ਪਾਕਿਸਤਾਨ ''ਚ ਇਸ਼ ਨਿੰਦਾ ਦੇ ਦੋਸ਼ੀ ਸ਼ਿਆ ਮੁਸਲਿਮ ਨੂੰ ਮਿਲੀ ਮੌਤ ਦੀ ਸਜ਼ਾ
Sunday, Jun 11, 2017 - 03:51 AM (IST)

ਨਵੀਂ ਦਿੱਲੀ— ਪਾਕਿਸਤਾਨ 'ਚ ਇਕ ਇਸ਼ ਨਿੰਦਾ ਮਾਮਲੇ 'ਚ ਪਹਿਲੀ ਵਾਰ ਕਿਸੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਪੰਜਾਬ ਦੀ ਬਹਾਵਲਪੁਰ ਕੋਰਟ ਨੇ 30 ਸਾਲ ਦੇ ਸ਼ਿਆ ਮੁਸਲਿਮ ਨੂੰ ਇਸ਼ ਨਿੰਦਾ ਦਾ ਦੋਸ਼ੀ ਮੰਨਣ ਅਤੇ ਫਾਂਸੀ ਦੀ ਸਜ਼ਾ ਸੁਣਾਈ। ਪਾਕਿਸਤਾਨ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਸੋਸ਼ਲ ਮੀਡੀਆ 'ਤੇ ਇਸ਼ ਨਿੰਦਾ ਕਰਨ ਦੇ ਮਾਮਲੇ 'ਚ ਕਿਸੇ ਵਿਅਕਤੀ ਨੂੰ ਐਂਟੀ ਟੈਰੇਰਿਜ਼ਮ ਕੋਰਟ ਨੇ ਫਾਂਸ਼ੀ ਦੀ ਸਜ਼ਾ ਸੁਣਾਈ ਹੋਵੇ।
ਜਾਣਕਾਰੀ ਮੁਤਾਬਕ ਦੋਸ਼ੀ ਵਿਅਕਤੀ ਪਾਕਿਸਤਾਨ ਦੇ ਲਾਹੌਰ ਦਾ ਰਹਿਣ ਵਾਲਾ ਹੈ। ਉਸ ਨੂੰ ਸੁੰਨੀਆਂ ਦੇ ਧਾਕਮਿਕ ਤੌਰ 'ਤੇ ਨਬੀ ਮੁਹੰਮਦ ਦੀ ਪਤਨੀ ਖਿਲਾਫ ਫੇਸਬੁੱਕ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਉਸ ਨੂੰ ਪਿਛਲੇ ਸਾਲ ਬਹਾਵਲਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।