ਮੋਦੀ ਤੋਂ ਨਾਰਾਜ਼ ਸ਼ਾਸਤਰੀ ਦੇ ਬੇਟੇ ਅਤੇ ਪੋਤੇ, ਲਾਲੂ ਨੇ ਪੁੱਛਿਆ- ਬਾਪੂ ਦਾ ਕਾਤਲ ਕੌਣ?

10/02/2015 2:55:02 PM

ਨਵੀਂ ਦਿੱਲੀ- ਅੱਜ ਦੇਸ਼ ਭਰ ''ਚ ਮਹਾਤਮਾ ਗਾਂਧੀ ਦੀ ਜਯੰਤੀ ''ਤੇ ਬਾਪੂ ਨੂੰ ਯਾਦ ਕੀਤਾ ਜਾ ਰਿਹਾ ਹੈ ਪਰ ਨੇਤਾਵਾਂ ਦੇ ਨਿਸ਼ਾਨੇ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਨ। ਕਾਂਗਰਸ ਨੇਤਾ ਅਨਿਲ ਸ਼ਾਸਤਰੀ ਨੇ ਗਾਂਧੀ ਜਯੰਤੀ ''ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਨਜ਼ਰਅੰਦਾਜ ਕੀਤੇ ਜਾਣ ''ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉੱਥੇ ਹੀ ਸ਼ਾਸਤਰੀ ਜੀ ਦੇ ਪੋਤੇ ਵਿਭਾਕਰ ਸ਼ਾਸਤਰੀ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ''ਚ ''ਜੈ ਜਵਾਨ, ਜੈ ਕਿਸਾਨ'' ਦੀ ਵਰਤੋਂ ਕੀਤੀ ਪਰ ਸ਼ਾਸਤਰੀ ਜੀ ਦੀ ਸਮਾਧੀ ''ਤੇ ਨਹੀਂ ਗਏ। ਦੂਜੇ ਪਾਸੇ ਲਾਲੂ ਨੇ ਇਕ ਟਵੀਟ ਰਾਹੀਂ ਮੋਦੀ ''ਤੇ ਸਵਾਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਮੋਦੀ ਨੇ ਮਹਾਤਮਾ ਗਾਂਧੀ ਦੇ ਸਮਾਧੀ ਵਾਲੇ ਸਥਾਨ ਰਾਜਘਾਟ ਪੁੱਜ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਪਰ ਹੁਣ ਤੱਕ ਉਹ ਲਾਲ ਬਹਾਦਰ ਸ਼ਾਸਤਰੀ ਦੀ ਸਮਾਧੀ ''ਤੇ ਨਹੀਂ ਗਏ ਹਨ। ਸ਼ਾਸਤਰੀ ਦੇ ਬੇਟੇ ਅਨਿਲ ਸ਼ਾਸਤਰੀ ਨੇ ਇਸ ''ਤੇ ਸਵਾਲ ਚੁੱਕੇ ਹਨ। 
ਉਨ੍ਹਾਂ ਨੇ ਕਿਹਾ,''''ਪਿਛਲੇ 50 ਸਾਲਾਂ ''ਚ ਕਦੇ ਅਜਿਹਾ ਨਹੀਂ ਹੋਇਆ ਕਿ ਕੋਈ ਪ੍ਰਧਾਨ ਮੰਤਰੀ ਸ਼ਾਸਤਰੀ ਜੀ ਦੀ ਸਮਾਧੀ ''ਤੇ ਨਾ ਪੁੱਜਿਆ ਹੋਵੇ।'''' ਇਸ ਦੌਰਾਨ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ, ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਕਈ ਨੇਤਾਵਾਂ ਨੇ ਦਿੱਲੀ ''ਚ ਗਾਂਧੀ ਅਤੇ ਸ਼ਾਸਤਰੀ ਦੀ ਸਮਾਧੀ ''ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਪਰ ਮੋਦੀ ਨੇ ਟਵਿੱਟਰ ''ਤੇ ਸ਼ਾਸਤਰੀ ਨੂੰ ਯਾਦ ਕੀਤਾ। ਅਨਿਲ ਸ਼ਾਸਤਰੀ ਦੀ ਨਾਰਾਜ਼ਗੀ ਦਰਮਿਆਨ ਮੋਦੀ ਨੇ ਸ਼ੁੱਕਰਵਾਰ ਨੂੰ ਇਕ ਫੋਟੋ ਟਵੀਟ ਕੀਤਾ। ਇਸ ''ਚ ਮੋਦੀ ਸ਼ਾਸਤਰੀ ਜੀ ਦੀ ਮੂਰਤੀ ਨੂੰ ਨਮਸਕਾਰ ਕਰ ਰਹੇ ਹਨ।
ਫੋਟੋ ''ਚ ਲਿਖਿਆ ਹੈ- ਸ਼ਾਸਤਰੀ ਜੀ ਆਪਣੀ ਸਾਦਗੀ ਅਤੇ ਈਮਾਨਦਾਰੀ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦਾ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ। ਅਨਿਲ ਸ਼ਾਸਤਰੀ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਭਾਜਪਾ ਅਤੇ ਮੋਦੀ ਨੇ ਉਨ੍ਹਾਂ ਦੇ ਪਿਤਾ ਦੇ ਨਾਂ ਦੀ ਵਰਤੋਂ ਕੀਤੀ ਹੈ। ਅਨਿਲ ਸ਼ਾਸਤਰੀ ਨੇ ਬਰੇਲੀ ''ਚ ਇਕ ਪ੍ਰੋਗਰਾਮ ''ਚ ਵੀ ਮੋਦੀ ''ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,''''ਤੁਸੀਂ ਚੋਣ ਮੁਹਿੰਮ ''ਚ ''ਜੈ ਜਵਾਨ, ਜੈ ਕਿਸਾਨ'' ਨਾਅਰਾ ਦੇ ਕੇ ਮੇਰੇ ਪਿਤਾ ਦੇ ਨਾਂ ਦੀ ਵਰਤੋਂ ਕੀਤੀ ਸੀ। ਤਾਂ ਹੁਣ ਤੁਹਾਡੀ ਡਿਊਟੀ ਹੈ ਕਿ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰੋ ਅਤੇ ਸਵੱਛ ਭਾਰਤ ਮੁਹਿੰਮ ਦੇ ਨਾਲ ਉਨ੍ਹਾਂ ਦੀ ਯਾਦ ''ਚ ਵੀ ਪ੍ਰੋਗਰਾਮ ਕਰਵਾਓ। ਕੋਈ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਲਾਲ ਬਹਾਦਰ ਸ਼ਾਸਤਰੀ ਅੱਜ ਵੀ ਪ੍ਰਸਿੱਧ ਹਨ। ਇਸੇ ਕਾਰਨ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਆਪਣੀ ਚੋਣ ਮੁਹਿੰਮ ''ਚ ਉਨ੍ਹਾਂ ਦਾ ਨਾਂ ਲੈਂਦੇ ਰਹੇ ਹਨ।'''' ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਲੈ ਕੇ ਯਾਦਵ ਨੇ ਟਵੀਟ ਕੀਤਾ- ਬਾਪੂ ਦੇ ਕਾਤਲ ਅਤੇ ਆਰ. ਐੱਸ. ਐੱਸ ਨੂੰ ਕੌਣ ਪੂਜਦਾ ਹੈ?


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

News Editor

Related News