ਸ਼ੀਨਾ ਬੋਰਾ ਕਤਲ ਕੇਸ: ਅਚਾਨਕ ਵਿਗੜੀ ਦੋਸ਼ੀ ਇੰਦਰਾਣੀ ਮੁਖਰਜੀ ਦੀ ਤਬੀਅਤ
Friday, Sep 28, 2018 - 05:31 PM (IST)

ਨਵੀਂ ਦਿੱਲੀ— ਸ਼ੀਨਾ ਬੋਰਾ ਹੱਤਿਆਕਾਂਡ ਮਾਮਲੇ 'ਚ ਜੇਲ ਦੀ ਸਜਾ ਕੱਟ ਰਹੇ ਮੁਖ ਦੋਸ਼ੀ ਇੰਦਰਾਣੀ ਮੁਖਰਜੀ ਨੂੰ ਸਿਰ ਦਰਦ ਅਤੇ ਲੋਅ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਦੇ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਹੈ।
ਮੈਡੀਕਲ ਪ੍ਰਧਾਨ ਡਾ.ਸੰਜੈ ਸੁਰਾਸੇ ਨੇ ਦੱਸਿਆ ਕਿ ਉਸ ਨੂੰ ਦੁਪਹਿਰ ਦੇ ਕਰੀਬ ਮੈਡੀਸੀਨ ਓ.ਪੀ.ਡੀ. ਯੂਨਿਟ 'ਚ ਲਿਆਇਆ ਗਿਆ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਬਾਅਦ ਇੰਦਰਾਣੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੰਜ ਦਿਨਾਂ 'ਚ ਇਹ ਦੂਜਾ ਮੌਕਾ ਹੈ ਜਦੋਂ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੋਮਵਾਰ ਨੂੰ ਉਸਨੇ ਬੇਚੈਨੀ, ਸਿਰ ਦਰਦ ਆਦਿ ਦੀ ਸ਼ਿਕਾਇਤ ਸੀ।
ਇੰਦਰਾਣੀ 'ਤੇ ਹੀ ਹੈ ਬੇਟੀ ਸ਼ੀਨਾ ਬੋਰਾ ਦੇ ਕਤਲ ਦਾ ਦੋਸ਼
ਸਾਲ 2012 'ਚ ਇੰਦਰਾਣੀ ਮੁਖਰਜੀ ਦੀ ਬੇਟੀ ਸ਼ੀਨਾ ਬੋਰਾ ਲਾਪਤਾ ਹੋ ਗਈ ਸੀ ਪਰ ਉਸ ਦੀ ਗੁਮਸ਼ੁੱਦਗੀ ਦੀ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਗਈ ਸੀ। ਜਾਂਚ ਦੇ ਬਾਅਦ ਇੰਦਰਾਣੀ 'ਤੇ ਹੀ ਬੇਟੀ ਸ਼ੀਨਾ ਬੋਰਾ ਦੇ ਕਤਲ ਦਾ ਦੋਸ਼ ਹੈ। ਪੁਲਸ ਨੇ ਇੰਦਰਾਣੀ ਦੇ ਪਹਿਲੇ ਪਤੀ ਸੰਜੀਵ ਖੰਨਾ ਨੂੰ ਕੋਲਕਾਤਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ 'ਚ ਇੰਦਰਾਣੀ ਦੇ ਪਤੀ ਅਤੇ ਸਟਾਰ ਇੰਡੀਆ ਦੇ ਸਾਬਕਾ ਸੀ.ਈ.ਓ. ਪੀਟਰ ਮੁਖਰਜੀ ਨੂੰ ਵੀ ਇਸ ਕੇਸ 'ਚ ਦੋਸ਼ੀ ਬਣਾਇਆ ਗਿਆ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਹੋਈ।