ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ  ਵਲੋਂ ਫ਼ਸਲਾਂ ਦੀ ਸੁਰੱਖਿਆ ਲਈ ਨਵੀਂ ਪ੍ਰਣਾਲੀ ਵਿਕਸਤ

Saturday, Sep 12, 2020 - 03:43 PM (IST)

ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ  ਵਲੋਂ ਫ਼ਸਲਾਂ ਦੀ ਸੁਰੱਖਿਆ ਲਈ ਨਵੀਂ ਪ੍ਰਣਾਲੀ ਵਿਕਸਤ

ਸ਼੍ਰੀਨਗਰ- ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ (SKUAST) ਦੇ ਵਿਗਿਆਨੀਆਂ ਨੇ ਜੰਮੂ 'ਚ ਉੱਚ ਘਣਤੱਵ ਵਾਲੀਆਂ ਫ਼ਸਲਾਂ ਦੀ ਸੁਰੱਖਿਆ ਲਈ 'ਹੇਲ ਨੈੱਟ ਸਿਸਟਮ' ਦੀ ਸ਼ੁਰੂਆਤ ਕੀਤੀ ਹੈ। ਵਿਗਿਆਨੀਆਂ ਅਤੇ ਮਾਹਰਾਂ ਨੇ ਉੱਚ-ਘਣਤੱਵ ਵਾਲੇ ਸੇਬਾਂ ਦੀ ਰੱਖਿਆ ਦੇ ਮਕਸਦ ਨਾਲ ਹੇਲ ਨੈੱਟ ਸਿਸਟਮ ਦੀ ਸ਼ੁਰੂਆਤ ਕਰਨ ਲਈ ਇਕ ਹੋਰ ਵਿਕਾਸ ਵਾਲਾ ਕਦਮ ਚੁੱਕਿਆ। SKUAST ਦੇ ਫਰੂਟ ਸਾਇੰਸੇਜ਼ ਦੇ ਹੈੱਡ ਡਿਵੀਜ਼ਨ ਡਾ. ਖਾਲਿਦ ਮੁਸ਼ਤਾਕ ਨੇ ਦੱਸਿਆ,''ਹੇਲ ਨੈੱਟ ਸਿਸਟਮ 'ਚ ਸਮਰਥਨ ਬੁਨਿਆਦੀ ਢਾਂਚੇ ਅਤੇ ਪੌਦੇ ਸ਼ਾਮਲ ਹਨ ਅਤੇ ਹਰ ਲਈ ਡਰਿੱਪ ਹੈ। ਇਹ ਤਿੰਨ ਮੂਲ ਸਿਧਾਂਤ ਹਨ, ਜੋ ਹਰ ਸੈੱਟਅਪ ਲਈ ਜ਼ਰੂਰੀ ਹੈ।''

ਇਹ ਨਵੀਂ ਪ੍ਰਣਾਲੀ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਬਗੀਚਿਆਂ ਨੂੰ ਚਰਮ ਜਲਵਾਯੂ ਸਥਿਤੀਆਂ ਅਤੇ ਪੰਛੀਆਂ ਤੋਂ ਬਚਾਉਂਦੀ ਹੈ। ਮੁਸ਼ਤਾਕ ਨੇ ਕਿਹਾ,''ਗੜ੍ਹੇਮਾਰੀ ਕਾਰਨ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਐਂਟੀ ਹੇਲ ਨੈੱਟ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਪੰਛੀਆਂ ਨੂੰ ਫ਼ਸਲਾਂ ਤੋਂ ਬਚਾਉਣ 'ਚ ਮਦਦ ਕਰਦਾ ਹੈ।''

SKUAST ਨੇ ਕਾਲੇ ਅਤੇ ਸਫੇਦ ਰੰਗ ਦੇ ਜਾਲ ਨੂੰ ਹੋਰ ਬੁਨਿਆਦੀ ਢਾਂਚੇ ਨਾਲ ਪੇਸ਼ ਕੀਤਾ ਹੈ, ਜੋ ਫ਼ਸਲਾਂ ਨੂੰ ਗੜ੍ਹੇਮਾਰੀ ਅਤੇ ਉੱਚ ਤਾਪਮਾਨ ਤੋਂ ਬਚਾਉਂਦਾ ਹੈ। ਸੰਸਥਾ 'ਚ ਪ੍ਰਾਯੋਗਿਕ ਟਿਕਾਣਿਆਂ 'ਤੇ ਅਧਿਕਾਰੀਆਂ ਵਲੋਂ ਕੀਤੀ ਗਈ ਇਹ ਪਹਿਲੀ ਪਹਿਲ ਹੈ, ਜਿੱਥੇ ਵਿਗਿਆਨੀ ਹਮੇਸ਼ਾ ਬਾਗ਼ਵਾਨੀ ਖੇਤਰ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਕਰ ਰਹੇ ਹਨ। 

ਯੂਨੀਵਰਸਿਟੀ 'ਚ ਬੀ.ਐੱਸ.ਸੀ. ਦੇ ਵਿਦਿਆਰਥੀ ਸੁਹੈਲ ਮੁਸ਼ਤਾਕ ਨੇ ਕਿਹਾ,''ਜ਼ਿਆਦਾ ਤਾਪਮਾਨ ਬਗੀਚਿਆਂ 'ਚ ਪੈਦਾਵਾਰ ਨੂੰ ਪਰੇਸ਼ਾਨ ਕਰਦਾ ਹੈ ਪਰ ਇਹ ਜਾਲ ਕਠੌਰ ਮੌਸਮ ਦੀ ਸਥਿਤੀ ਤੋਂ ਉਨ੍ਹਾਂ ਦੀ ਰੱਖਿਆ ਕਰਦੇ ਹਨ।'' ਵੱਖ-ਵੱਖ ਸੇਬ ਉਤਪਾਦਕ ਨੈਟਿੰਗ ਸਿਸਟਮ ਸਥਾਪਤ ਕਰਨ ਲਈ ਸਿਖਲਾਈ ਪ੍ਰਾਪਤ ਕਰ ਰਹੇ ਹਨ।


author

DIsha

Content Editor

Related News