ਪਟਨਾ ਸਾਹਿਬ ਤੋਂ ਹੀ ਚੋਣ ਲੜਨਗੇ ਸ਼ਤਰੂਘਨ ਸਿਨ੍ਹਾ
Monday, Mar 04, 2019 - 12:00 AM (IST)

ਲਖਨਊ— ਸਿਆਸਤ 'ਚ ਆਪਣੇ ਅਨੋਖੇ ਅੰਦਾਜ਼ ਲਈ ਪ੍ਰਸਿੱਧ ਭਾਜਪਾ ਦੇ ਐੱਮ.ਪੀ. ਅਤੇ ਫਿਲਮ ਅਭਿਨੇਤਾ ਸ਼ਰਤੂਘਨ ਸਿਨ੍ਹਾ ਨੇ ਐਤਵਾਰ ਸਪੱਸ਼ਟ ਕੀਤਾ ਕਿ ਹਾਲਾਤ ਜੋ ਮਰਜ਼ੀ ਹੋਣ, ਉਹ ਲੋਕ ਸਭਾ ਦੀ ਚੋਣ ਪਟਨਾ ਸਾਹਿਬ ਤੋਂ ਹੀ ਲੜਨਗੇ।
ਇੱਥੇ ਉਨ੍ਹਾਂ ਕਿਹਾ ਕਿ 'ਸਚਿਊਸ਼ਨ' ਕੋਈ ਵੀ ਹੋਵੇ 'ਲੋਕੇਸ਼ਨ' ਉਹੀ ਰਹੇਗੀ। ਰਾਂਚੀ ਤੋਂ ਫੋਨ 'ਤੇ 'ਭਾਸ਼ਾ' ਨਾਲ ਗੱਲਬਾਤ ਕਰਦਿਆਂ ਸ਼ਤਰੂਘਨ ਨੇ ਆਪਣੀ ਪਤਨੀ ਨੂੰ ਪੂਨਮ ਵਲੋਂ ਚੋਣ ਲੜਨ ਸਬੰਧੀ ਕੋਈ ਠੋਸ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪੂਨਮ ਬਹੁਤ ਦਿਨਾਂ ਤੋਂ ਸਮਾਜਿਕ ਕੰਮਾਂ 'ਚ ਰੁੱਝੀ ਹੋਈ ਹੈ। ਲੋਕ ਚਾਹੁੰਦੇ ਹਨ ਕਿ ਪੂਨਮ ਚੋਣ ਲੜੇ ਪਰ ਮੈਂ ਇਸ ਸਬੰਧੀ ਨਾ ਤਾਂ ਇਨਕਾਰ ਕਰਦਾ ਹਾਂ ਅਤੇ ਨਾ ਹੀ ਇਕਰਾਰ, ਇਹ ਪੁੱਛਣ 'ਤੇ ਕਿ ਕੀ ਪੂਨਮ ਨੂੰ ਸਪਾ-ਬਸਪਾ ਗਠਜੋੜ ਵਲੋਂ ਟਿਕਟ ਦੀ ਪੇਸ਼ਕਸ਼ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਸਮਾਂ ਆਉਣ ਦਿਉ, ਸਭ ਕੁਝ ਸਪੱਸ਼ਟ ਹੋ ਜਾਵੇਗਾ।