ਸ਼ਿਵ ਸੈਨਾ ਦਾ ਮੋਦੀ ’ਤੇ ਹਮਲਾ, ਕਿਹਾ- ਐੱਨ.ਆਰ.ਸੀ. ਨਹੀਂ ਬੇਰੋਜ਼ਗਾਰੀ ਹੈ ਸਮੱਸਿਆ

02/03/2020 10:31:09 PM

ਨਵੀਂ ਦਿੱਲੀ — ਸ਼ਿਵਸੈਨਾ ਨੇਤਾ ਨੇ ਕਿਹਾ ਹੈ ਕਿ ਦੇਸ਼ ਦੇ ਸਾਹਮਣੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.) ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ) ਨਹੀਂ ਸਗੋਂਂ ਵਧਦੀ ਬੇਰੋਜ਼ਗਾਰੀ ਅਤੇ ਮਹਿੰਗਾਈ ’ਤੇ ਮਹਿਲਾਵਾਂ ’ਤੇ ਵੱਧਦੇ ਅੱਤਿਆਚਾਰ ਵੱਡੀ ਸਮੱਸਿਆ ਹੈ। ਸ਼ਿਵਸੈਨਾ ਦੇ ਨੇਤਾ ਵਿਨਾਇਕ ਰਾਵਤ ਨੇ ਕਿਹਾ ਕਿ ਜੁਲਾਈ 2019 ’ਚ ਰਾਸ਼ਟਰੀ ਰਾਮਨਾਥ ਕੋਵਿੰਦ ਦੇ ਭਾਸ਼ਣ ਅਤੇ ਉਨ੍ਹਾਂ ਦੇ ਇਸ ਭਾਸ਼ਣ ’ਚ ਕੋਈ ਅੰਤਰ ਨਹੀਂ ਹੈ। ਕਈ ਗੱਲਾਂ ਦੋਹਰਾਈਆਂ ਹਨ ਸਿਰਫ ਐਲਾਨ ਨਹੀਂ ਸਗੋਂ ਅਮਲ ਦੀ ਲੋੜ ਹੈ। ਸ਼ਿਵਸੈਨਾ ਨੇਤਾ ਨੇ ਕਿਹਾ ਕਿ ਹਿੰਮਤ ਹੈ ਤਾਂ ਸਾਵਰਕਰ ਨੂੰ ਭਾਰਤ ਰਤਨ ਦਿਓ, ਅਸੀਂ ਸਮਰਥਨ ਕਰਾਂਗੇ।

ਉਨ੍ਹਾਂ ਕਿਹਾ ਕਿ ਦੇਸ਼ ’ਚ 7 ਇਲਾਕਿਆਂ ’ਚ ਕਰੀਬ 3.64 ਕਰੋੜ ਲੋਕ ਬੇਰੋਜ਼ਗਾਰ ਹੋ ਗਏ ਹਨ। ਬੈਂਕਿੰਗ ਖੇਤਰ ’ਚ ਸਵਾ ਤਿੰਨ ਕਰੋੜ ਲੋਕਾਂ ਦੇ ਲਈ ਰੋਜ਼ਗਾਰ ਦਾ ਸੰਕਟ ਖੜ੍ਹਾ ਹੋ ਗਿਆ ਹੈ। ਬੀਜੂ ਜਨਤਾ ਦਲ ਦੇ ਪਿਨਾਕੀ ਮਿਸ਼ਰਾ ਨੇ ਦੋਸ਼ ਲਾਇਆ ਕਿ ਰਾਸ਼ਟਰਪਤੀ ਭਾਸ਼ਣ ’ਚ ਓਡੀਸ਼ਾ ’ਚ 5 ਚੱਕਰਵਤੀ ਤੂਫਾਨਾਂ ਬਾਰੇ ਕੋਈ ਵਰਨਣ ਨਹੀਂ ਹੈ। ਉਨ੍ਹਾਂ ਦੇਸ਼ ’ਚ ਰੈਵੇਨਿਊ ਕੁਲੈਕਸ਼ਨ ਘਟਣ ’ਤੇ ਚਿੰਤਾ ਪ੍ਰਗਟ ਕੀਤੀ। ਵਾਈ.ਐੱਸ.ਆਰ. ਕਾਂਗਰਸ ਦੇ ਪੀ.ਵੀ. ਮਿਥੁਨ ਰੈੱਡੀ ਨੇ ਆਂਧਰਾ ਪ੍ਰਦੇਸ਼ ਪੁਨਰਗਠਨ ਕਾਨੂੰਨ ਦੇ ਅਨੁਸਾਰ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ।


Inder Prajapati

Content Editor

Related News