ਹਿਮਾਚਲ ਪ੍ਰਦੇਸ਼ ''ਚ ਫਿਰ ਕਹਿਰ ਵਰਸਾਏਗਾ ਮੌਸਮ, ਓਰੇਂਜ ਅਲਰਟ ਜਾਰੀ

01/11/2020 5:25:22 PM

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਮੌਸਮ ਹੁਣ ਹੋਰ ਮੁਸੀਬਤ ਵਧਾਉਣ ਵਾਲਾ ਹੈ, ਕਿਉਂਕਿ ਸੂਬੇ 'ਚ ਅਗਲੇ ਇੱਕ ਹਫਤੇ ਤੱਕ ਮੌਸਮ ਖਰਾਬ ਰਹਿਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਤੋਂ ਸੂਬੇ 'ਚ ਪੱਛਮੀ ਗੜਬੜੀ ਸਰਗਰਮ ਹੋਣ ਵਾਲੀਆਂ ਹਨ। ਇਸ ਦਾ ਅਸਰ ਸੂਬੇ 'ਚ 15 ਜਨਵਰੀ ਤੱਕ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ 13 ਜਨਵਰੀ ਨੂੰ ਸੂਬੇ ਦੇ ਪਹਾੜੀ ਖੇਤਰਾਂ ਅਤੇ ਮੱਧ ਪਰਬਤੀ ਖੇਤਰਾਂ 'ਚ ਭਾਰੀ ਬਰਫਬਾਰੀ ਅਤੇ ਮੈਦਾਨੀ ਖੇਤਰਾਂ 'ਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। 13 ਜਨਵਰੀ ਨੂੰ ਸੂਬੇ 'ਚ ਅਲਰਟ ਦਾ ਸਭ ਤੋਂ ਜ਼ਿਆਦਾ ਅਸਰ ਸ਼ਿਮਲਾ, ਕੁੱਲੂ, ਕਿੰਨੌਰ, ਲਾਹੌਲ-ਸਪਿਤੀ, ਚੰਬਾ, ਕਾਂਗੜਾ, ਮੰਡੀ ਅਤੇ ਸਿਰਮੌਰ 'ਚ ਦੇਖਣ ਨੂੰ ਮਿਲੇਗਾ।

ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ 8 ਜਨਵਰੀ ਦੇ ਦਿਨ ਜਿਵੇਂ ਭਾਰੀ ਬਰਫਬਾਰੀ ਹੋਈ, ਉਸੇ ਤਰ੍ਹਾਂ 13 ਜਨਵਰੀ ਨੂੰ ਵੀ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਬੁੱਧਵਾਰ ਨੂੰ ਹੋਈ ਬਰਫਬਾਰੀ ਦੇ ਚੱਲਦਿਆਂ ਪੂਰੇ ਸੂਬੇ 'ਚ ਸ਼ੀਤ ਲਹਿਰ ਦੀ ਲਪੇਟ 'ਚ ਹੈ। ਰਾਜਧਾਨੀ 'ਚ ਵੀ ਲਗਭਗ 10 ਸਾਲਾਂ ਬਾਅਦ ਤਾਪਮਾਨ ਮਾਈਨਸ 3 ਡਿਗਰੀ ਦੇ ਨੇੜੇ ਪਹੁੰਚਿਆ ਸੀ। ਇਸ ਤੋਂ ਪਹਿਲਾਂ ਸਾਲ 2008 'ਚ ਰਾਜਧਾਨੀ 'ਚ ਤਾਪਮਾਨ -4.4 ਸੀ। ਕੇਲਾਂਗ 'ਚ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ -17.6 ਡਿਗਰੀ ਦਰਜ ਕੀਤਾ ਗਿਆ। ਸਾਲ 2008 'ਚ ਇਹ ਤਾਪਮਾਨ -18.4 ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਜਨਵਰੀ 'ਚ ਦਰਜ ਕੀਤਾ ਗਿਆ ਇਹ ਤਾਪਮਾਨ ਪਿਛਲੇ ਇੱਕ ਦਹਾਕੇ 'ਚ ਸਭ ਤੋਂ ਘੱਟ ਸੀ।

ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਹੈ ਕਿ ਮੌਸਮ ਦਾ ਕਹਿਰ ਇੱਥੇ ਹੀ ਨਹੀਂ ਰੁਕੇਗਾ, ਕਿਉਂਕਿ ਮੌਸਮ ਵਿਭਾਗ ਅਨੁਸਾਰ 15 ਜਨਵਰੀ ਨੂੰ ਫਿਰ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ, ਜਿਸ ਦਾ ਅਸਰ 17 ਜਨਵਰੀ ਤੱਕ ਰਹੇਗਾ, ਜਿਸ ਦਾ ਸਭ ਤੋਂ ਜ਼ਿਆਦਾ ਅਸਰ ਸੂਬੇ 'ਚ 16 ਜਨਵਰੀ ਨੂੰ ਦੇਖਣ ਨੂੰ ਮਿਲੇਗਾ। 16 ਜਨਵਰੀ ਨੂੰ ਸੂਬੇ ਦੇ ਮੱਧ ਪਰਬਤੀ ਅਤੇ ਪਹਾੜੀ ਸਥਾਨਾਂ 'ਚ ਫਿਰ ਬਰਫਬਾਰੀ ਦੀ ਸੰਭਾਵਨਾ ਹੈ। ਇਸ ਵਾਰ ਵਿੰਟਰ ਸੀਜ਼ਨ 'ਚ ਬਰਫਬਾਰੀ ਦਾ ਦੌਰ ਜਲਦੀ ਸ਼ੁਰੂ ਹੋ ਗਿਆ ਹੈ।


Iqbalkaur

Content Editor

Related News