5 ਸਾਲਾਂ ''ਚ 9 ਲੱਖ ਭਾਰਤੀਆਂ ਨੇ ਛੱਡੀ ਨਾਗਰਿਤਾ
Saturday, Dec 13, 2025 - 05:34 PM (IST)
ਨਵੀਂ ਦਿੱਲੀ- ਭਾਰਤੀ ਨਾਗਰਿਤਾ ਛੱਡਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਿਦੇਸ਼ ਮੰਤਰਾਲਾ ਨੇ ਸੰਸਦ ਨੂੰ ਦੱਸਿਆ ਕਿ ਪਿਛਲੇ 5 ਸਾਲਾਂ 'ਚ ਕਰੀਬ 9 ਲੱਖ ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ। ਰਾਜ ਸਭਾ 'ਚ ਜਵਾਬ ਦਿੰਦੇ ਹੋਏ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਕਿਹਾ,''2011 ਤੋਂ 2024 ਵਿਚਾਲੇ ਲਗਭਗ 21 ਲੱਖ ਭਾਰਤੀਆਂ ਨੇ ਵਿਦੇਸ਼ੀ ਨਾਗਰਿਤਾ ਅਪਣਾਈ। 2021 ਤੋਂ ਬਾਅਦ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ 'ਚ ਵੱਡਾ ਉਛਾਲ ਦੇਖਣ ਨੂੰ ਮਿਲਿਆ। ਜਿੱਥੇ ਕੋਰੋਨਾ ਮਹਾਮਾਰੀ ਦੇ ਸਾਲ 2020 'ਚ ਇਹ ਅੰਕੜਾ ਘੱਟ ਕੇ 85 ਹਜ਼ਾਰ ਰਹਿ ਗਿਆ ਸੀ, ਉੱਥੇ ਹੀ ਇਸ ਤੋਂ ਬਾਅਦ ਇਹ ਗਿਣਤੀ 2 ਲੱਖ ਦੇ ਨੇੜੇ-ਤੇੜੇ ਪਹੁੰਚ ਗਈ।
ਇਹ ਵੀ ਪੜ੍ਹੋ : ਹਰ ਮਿੰਟ 6 ਫੋਨ Block ਕਰ ਰਿਹੈ 'ਸੰਚਾਰ ਸਾਥੀ ਐਪ' ! ਲੱਭ ਕੇ ਦੇ ਰਿਹਾ ਗੁਆਚੇ ਹੋਏ ਫੋਨ
ਸਰਕਾਰੀ ਅੰਕੜਿਆਂ ਮੁਤਾਬਕ, ਪਿਛਲੇ ਪੰਜ ਸਾਲਾਂ 'ਚ ਛੱਡਣ ਵਾਲਿਆਂ ਦੀ ਗਿਣਤੀ ਲਗਾਤਾਰ ਵਧੀ ਹੈ।
- 2020 'ਚ 85,256,
- 2021 'ਚ 1,63,370,
- 2022 'ਚ 2,25,620,
- 2023 'ਚ 2,16,219 ਅਤੇ
- 2024 'ਚ 2,06,378 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡੀ।
ਇਸ ਤੋਂ ਪਹਿਲਾਂ 2011 ਤੋਂ 2019 ਦੇ ਦਰਮਿਆਨ ਕੁੱਲ 11,89,194 ਭਾਰਤੀਆਂ ਨੇ ਨਾਗਰਿਕਤਾ ਛੱਡੀ ਸੀ। ਇਸ ਅਰਸੇ ਦੌਰਾਨ ਹਰ ਸਾਲ ਲਗਭਗ 1.2 ਤੋਂ 1.4 ਲੱਖ ਲੋਕਾਂ ਵੱਲੋਂ ਨਾਗਰਿਕਤਾ ਛੱਡਣ ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ, ਵਿਦੇਸ਼ ਰਹਿੰਦੇ ਭਾਰਤੀਆਂ ਵੱਲੋਂ ਆਈਆਂ ਸ਼ਿਕਾਇਤਾਂ ਬਾਰੇ ਵੀ ਮੰਤਰਾਲੇ ਨੇ ਜਾਣਕਾਰੀ ਦਿੱਤੀ। 2024–25 ਦੌਰਾਨ ਵਿਦੇਸ਼ ਮੰਤਰਾਲੇ ਨੂੰ ਕੁੱਲ 16,127 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਨ੍ਹਾਂ 'ਚੋਂ 11,195 ਮਾਮਲੇ ‘ਮਦਦ’ (MADAD) ਪਲੇਟਫਾਰਮ ਰਾਹੀਂ ਅਤੇ 4,932 ਸ਼ਿਕਾਇਤਾਂ CPGRAMS ਰਾਹੀਂ ਦਰਜ ਕੀਤੀਆਂ ਗਈਆਂ। ਦੇਸ਼ਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਊਦੀ ਅਰਬ ਤੋਂ ਸਭ ਤੋਂ ਵੱਧ 3,049 ਸ਼ਿਕਾਇਤਾਂ ਮਿਲੀਆਂ। ਇਸ ਤੋਂ ਬਾਅਦ ਯੂਏਈ (1,587), ਮਲੇਸ਼ੀਆ (662), ਅਮਰੀਕਾ (620), ਓਮਾਨ (613), ਕੁਵੇਤ (549), ਕੈਨੇਡਾ (345), ਆਸਟ੍ਰੇਲੀਆ (318), ਬਰਤਾਨੀਆ (299) ਅਤੇ ਕਤਾਰ (289) ਸ਼ਾਮਲ ਹਨ।
