ਸ਼ੇਹਲਾ ਰਾਸ਼ਿਦ ਨੇ ਰਾਜਨੀਤੀ ਛੱਡਣ ਦਾ ਕੀਤਾ ਐਲਾਨ

Wednesday, Oct 09, 2019 - 10:29 PM (IST)

ਸ਼ੇਹਲਾ ਰਾਸ਼ਿਦ ਨੇ ਰਾਜਨੀਤੀ ਛੱਡਣ ਦਾ ਕੀਤਾ ਐਲਾਨ

ਨਵੀਂ ਦਿੱਲੀ — 7 ਮਹੀਨੇ ਪਹਿਲਾਂ ਜੰਮੂ ਕਸ਼ਮੀਰ 'ਚ ਸਰਗਰਮ ਰਾਜਨੀਤੀ 'ਚ ਕਦਮ ਰੱਖਣ ਵਾਲੀਂ ਜੇ.ਐੱਨ.ਯੂ. ਦੀ ਸਾਬਕਾ ਸਟੂਡੈਂਟ ਲੀਡਰ ਸ਼ੇਹਲਾ ਰਾਸ਼ਿਦ ਨੇ ਹੁਣ ਇਸ ਨੂੰ ਛੱਡਣ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਰਾਜਨੀਤੀ ਛੱਡਣ ਦੇ ਐਲਾਨ ਦੇ ਨਾਲ ਹੀ ਕਿਹਾ, ਉਹ ਕਸ਼ਮੀਰ 'ਚ ਲੋਕਾਂ ਦੇ ਹੋ ਰਹੇ 'ਦਮਨ' ਤੋਂ ਬਾਅਦ ਸਿਆਸਤ ਨਹੀਂ ਕਰ ਸਕਦੀ। ਸ਼ੇਹਲਾ ਰਾਸ਼ਿਦ ਨੇ ਇਸੇ ਸਾਲ ਮਾਰਚ 'ਚ ਆਈ.ਏ.ਐੱਸ. ਦੀ ਨੌਕਰੀ ਛੱਡ ਕੇ ਰਾਜਨੀਤੀ ਕਰਨ ਉਤਰੇ ਸ਼ਾਹ ਫੈਜ਼ਲ ਨਾਲ ਜੰਮੂ ਐਂਡ ਕਸ਼ਮੀਰ ਪੀਪਲਜ਼ ਮੂਵਮੈਂਟ ਨੂੰ ਜੁਆਇੰਨ ਕੀਤਾ ਸੀ।
ਸੋਸ਼ਲ ਮੀਡੀਆ 'ਤੇ ਆਪਣੇ ਬਿਆਨ 'ਚ ਸ਼ੇਹਲਾ ਰਾਸ਼ਿਦ ਨੇ ਕਿਹਾ, 'ਮੈਂ ਕਸ਼ਮੀਰ 'ਚ ਆਪਣੇ ਆਪ ਨੂੰ ਚੋਣ ਰਾਜਨੀਤੀ ਤੋਂ ਅਲਗ ਕਰਦੀ ਹਾਂ। ਜੰਮੂ ਕਸ਼ਮੀਰ 'ਚ 24 ਅਕਤੂਬਰ ਨੂੰ ਬਲਾਕ ਡਿਵੈਲਪਮੈਂਟ ਕਾਉਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਹਾਲਾਂਕਿ ਉਥੇ 5 ਅਗਸਤ ਤੋਂ ਕਈ ਪਾਬੰਦੀਆਂ ਲੱਗੀਆਂ ਹੋਈਆਂ ਹਨ। ਕੇਂਦਰ ਸਰਕਾਰ ਨੇ ਦੋ ਮਹੀਨੇ ਪਹਿਲਾਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਦੇ ਹੋਏ ਉਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ 'ਚ ਵੰਡ ਦਿੱਤਾ ਸੀ।
ਸ਼ੇਹਲਾ ਰਾਸ਼ਿਦ ਨੇ ਇਸ ਚੋਣ ਪ੍ਰਕਿਰਿਆ 'ਤੇ ਹੀ ਸਵਾਲ ਚੁੱਕ ਦਿੱਤੇ। ਸ਼ੇਹਲਾ ਰਾਸ਼ਿਦ ਨੇ ਕਿਹਾ, 'ਮੈਂ ਇਕ ਐਕਟੀਵਿਸਟ ਦੇ ਤੌਰ 'ਤੇ ਜਿਥੇ ਵੀ ਲੋੜ ਪਵੇਗੀ, ਉਥੇ ਆਪਣੀ ਆਵਾਜ਼ ਚੁੱਕਾਂਗੀ। ਮੈਂ ਆਪਣੀ ਊਰਜਾ ਸੁਪਰੀਮ ਕੋਰਟ 'ਚ ਉਸ ਪਟੀਸ਼ਨ 'ਚ ਲਗਾਉਂਗੀ, ਜਿਸ 'ਚ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਹੋ ਸਕੇ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਫੈਸਲਾ ਪਲਟਿਆ ਜਾ ਸਕੇ।


author

Inder Prajapati

Content Editor

Related News