ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਮਾਤਾ ਵੈਸ਼ਣੋ ਦੇਵੀ ਮੰਦਰ 'ਚ ਕੀਤੀ ਪੂਜਾ

Thursday, Aug 26, 2021 - 12:26 AM (IST)

ਭਾਰਤੀ ਕ੍ਰਿਕਟਰ ਸ਼ਿਖਰ ਧਵਨ ਨੇ ਮਾਤਾ ਵੈਸ਼ਣੋ ਦੇਵੀ ਮੰਦਰ 'ਚ ਕੀਤੀ ਪੂਜਾ

ਜੰਮੂ- ਭਾਰਤੀ ਕ੍ਰਿਕਟਰ ਸਿਖਰ ਧਵਨ ਨੇ ਇੱਥੇ ਮੰਗਲਵਾਰ ਨੂੰ ਸ਼੍ਰੀ ਮਾਤਾ ਵੈਸ਼ਣੋ ਦੇਵੀ ਮੰਦਰ 'ਚ ਪੂਜਾ ਕੀਤੀ। ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਕ੍ਰਿਕਟਰ ਸ਼ਿਖਰ ਧਵਨ ਮੰਗਲਵਾਰ ਸਵੇਰੇ ਆਪਣੇ ਦੋਸਤ ਦੇ ਨਾਲ ਕਟਰਾ ਪਹੁੰਚੇ। ਕੁਝ ਦੇਰ ਹੋਟਲ 'ਚ ਰੁਕਣ ਤੋਂ ਬਾਅਦ ਧਵਨ ਪੂਜਾ ਦੇ ਲਈ ਮੰਦਰ ਪਹੁੰਚੇ।

ਇਹ ਖ਼ਬਰ ਪੜ੍ਹੋ- WI v PAK : ਪਾਕਿ ਨੇ ਵਿੰਡੀਜ਼ ਨੂੰ 109 ਦੌੜਾਂ ਨਾਲ ਹਰਾਇਆ


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਓਲੰਪੀਅਨ ਰਵੀ ਦਹੀਆ ਨੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਮੰਦਰ 'ਚ ਪੂਜਾ ਕੀਤੀ ਸੀ ਅਤੇ ਬਾਅਦ ਵਿਚ ਜੰਮੂ 'ਚ ਮੀਡੀਆ ਨਾਲ ਗੱਲਬਾਤ ਕੀਤੀ ਸੀ।

ਇਹ ਖ਼ਬਰ ਪੜ੍ਹੋ- ਨੇਵਾਡਾ 'ਚ ਜੰਗਲੀ ਅੱਗ ਨੇ ਕੀਤੀ ਹਵਾ ਦੀ ਗੁਣਵੱਤਾ ਖਰਾਬ 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News