ਸ਼ਿਮਲਾ 'ਚ ਸੀਜਨ ਦੀ ਪਹਿਲੀ ਬਰਫ਼ਬਾਰੀ, ਮੈਦਾਨੀ ਖੇਤਰਾਂ 'ਚ ਵਧੀ ਠੰਡ

Wednesday, Nov 27, 2019 - 12:52 PM (IST)

ਸ਼ਿਮਲਾ 'ਚ ਸੀਜਨ ਦੀ ਪਹਿਲੀ ਬਰਫ਼ਬਾਰੀ, ਮੈਦਾਨੀ ਖੇਤਰਾਂ 'ਚ ਵਧੀ ਠੰਡ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ 'ਚ ਸੀਜਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਸ਼ਿਮਲਾ 'ਚ ਸੀਜਨ ਦੀ ਪਹਿਲੀ ਬਰਫ਼ਬਾਰੀ ਹੋਣ ਨਾਲ ਪ੍ਰਦੇਸ਼ ਦੇ ਮੈਦਾਨੀ ਖੇਤਰਾਂ ਤੱਕ ਠੰਡ ਦਾ ਅਸਰ ਦਿੱਸਣ ਲੱਗਾ ਹੈ। ਸ਼ਿਮਲਾ ਜ਼ਿਲੇ ਦੇ ਖੜ੍ਹਾ ਪੱਥਰ ਜੁਬੱਲ ਖੇਤਰ 'ਚ ਸੀਜਨ ਦੀ ਪਹਿਲੀ ਬਰਫ਼ਬਾਰੀ ਹੋਈ ਹੈ। ਰੋਹੜੂ ਦੇ ਉੱਪਰੀ ਖੇਤਰ ਅਤੇ ਖੜ੍ਹਾ ਪੱਥਰ ਨੇੜੇ ਬਰਾਲ 'ਚ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਨਜ਼ਾਰਾ ਬੇਹੱਦ ਆਕਰਸ਼ਕ ਹੈ। ਬਰਫ਼ਬਾਰੀ ਨਾਲ ਸ਼ਿਮਲਾ ਸ਼ੀਤ ਲਹਿਰ ਦੀ ਲਪੇਟ 'ਚ ਆ ਗਿਆ ਹੈ।

PunjabKesariਜ਼ਿਲਾ ਸ਼ਿਮਲਾ 'ਚ ਬਰਫ਼ਬਾਰੀ ਅਤੇ ਹੇਠਲੇ ਖੇਤਰਾਂ 'ਚ ਬਾਰਸ਼, ਆਉਣ ਵਾਲੀ ਸੇਬ ਅਤੇ ਹਾੜੀ ਦੀ ਫਸਲ ਲਈ ਬਿਹਤਰ ਮੰਨੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੀ ਪ੍ਰਦੇਸ਼ ਭਰ 'ਚ ਬਾਰਸ਼, ਗੜ੍ਹੇਮਾਰੀ ਅਤੇ ਉੱਚੀਆਂ ਚੋਟੀਆਂ 'ਤੇ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਵੀਰਵਾਰ ਨੂੰ ਵੀ ਮੌਸਮ ਖਰਾਬ ਬਣਿਆ ਰਹੇਗਾ।

ਤਾਜ਼ਾ ਬਰਫ਼ਬਾਰੀ ਕਾਰਨ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਪ੍ਰਦੇਸ਼ 'ਚ ਠੰਡ ਦਾ ਪਰਲੋ ਵਧ ਗਿਆ ਹੈ। ਲਾਹੌਲ-ਸਪੀਤੀ ਦਾ ਕੇਲੰਗ ਰਾਜ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਮਾਈਨਸ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਕੁਫਰੀ 'ਚ ਘੱਟੋ-ਘੱਟ ਤਾਪਮਾਨ 3, ਮਨਾਲੀ 'ਚ 3.2, ਡਲਹੌਜ 'ਚ 4.3, ਸ਼ਿਮਲਾ 'ਚ 6.1, ਸੁੰਦਰਨਗਰ 'ਚ 7, ਸੋਲਨ 'ਚ 7.4, ਪਾਲਮਪੁਰ 'ਚ 7.5, ਚੰਬਾ 'ਚ 8.2, ਬਿਲਾਸਪੁਰ 'ਚ 9.5 ਅਤੇ ਹਮੀਰਪੁਰ 'ਚ 9.8 ਡਿਗਰੀ ਸੈਲਸੀਅਸ ਰਿਕਾਰਡ ਹੋਇਆ।


author

DIsha

Content Editor

Related News