ਰਸਮਾਂ ਸ਼ਾਂਤੀਪੂਰਵਕ ਮੁਕੰਮਲ ਹੋਈਆਂ।
ਸਵਾਮੀ ਯਸ਼ਵੀਰ ਮਹਾਰਾਜ ਦੀ ਅਗਵਾਈ ਹੇਠ ਹਿੰਦੂ ਕਾਰਕੁਨਾਂ ਨੇ ਸ਼ਾਂਤਮਈ ਮਾਹੌਲ ’ਚ ਮੰਦਰ ਦੇ ਦਰਸ਼ਨ ਤੇ ਪੂਜਾ ਅਰਚਨਾ ਕੀਤੀ। ਇਸ ਤੋਂ ਪਹਿਲਾਂ ਸਥਾਨਕ ਮੁਸਲਮਾਨਾਂ ਨੇ ਸਵਾਮੀ ਯਸ਼ਵੀਰ ਮਹਾਰਾਜ ਦੀ ਅਗਵਾਈ ਹੇਠ ਹਿੰਦੂ ਵਰਕਰਾਂ ਦੀ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਤੇ ਮੰਦਰ ਦੀ ਗਲੀ ’ਚ ਫੁੱਲਾਂ ਦੀ ਵਰਖਾ ਕੀਤੀ। ਸਵਾਮੀ ਯਸ਼ਵੀਰ ਦੀ ਅਗਵਾਈ ਹੇਠ ਹਿੰਦੂ ਕਾਰਕੁਨਾਂ ਨੇ ਮੰਦਰ ਦੇ ਸ਼ੁੱਧੀਕਰਨ ਦੀ ਰਸਮ ਨਿਭਾਈ। ਸ਼ਿਵ ਮੰਦਰ ’ਚ ਉਨ੍ਹਾਂ ਹਵਨ ਪੂਜਾ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8