ਸ਼ਰਧਾ! 370 ਦਿਨਾਂ 'ਚ 8700 ਕਿਲੋਮੀਟਰ ਪੈਦਲ ਤੁਰ ਮੱਕਾ ਪਹੁੰਚਿਆ ਸ਼ਿਹਾਬ

Saturday, Jun 10, 2023 - 12:03 PM (IST)

ਸ਼ਰਧਾ! 370 ਦਿਨਾਂ 'ਚ 8700 ਕਿਲੋਮੀਟਰ ਪੈਦਲ ਤੁਰ ਮੱਕਾ ਪਹੁੰਚਿਆ ਸ਼ਿਹਾਬ

ਨੈਸ਼ਨਲ ਡੈਸਕ- ਕੇਰਲ ਦੇ ਸ਼ਿਹਾਬ ਛੋਟੂਰ ਨੇ ਆਪਣੇ ਨਾਮ ਇਕ ਅਨੋਖਾ ਰਿਕਾਰਡ ਕਾਇਮ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੇਰਲ ਦੇ ਮਲਪੁਰਮ ਜ਼ਿਲ੍ਹੇ ਦੇ ਵੇਲੰਚੇਰੀ 'ਚ ਰਹਿਣ ਵਾਲੇ ਸ਼ਿਹਾਬ ਆਸਥਾ ਲਈ ਵੱਡੀ ਮਿਸਾਲ ਪੇਸ਼ ਕਰਦੇ ਹੋਏ 370 ਦਿਨਾਂ 'ਚ 8600 ਕਿਲੋਮੀਟਰ ਪੈਦਲ ਤੁਰ ਕੇ ਮੱਕਾ ਪਹੁੰਚੇ। ਸ਼ਿਹਾਬ ਨੇ ਇਸ ਲਈ ਭਾਰਤ ਤੋਂ ਪਾਕਿਸਤਾਨ ਦੇ ਰਸਤੇ ਈਰਾਨ, ਇਰਾਕ, ਕੁਵੈਤ ਅਤੇ ਆਖ਼ਿਰ 'ਚ ਉਹ ਪਵਿੱਤਰ ਸ਼ਹਿਰ ਸਾਊਦੀ ਅਰਬ ਪਹੁੰਚੇ। ਸ਼ਿਹਾਬ ਨੇ ਦੱਸਿਆ ਕਿ ਇਹ ਯਾਤਰਾ ਉਨ੍ਹਾਂ ਲਈ ਸੌਖੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕੇਰਲ ਤੋਂ ਵਾਹਘਾ-ਅਟਾਰੀ ਬਾਰਡਰ 'ਤੇ ਪਹੁੰਚੇ ਤਾਂ ਉਨ੍ਹਾਂ ਕੋਲ ਪਾਕਿਸਤਾਨ 'ਚ ਐਂਟਰੀ ਲਈ ਵੀਜ਼ਾ ਨਹੀਂ ਸੀ, ਅਜਿਹੇ 'ਚ ਉਨ੍ਹਾਂ ਨੇ ਟਰਾਂਜਿਟ ਵੀਜ਼ੇ ਲਈ ਅਪਲਾਈ ਕੀਤਾ ਅਤੇ ਇਸ ਪੂਰੀ ਪ੍ਰਕਿਰਿਆ 'ਚ ਉਨ੍ਹਾਂ ਦੇ ਕਈ ਮਹੀਨੇ ਲੱਗ ਗਏ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਹ ਵਾਹਘਾ ਸਰਹੱਦ 'ਚ ਹੀ ਬਣੇ ਇਕ ਸਕੂਲ 'ਚ ਰਹਿ ਰਹੇ ਸੀ। ਬਾਅਦ 'ਚ ਜਦੋਂ ਉਨ੍ਹਾਂ ਨੂੰ ਪਾਕਿਸਤਾਨ ਦੇ ਟਰਾਂਜਿਟ ਵੀਜ਼ੇ ਲਈ ਮਨਜ਼ੂਰੀ ਮਿਲੀ ਫਿਰ ਉਨ੍ਹਾਂ ਨੇ ਆਪਣੀ ਯਾਤਰਾ ਮੁੜ ਸ਼ੁਰੂ ਕੀਤੀ।

ਇਹ ਵੀ ਪੜ੍ਹੋ : 2 ਲੱਖ 75 ਹਜ਼ਾਰ ਰੁਪਏ ਕਿਲੋ ਵਾਲਾ ਅੰਬ 'ਮਿਆਜ਼ਾਕੀ', ਜਾਣੋ ਇਸ ਦੀ ਖ਼ਾਸੀਅਤ

ਦੱਸਣਯੋਗ ਹੈ ਕਿ ਫਰਵਰੀ 2023 'ਚ ਉਨ੍ਹਾਂ ਨੂੰ ਪਾਕਿਸਤਾਨ ਨੇ ਵੀਜ਼ਾ ਦਿੱਤਾ ਅਤੇ ਸਿਰਫ਼ 4 ਮਹੀਨਿਆਂ 'ਚ ਹੀ ਉਹ ਮੱਕਾ ਪਹੁੰਚ ਗਏ। ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਸਾਊਦੀ ਅਰਬ 'ਚ ਪ੍ਰਵੇਸ਼ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਮਦੀਨਾ ਪਹੁੰਚੇ, ਜਿੱਥੇ ਉਨ੍ਹਾਂ ਨੇ ਮੱਕਾ ਜਾਣ ਤੋਂ ਪਹਿਲਾਂ 21 ਦਿਨ ਬਿਤਾਏ। ਸ਼ਿਹਾਬ ਨੇ ਮਦੀਨਾ ਅਤੇ ਮੱਕਾ ਦਰਮਿਆਨ ਦੀ 440 ਕਿਲੋਮੀਟਰ ਦੀ ਦੂਰੀ 9 ਦਿਨਾਂ 'ਚ ਤੈਅ ਕੀਤੀ। ਉੱਥੇ ਹੀ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਜੈਨਬਾ ਦੇ ਕੇਰਲ ਤੋਂ ਮੱਕਾ ਆਉਣ ਤੋਂ ਬਾਅਦ ਹੱਜ ਯਾਤਰਾ ਕਰਨਗੇ। ਸ਼ਿਹਾਬ ਆਪਣਾ ਖੁਦ ਦਾ ਯੂ-ਟਿਊਬ ਚੈਨਲ ਚਲਾਉਂਦੇ ਹਨ ਅਤੇ ਆਪਣੀ ਇਸ ਅਦਭੁੱਤ ਯਾਤਰਾ ਦੀ ਆਪਣੇ ਚੈਨਲ 'ਤੇ ਵੀ ਜਾਣਕਾਰੀ ਦਿੰਦੇ ਰਹੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News