ਅਣਮਿੱਥੇ ਸਮੇਂ ਲਈ ਸ਼ਿਰਡੀ ਬੰਦ ਖਤਮ, ਅੱਜ ਊਧਵ ਠਾਕਰੇ ਕਰਨਗੇ ਬੈਠਕ

Monday, Jan 20, 2020 - 11:25 AM (IST)

ਅਣਮਿੱਥੇ ਸਮੇਂ ਲਈ ਸ਼ਿਰਡੀ ਬੰਦ ਖਤਮ, ਅੱਜ ਊਧਵ ਠਾਕਰੇ ਕਰਨਗੇ ਬੈਠਕ

ਸ਼ਿਰਡੀ—ਸਾਈ ਬਾਬਾ ਦੇ ਜਨਮ ਸਥਾਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਐਤਵਾਰ ਨੂੰ ਸ਼ਿਰਡੀ ਬੰਦ ਰਿਹਾ ਪਰ ਅੱਧੀ ਰਾਤ ਨੂੰ ਇਹ ਬੰਦ ਦਾ ਸੱਦਾ ਵਾਪਸ ਲੈ ਲਿਆ ਗਿਆ। ਸ਼ਿਰਡੀ ਤੋਂ ਸ਼ਿਵਸੈਨਾ ਸੰਸਦ ਮੈਂਬਰ ਸਦਾਸ਼ਿਵ ਲੋਖੰਡੇ ਨੇ ਐਤਵਾਰ ਦੀ ਸ਼ਾਮ ਨੂੰ ਸਥਾਨਿਕ ਲੋਕਾਂ ਨਾਲ ਮੁਲਾਕਾਤ ਤੋਂ ਬਾਅਦ ਇਹ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਊਧਵ ਠਾਕਰੇ ਨੇ ਇਸ ਮੁੱਦੇ 'ਤੇ ਚਰਚਾ ਲਈ ਸੋਮਵਾਰ ਨੂੰ ਮੁੰਬਈ 'ਚ ਬੈਠਕ ਬੁਲਾਈ ਹੈ।

PunjabKesari

ਦੱਸਣਯੋਗ ਹੈ ਕਿ ਇਹ ਬੰਦ ਊਧਵ ਠਾਕਰੇ ਦੇ ਉਸ ਬਿਆਨ ਤੋਂ ਬਾਅਦ ਲਿਆ ਗਿਆ, ਜਿਸ 'ਚ ਉਨ੍ਹਾਂ ਨੇ ਅਹਿਮਦਨਗਰ ਜ਼ਿਲੇ ਦੇ ਸ਼ਿਰਡੀ ਤੋਂ ਲਗਭਗ 273 ਕਿਲੋਮੀਟਰ ਦੂਰ ਪਰਭਣੀ ਜ਼ਿਲੇ ਦੇ ਪਾਥਰੀ 'ਚ ਸਾਈ ਜਨਮ ਸਥਾਨ 'ਤੇ ਸਹੂਲਤਾਂ ਦੇ ਵਿਕਾਸ ਲਈ 100 ਕਰੋੜ ਰੁਪਏ ਦਾ ਫੰਡ ਦੇਣ ਦੀ ਗੱਲ ਕੀਤੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਵੱਲੋਂ ਬੁਲਾਈ ਗਈ ਬੈਠਕ 'ਚ ਪਾਥਰੀ ਅਤੇ ਸ਼ਿਰਡੀ ਦੇ ਪ੍ਰਤੀਨਿਧੀਆਂ, ਭਾਜਪਾ ਵਿਧਾਇਕ ਰਾਧਾਕ੍ਰਿਸ਼ਣ ਵਿਖੇ ਪਾਟਿਲ, ਲੋਖੰਡੇ ਅਤੇ ਸ਼ਿਰਡੀ ਮੰਦਰ ਟਰੱਸਟ ਦੇ ਸੀ.ਈ.ਓ ਸ਼ਾਮਲ ਹੋਣਗੇ।


author

Iqbalkaur

Content Editor

Related News