ਸ਼ਕਤੀਪੀਠ ''ਕੜਾ ਧਾਮ'' ਦੀ ਹੈ ਖਾਸ ਮਹੱਤਤਾ, ਲੱਗੀ ਭਗਤਾਂ ਦੀ ਭੀੜ

Thursday, Oct 03, 2019 - 02:05 PM (IST)

ਕੌਸ਼ਾਂਬੀ— ਦੇਸ਼ ਦੀਆਂ 51 ਸ਼ਕਤੀਪੀਠਾਂ 'ਚ ਸ਼ਾਮਲ ਸ਼ੀਤਲਾ ਦੇਵੀ ਸ਼ਕਤੀਪੀਠ 'ਕੜਾ ਧਾਮ' 'ਚ ਨਰਾਤਿਆਂ ਦੇ 5ਵੇਂ ਦਿਨ ਮਾਂ ਸ਼ੀਤਲਾ ਦੇਵੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਭੀੜ ਲੱਗੀ ਹੈ। ਪਵਿੱਤਰ ਪਾਵਨੀ ਗੰਗਾ ਦੇ ਕਿਨਾਰੇ ਸ਼ੀਤਲਾ ਦੇਵੀ ਸ਼ਕਤੀਪੀਠ ਪੁਰਾਣੇ ਸਮੇਂ ਤੋਂ ਭਗਤਾਂ ਦੀ ਆਸਥਾ ਦਾ ਕੇਂਦਰ ਬਣੀ ਹੋਈ ਹੈ ਅਤੇ ਇਹ ਥਾਂ ਖਾਸ ਮਹੱਤਤਾ ਵਾਲਾ ਹੈ। ਪੁਰਾਣਾਂ 'ਚ ਦੱਸੀ ਗਈ ਕਥਾ ਮੁਤਾਬਕ ਭਗਵਾਨ ਸ਼ਿਵ ਦੀ ਪਤਨੀ ਸਤੀ ਦਾ ਇਕ ਹੱਥ ਭਗਵਾਨ ਵਿਸ਼ਨੂੰ ਦੇ ਸੁਦਰਸ਼ਨ ਚੱਕਰ ਤੋਂ ਕੱਟੇ ਜਾਣ 'ਤੇ ਜਿਸ ਥਾਂ 'ਤੇ ਹੱਥ ਡਿੱਗਿਆ ਸੀ, ਉਸ ਨੂੰ 'ਕਰਾ' ਨਾਂ ਦਿੱਤਾ ਗਿਆ ਅਤੇ ਬਾਅਦ 'ਚ ਇਹ 'ਕੜਾ' ਨਾਮ ਪੈ ਗਿਆ। ਜਿਸ ਥਾਂ 'ਤੇ ਸਤੀ ਦਾ ਹੱਥ ਡਿੱਗਿਆ ਸੀ, ਉਸੇ ਥਾਂ 'ਤੇ ਸ਼ੀਤਲਾ ਦੇਵੀ ਸ਼ਕਤੀਪੀਠ ਬਣ ਗਈ।

PunjabKesari

ਦੁਆਪਰ ਯੁੱਗ ਵਿਚ ਮਹਾਰਾਜ ਯੁਧਿਸ਼ਠਰ ਨੇ ਉਕਤ ਥਾਂ 'ਤੇ ਇਕ ਵਿਸ਼ਾਲ ਮੰਦਰ ਦਾ ਨਿਰਮਾਣ ਕਰਵਾਇਆ ਸੀ, ਜੋ ਕਿ ਮੌਜੂਦਾ ਸਮੇਂ ਵਿਚ ਸ਼ਾਨਦਾਰ ਦਿੱਖ ਧਾਰਨ ਕਰ ਚੁੱਕਾ ਹੈ। ਸ਼ੀਤਲਾ ਸ਼ਕਤੀਪੀਠ ਵਿਚ ਸਾਲ ਦੇ ਦੋਹਾਂ ਨਰਾਤਿਆਂ ਦੇ ਮੌਕੇ 'ਤੇ ਦੇਸ਼ ਦੇ ਕੋਨੇ-ਕੋਨੇ ਤੋਂ ਲੱਖਾਂ ਸ਼ਰਧਾਲੂ ਇੱਥੇ ਆ ਕੇ ਮਾਂ ਦੇ ਦਰਬਾਰ 'ਚ ਮੱਥਾ ਟੇਕਦੇ ਹਨ। ਸੁੱਖ-ਸ਼ਾਂਤੀ ਲਈ ਮੰਨਤਾਂ ਮੰਗਦੇ ਹਨ। ਨਰਾਤਿਆਂ ਦੇ ਮੌਕੇ 'ਤੇ ਪੂਰੇ 9 ਦਿਨ ਭਗਤਾਂ ਦੀ ਭੀੜ ਮਾਂ ਸ਼ੀਤਲਾ ਦੇ ਦਰਸ਼ਨਾਂ ਲਈ ਉਮੜਦੀ ਹੈ। 


Tanu

Content Editor

Related News