JK : ਰਮਜ਼ਾਨ ''ਚ ਪਾਕਿ ਨੂੰ ਮਿਲਿਆ ''ਖੂਨੀ ਇਫਤਾਰ'' ਦਾ ਪੂਰਾ ਮੌਕਾ : ਸ਼ਿਵ ਸੈਨਾ
Sunday, Jun 17, 2018 - 11:08 AM (IST)

ਨਵੀਂ ਦਿੱਲੀ— ਕੇਂਦਰ ਦੀ ਮੋਦੀ ਸਰਕਾਰ ਨੇ ਰਮਜ਼ਾਨ ਦੌਰਾਨ ਵਾਦੀ ਵਿਚ ਸੀਜ਼ਫਾਇਰ ਲਾਗੂ ਕੀਤਾ ਸੀ ਤਾਂ ਕਿ ਕਸ਼ਮੀਰ ਦੇ ਲੋਕ ਰਮਜ਼ਾਨ ਦਾ ਪਾਕ ਮਹੀਨਾ ਅਮਨ ਅਤੇ ਚੈਨ ਨਾਲ ਮਨਾ ਸਕਣ ਪਰ ਕੇਂਦਰ ਸਰਕਾਰ ਦੀ ਇਹ ਯੋਜਨਾ ਪੂਰੀ ਤਰ੍ਹਾਂ ਫੇਲ ਰਹੀ ਹੈ ਅਤੇ ਹੁਣ ਵਿਰੋਧੀ ਦਲ ਹੀ ਨਹੀਂ ਸਗੋਂ ਐੱਨ. ਡੀ. ਏ. ਦੇ ਸਹਿਯੋਗੀ ਦਲ ਵੀ ਮੋਦੀ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧ ਰਹੇ ਹਨ।
ਆਪਣੇ ਮੁੱਖ ਪੱਤਰ 'ਸਾਮਨਾ' ਵਿਚ ਸ਼ਿਵ ਸੈਨਾ ਨੇ ਇਕ ਆਰਟੀਕਲ ਰਾਹੀਂ ਭਾਜਪਾ ਸਰਕਾਰ 'ਤੇ ਇਕ ਵਾਰ ਫਿਰ ਨਿਸ਼ਾਨਾ ਸਾਧਿਆ ਹੈ। ਸ਼ਿਵ ਸੈਨਾ ਨੇ ਭਾਜਪਾ 'ਤੇ ਹਮਲਾ ਬੋਲਦੇ ਲਿਖਿਆ ਹੈ ਕਿ ਇਹ ਦੁਖਦਾਈ ਹੈ ਕਿ ਅਸੀਂ ਆਪਣੇ ਜਵਾਨਾਂ ਨੂੰ ਅੱਤਵਾਦੀਆਂ ਦੇ ਕਸਾਈਖਾਨੇ ਵਿਚ ਕੁਰਬਾਨੀ ਲਈ ਭੇਜ ਰਹੇ ਹਾਂ। ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਦੀ ਹੈ ਤਾਂ ਸੁਰੱਖਿਆ ਏਜੰਸੀ ਨੇ ਸੀ. ਐੱਮ. ਦੀ ਸੁਰੱਖਿਆ ਨੂੰ ਵਧਾ ਦਿੱਤਾ ਪਰ ਦੇਸ਼ ਦੀ ਸੁਰੱਖਿਆ ਕਸ਼ਮੀਰ ਘਾਟੀ ਰੋਜ਼ ਖੂਨ ਨਾਲ ਲਾਲ ਹੋ ਰਹੀ ਹੈ, ਇਹ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਸ਼ਿਵ ਸੈਨਾ ਨੇ ਆਪਣੇ ਸੰਪਾਦਕੀ ਵਿਚ ਕਿਹਾ ਕਿ ਭਾਰਤ ਸਰਕਾਰ ਨੇ ਪਾਕਿ ਨੂੰ ਕਸ਼ਮੀਰ ਵਿਚ ਖੂਨੀ ਇਫਤਾਰ ਦਾ ਪੂਰਾ ਮੌਕਾ ਦਿੱਤਾ ਹੈ। ਸ਼ਿਵ ਸੈਨਾ ਨੇ ਕਿਹਾ ਕਿ ਘਾਟੀ ਦੇ ਮੌਜੂਦਾ ਹਾਲਾਤ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।