ਸ਼ਿਵ ਸੈਨਾ ਕੌਂਸਲਰ ਦੀ ਕੋਵਿਡ-19 ਨਾਲ ਮੌਤ

Tuesday, Jun 09, 2020 - 09:09 PM (IST)

ਸ਼ਿਵ ਸੈਨਾ ਕੌਂਸਲਰ ਦੀ ਕੋਵਿਡ-19 ਨਾਲ ਮੌਤ

ਠਾਣੇ - ਮਹਾਰਾਸ਼ਟਰ ਦੇ ਠਾਣੇ ਜ਼ਿਲੇ ਵਿਚ ਮੀਰਾ-ਭਾਯੰਦਰ ਨਗਰ ਨਿਗਮ ਦੇ ਇਕ ਸ਼ਿਵ ਸੈਨਾ ਕੌਂਸਲਰ ਦੀ ਕੋਵਿਡ-19 ਨਾਲ ਮੌਤ ਹੋ ਗਈ। ਪਾਰਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ 55 ਸਾਲਾ ਕੌਂਸਲਰ ਨੂੰ ਇਕ ਹਫਤੇ ਪਹਿਲਾਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਇਆ ਗਿਆ ਅਤੇ ਠਾਣੇ ਸ਼ਹਿਰ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਹਸਪਤਾਲ ਵਿਚ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮਿ੍ਰਤਕ ਦੇ ਪਰਿਵਾਰ ਵਿਚ ਉਸ ਦੀ ਬਜ਼ੁਰਗ ਮਾਂ, ਪਤਨੀ ਅਤੇ ਪੁੱਤਰ ਹਨ। ਇਨਾਂ ਤਿੰਨਾਂ ਦਾ ਵੀ ਹਸਪਤਾਲ ਵਿਚ ਕੋਵਿਡ-19 ਦੇ ਲਈ ਇਲਾਜ ਹੋਇਆ ਅਤੇ ਤਿੰਨੋਂ ਠੀਕ ਹੋ ਚੁੱਕੇ ਹਨ। ਉਥੇ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲੇ ਦੇ ਬਰਵਾਹਾ ਵਿਚ ਸਥਿਤ ਬਲ ਦੀ ਪਹਿਲੀ ਰਿਜ਼ਰਵ ਬਟਾਲੀਅਨ ਵਿਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐਸ. ਐਫ.) ਦੇ ਇਕ ਅਧਿਕਾਰੀ ਦੀ ਮੌਤ ਹੋ ਗਈ।
 


author

Khushdeep Jassi

Content Editor

Related News