ਰਾਸ਼ਟਰਪਤੀ ਸ਼ਾਸਨ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਦੀ ਤਿਆਰੀ 'ਚ ਸ਼ਿਵ ਸੇਨਾ

11/12/2019 8:29:13 PM

ਮੁੰਬਈ — ਮਹਾਰਾਸ਼ਟਰ ਦਾ ਸਿਆਸੀ ਸੰਗ੍ਰਾਮ ਹੁਣ ਸੁਪਰੀਮ ਕੋਰਟ 'ਚ ਸ਼ਿਫਟ ਹੁੰਦਾ ਨਜ਼ਰ ਆ ਰਿਹਾ ਹੈ। ਸ਼ਿਵ ਸੇਨਾ ਨੇ ਸਰਕਾਰ ਬਣਾਉਣ ਲਈ ਰਾਜਪਾਲ ਵੱਲੋਂ ਐੱਨ.ਸੀ.ਪੀ. ਅਤੇ ਕਾਂਗਰਸ ਤੋਂ ਸਮਰਥਨ ਪੱਤਰ ਲੈਣ ਲਈ ਸਮਾਂ ਨਹੀਂ ਦਿੱਤੇ ਜਾਣ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੂਖ ਕੀਤਾ ਹੈ। ਹੁਣ ਜਦੋਂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਹੈ ਤਾਂ ਸ਼ਿਵ ਸੇਨਾ ਇਸ ਨੂੰ ਵੀ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਦੀ ਤਿਆਰੀ 'ਚ ਹੈ। ਸ਼ਿਵ ਸੇਨਾ ਦਾ ਕਹਿਣਾ ਹੈ ਕਿ ਰਾਜਪਾਲ ਨੇ ਰਾਜਨੀਤਕ ਦਲਾਂ ਨੂੰ ਬਹੁਮਤ ਦਾ ਅੰਕੜਾ ਇਕੱਠਾ ਕਰਨ ਲਈ ਮੌਜੂਦਾ ਸਮਾਂ ਨਹੀਂ ਦਿੱਤਾ ਅਤੇ ਜਲਦਬਾਜੀ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਹੈ।
ਸ਼ਿਵ ਸੇਨਾ ਦੇ ਵਕੀਲ ਰਾਜੇਸ਼ ਈਮਾਨਦਾਰ ਨੇ ਦੱਸਿਆ ਕਿ, 'ਅਸੀਂ ਮਹਾਰਾਸ਼ਟਰ ਗਵਰਨਰ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਅਸੀਂ ਪਟੀਸ਼ਨ 'ਤੇ ਸੁਪਰੀਮ ਕੋਰਟ ਤੋਂ ਜਲਦ ਸੁਣਵਾਈ ਦੀ ਮੰਗ ਕੀਤੀ ਹੈ। ਰਜਿਸ਼ਟਰਾਰ ਵੱਲੋਂ ਅੱਜ ਸੁਣਵਾਈ ਨੂੰ ਲੈ ਕੇ ਹੁਣ ਤਕ ਕੋਈ ਸੂਚਨਾ ਨਹੀਂ ਮਿਲੀ ਹੈ। ਜੇਕਰ ਅੱਜ ਸੁਣਵਾਈ ਨਹੀਂ ਹੁੰਦੀ ਹੈ ਤਾਂ ਕੱਲ ਅਸੀਂ ਸੁਣਵਾਈ ਦੀ ਕੋਸ਼ਿਸ਼ ਕਰਾਂਗੇ।'
ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਸ਼ਾਸਨ ਜੇਕਰ ਮਹਾਰਾਸ਼ਟਰ 'ਚ ਲੱਗ ਗਿਆ ਹੈ ਤਾਂ ਉਸ ਦੇ ਖਿਲਾਫ ਵੀ ਪਟੀਸ਼ਨ ਦਾਇਰ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਅਸੀਂ ਜੋ ਪਟੀਸ਼ਨ 'ਚ ਆਧਾਰ ਰੱਖੇ ਹਨ ਉਹ ਸੁਪਰੀਮ ਕੋਰਟ ਦੇ ਸਾਹਮਣੇ ਰੱਖਾਂਗੇ ਅਤੇ ਸੁਪਰੀਮ ਕੋਰਟ ਤੋਂ ਨਿਆਂ ਮਿਲਣ ਦੀ ਪੂਰੀ ਉਮੀਦ ਹੈ।


Inder Prajapati

Content Editor

Related News