2020 ਦੇ ਸੁਆਗਤ ਲਈ ਸ਼ਿਮਲਾ ''ਚ ਲੱਗਣਗੀਆਂ ਰੌਣਕਾਂ

Tuesday, Dec 31, 2019 - 12:54 PM (IST)

2020 ਦੇ ਸੁਆਗਤ ਲਈ ਸ਼ਿਮਲਾ ''ਚ ਲੱਗਣਗੀਆਂ ਰੌਣਕਾਂ

ਸ਼ਿਮਲਾ— ਨਵਾਂ ਸਾਲ ਚੜ੍ਹਨ 'ਚ ਕੁਝ ਘੰਟੇ ਹੀ ਬਾਕੀ ਰਹਿ ਗਏ ਹਨ। ਸਾਲ 2020 ਦੇ ਸੁਆਗਤ ਲਈ ਬਹੁਤ ਸਾਰੇ ਲੋਕ ਪਹਾੜੀ ਇਲਾਕਿਆਂ ਦਾ ਰੁਖ਼ ਕਰਦੇ ਹਨ। ਇਸ ਸਾਲ ਸੈਲਾਨੀ ਹਿਮਾਚਲ ਪ੍ਰਦੇਸ਼ ਦਾ ਰੁਖ਼ ਕਰ ਰਹੇ ਹਨ। ਕਿਉਂਕਿ ਜੰਮੂ 'ਚ ਧਾਰਾ-370 ਹਟਾਏ ਜਾਣ ਤੋਂ ਬਾਅਦ ਹਾਲਾਤ ਤਾਂ ਆਮ ਹਨ ਪਰ ਫਿਰ ਵੀ ਸੈਲਾਨੀ ਜੰਮੂ ਦੀ ਬਜਾਏ ਹਿਮਾਚਲ ਦਾ ਰੁਖ ਕਰ ਰਹੇ ਹਨ। ਇਸੇ ਵਜ੍ਹਾ ਕਰ ਕੇ ਹਿਮਾਚਲ 'ਚ ਆਮਦ 35 ਤੋਂ 40 ਫੀਸਦੀ ਵਧ ਗਈ ਹੈ। ਸ਼ਿਮਲਾ 'ਚ ਨਵੇਂ ਸਾਲ ਦਾ ਜਸ਼ਨ ਕੁਝ ਵੱਖਰਾ ਹੋਵੇਗਾ, ਕਿਉਂਕਿ ਸੈਲਾਨੀ 2020 ਦਾ ਸੁਆਗਤ ਕਰਨ ਲਈ ਇੱਥੇ ਪੁੱਜ ਰਹੇ ਹਨ। 

PunjabKesari

ਸ਼ਿਮਲਾ, ਮਨਾਲੀ ਅਤੇ ਧਰਮਸ਼ਾਲਾ 'ਚ ਹੋਟਲਾਂ ਦੇ ਕਰੀਬ 30 ਹਜ਼ਾਰ ਕਮਰਿਆਂ 'ਚ 90 ਫੀਸਦੀ ਬੁਕਿੰਗ ਹੋ ਚੁੱਕੀ ਹੈ ਅਤੇ ਜੋ 10 ਫੀਸਦੀ ਬੱਚੇ ਹਨ ਉਨ੍ਹਾਂ ਦੇ ਮੰਗਲਵਾਰ ਦੁਪਹਿਰ ਤਕ ਫੂਲ ਹੋਣ ਦੀ ਸੰਭਾਵਨਾ ਹੈ। ਸ਼ਿਮਲਾ 'ਚ ਨਵੇਂ ਸਾਲ ਤੋਂ ਪਹਿਲਾਂ ਹੀ 4 ਜਨਵਰੀ ਤਕ ਸਾਰੇ ਹੋਟਲ ਬੁੱਕ ਹੋ ਚੁੱਕੇ ਹਨ। ਸ਼ਿਮਲਾ ਹੋਟਲ ਐਸੋਸੀਏਸ਼ਨ ਦੇ ਵਾਈਸ ਪ੍ਰੈਸੀਡੈਂਟ ਅਸ਼ਵਨੀ ਸੂਦ ਕਹਿੰਦੇ ਹਨ ਕਿ ਹੁਣ ਜੋ ਵੀ ਸੈਲਾਨੀ ਸ਼ਿਮਲਾ ਆਉਣ ਲਈ ਫੋਨ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਆਲੇ-ਦੁਆਲੇ ਦੇ ਉਪ ਨਗਰਾਂ 'ਚ ਹੋਮ ਸਟੇਅ ਦੀ ਜਾਣਕਾਰੀ ਦੇ ਰਹੇ ਹਾਂ। ਓਧਰ ਮੌਸਮ ਵਿਭਾਗ ਨੇ ਨਵੇਂ ਸਾਲ 'ਤੇ ਬਰਫਬਾਰੀ ਦੀ ਸੰਭਾਵਨਾ ਵੀ ਜਤਾਈ ਹੈ। ਇਸ ਵਜ੍ਹਾ ਕਰ ਕੇ ਸ਼ਿਮਲਾ 'ਚ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੋਣਾ ਲਾਜ਼ਮੀ ਹੈ।


author

Tanu

Content Editor

Related News