ਦੀਵਾਲੀ ਤੋਂ ਪਹਿਲਾਂ ਚੌਕਸ ਹੋਇਆ ਸ਼ਿਮਲਾ ਪ੍ਰਸ਼ਾਸਨ, ਭੀੜ ਵਾਲੀਆਂ ਥਾਵਾਂ ''ਤੇ ਨਹੀਂ ਵੇਚੇ ਜਾਣਗੇ ਪਟਾਕੇ

11/09/2020 6:28:51 PM

ਸ਼ਿਮਲਾ— ਵੱਧਦੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਪਟਾਕਿਆਂ ਨੂੰ ਖਰੀਦਣ ਅਤੇ ਵਿਕਰੀ 'ਤੇ ਪਾਬੰਦੀ ਲਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਪ੍ਰਸ਼ਾਸਨ ਨੇ ਪਟਾਕੇ ਵੇਚਣ ਅਤੇ ਚਲਾਉਣ ਲਈ ਕੁਝ ਚੁਨਿੰਦਾ ਥਾਵਾਂ ਨਿਸ਼ਾਨਬੱਧ ਕੀਤੀਆਂ ਹਨ। ਪ੍ਰਸ਼ਾਸਨ ਨੇ ਸ਼ਿਮਲਾ ਦੇ ਲੋਅਰ ਬਾਜ਼ਾਰ ਅਤੇ ਛੋਟੀਆਂ-ਵੱਡੀਆਂ ਦੁਕਾਨਾਂ 'ਚ ਪਟਾਕੇ ਵੇਚਣ 'ਤੇ ਰੋਕ ਲਾ ਦਿੱਤੀ ਹੈ। 

ਦੀਵਾਲੀ ਦਾ ਤਿਉਹਾਰ ਮਨਾਉਣ ਵਾਲਿਆਂ ਲਈ ਪਟਾਕਿਆਂ ਦੀ ਖਰੀਦਦਾਰੀ ਅਤੇ ਵੇਚਣ ਲਈ 12 ਥਾਵਾਂ ਨਿਸ਼ਾਨਬੱਧ ਕੀਤੀਆਂ ਹਨ, ਜਿੱਥੇ ਲੋਕ ਸਟਾਲ ਲਾ ਕੇ ਪਟਾਕੇ ਖਰੀਦ ਅਤੇ ਵੇਚ ਸਕਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਤਿਉਹਾਰਾਂ ਨੂੰ ਲੈ ਕੇ ਪੂਰੀਆਂ ਤਿਆਰੀਆਂ ਕੀਤੀਆਂ ਹਨ। ਦੱਸ ਦੇਈਏ ਕਿ ਹਰ ਸਾਲ ਦੀਵਾਲੀ ਦੇ ਤਿਉਹਾਰ 'ਤੇ ਸ਼ਿਮਲਾ ਵਿਚ ਹਰ ਦੁਕਾਨ ਦੇ ਬਾਹਰ ਪਟਾਕੇ ਖਰੀਦੇ ਅਤੇ ਵੇਚੇ ਜਾਂਦੇ ਹਨ। ਇਸ ਨਾਲ ਅਕਸਰ ਜਿੱਥੇ ਅੱਗ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਵਧਾਨੀ ਵਰਤਦੇ ਹੋਏ ਦੀਵਾਲੀ ਦੇ ਕਈ ਦਿਨ ਪਹਿਲਾਂ ਦੁਕਾਨਾਂ ਦੇ ਬਾਹਰ ਪਟਾਕੇ ਵੇਚਣ 'ਤੇ ਰੋਕ ਲਾ ਦਿੱਤੀ ਹੈ।

ਓਧਰ ਸ਼ਿਮਲਾ ਦੇ ਡੀ. ਸੀ. ਆਦਿਤਿਯ ਨੇਗੀ ਨੇ ਦੱਸਿਆ ਕਿ ਪਟਾਕੇ ਵੇਚਣ ਲਈ ਸ਼ਹਿਰ ਵਿਚ 12 ਥਾਵਾਂ ਦੀ ਪਹਿਚਾਣ ਕੀਤੀ ਗਈ ਹੈ। ਜੇਕਰ ਇਸ ਤੋਂ ਬਾਅਦ ਵੀ ਭੀੜ-ਭਾੜ ਵਾਲੀਆਂ ਥਾਵਾਂ 'ਤੇ ਕੋਈ ਪਟਾਕੇ ਵੇਚਦੇ ਹੋਏ ਫੜਿਆ ਜਾਵੇਗਾ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Deepak Kumar

Content Editor

Related News