ਸੰਜੇ ਰਾਊਤ ਦਾ ਐਲਾਨ, UP ਅਤੇ ਗੋਆ ਦੇ ਚੋਣਾਵੀ ਸੰਘਰਸ਼ ’ਚ ਉਤਰੇਗੀ ਸ਼ਿਵ ਸੈਨਾ

09/13/2021 10:32:22 AM

ਮੁੰਬਈ (ਭਾਸ਼ਾ)- ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਉੱਤਰ ਪ੍ਰਦੇਸ਼ ਅਤੇ ਗੋਆ ’ਚ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਲੜੇਗੀ। ਐਤਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਪੱਛਮੀ ਉੱਤਰ ਪ੍ਰਦੇਸ਼ ’ਚ ਕਿਸਾਨ ਸੰਗਠਨਾਂ ਨੇ ਸ਼ਿਵ ਸੈਨਾ ਨੂੰ ਹਮਾਇਤ ਦੇਣ ਦੀ ਇੱਛਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਉੱਤਰ ਪ੍ਰਦੇਸ਼ ’ਚ 80 ਤੋਂ 100 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ। ਗੋਆ ’ਚ ਪਾਰਟੀ 20 ਦੇ ਲਗਭਗ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਗੋਆ ’ਚ ਐੱਮ. ਵੀ. ਏ. ਵਰਗੇ ਸਮੀਕਰਨ ਦੇ ਰਾਹ ਲੱਭੇ ਜਾ ਰਹੇ ਹਨ। ਉਕਤ ਦੋਹਾਂ ਸੂਬਿਆਂ ’ਚ ਸ਼ਿਵ ਸੈਨਾ ਦੇ ਕਾਫ਼ੀ ਵਰਕਰ ਹਨ ਅਤੇ ਪਾਰਟੀ ਨੂੰ ਦੋਹਾਂ ਸੂਬਿਆਂ ’ਚ ਆਪਣੀ ਹੋਂਦ ਵਿਖਾਉਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ਵਿਆਹ ਤੋਂ 32 ਮਹੀਨਿਆਂ ਬਾਅਦ ਪਾਕਿਸਤਾਨ ਤੋਂ ਵਿਦਾ ਹੋ ਭਾਰਤ ਪਹੁੰਚੀ ਲਾੜੀ, ਜਾਣੋ ਪੂਰਾ ਮਾਮਲਾ

ਮਹਾਰਾਸ਼ਟਰ ’ਚ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੀ ਮਿਲੀਜੁਲੀ ਮਹਾ ਵਿਕਾਸ ਅਘਾੜੀ (ਐੱਮ.ਵੀ.ਏ.) ਸਰਕਾਰ ਹੈ। ਗੁਜਾਰਤ ਦੇ ਮੁੱਖ ਮੰਤਰੀ ਅਹੁਦੇ ਤੋਂ ਵਿਜੇ ਰੂਪਾਨੀ ਦੇ ਅਸਤੀਫ਼ੇ ਬਾਰੇ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ,‘‘ਇਹ ਭਾਜਪਾ ਦਾ ਅੰਦਰੂਨੀ ਮਾਮਲਾ ਹੈ, ਬਾਹਰ ਦੇ ਲੋਕਾਂ ਨੂੰ ਇਸ ’ਤੇ ਟਿੱਪਣੀ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਰੂਪਾਨੀ ਨੂੰ ਉਦੋਂ ਤੋਂ ਜਾਣਦਾ ਹਾਂ, ਜਦੋਂ ਉਹ ਮੇਰੇ ਨਾਲ ਰਾਜ ਸਭਾ ਦੇ ਮੈਂਬਰ ਸਨ।’’ ਉਨ੍ਹਾਂ ਨੇ ਦਾਅਵਾ ਕੀਤਾ,‘‘ਪਿਛਲੀ ਵਾਰ ਭਾਜਪਾ ਸਿਰਫ਼ ਬਹੁਮਤ ਦਾ ਅੰਕੜਾ (182 ਸੀਟਾਂ ਵਾਲੀਆਂ ਵਿਧਾਨ ਸਭਾ ’ਚ) ਕਿਸੇ ਤਰ੍ਹਾਂ ਪਾਰ ਕਰ ਗਈ ਸੀ। ਪਾਰਟੀ ਲਈ ਇਸ ਵਾਰ ਹਾਲਾਤ ਚੰਗੇ ਨਹੀਂ ਹਨ।’’ ਉੱਥੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਦੇ ਰਾਸ਼ਟਰੀ ਪੱਧਰ ’ਤੇ ਭੂਮਿਕਾ ਦੇ ਸੰਬੰਧ ’ਚ ਪੁੱਛੇ ਗਏ ਸਵਾਲ ’ਤੇ ਉਨ੍ਹਾਂ ਕਿਹਾ,‘‘ਠਾਕਰੇ ਕੋਲ ਰਾਸ਼ਟਰੀ ਨੇਤਾ ਬਣਨ ਦੀ ਸਮਰੱਥਾ ਹੈ। ਮਹਾਰਾਸ਼ਟਰ ਦਾ ਮੁੱਖ ਮੰਤਰੀ ਰਾਸ਼ਟਰੀ ਨੇਤਾ ਹੁੰਦਾ ਹੈ।’’

ਇਹ ਵੀ ਪੜ੍ਹੋ : ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ, ਕਰਨਾਲ ਧਰਨਾ ਖ਼ਤਮ ਕਰਨ ਦਾ ਐਲਾਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News