ਦਿੱਲੀ ਦੀ ਅਦਾਲਤ ’ਚ ਬੋਲੇ ਸ਼ਸ਼ੀ ਥਰੂਰ- ਸੁਨੰਦਾ ਦੀ ਮੌਤ ਦਾ ਕਾਰਣ ਪਤਾ ਨਹੀਂ ਲੱਗ ਸਕਿਆ, ਮੈਨੂੰ ਕੀਤਾ ਜਾਵੇ ਬਰੀ

03/19/2021 11:13:28 AM

ਨਵੀਂ ਦਿੱਲੀ– ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਨਾਲ ਜੁੜੇ ਮਾਮਲੇ ਵਿਚ ਮੁਲਜ਼ਮ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਦਿੱਲੀ ਦੀ ਇਕ ਅਦਾਲਤ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਮਾਮਲੇ ’ਚ ਬਰੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਮਾਹਿਰਾਂ ਵਲੋਂ ਵੱਖ-ਵੱਖ ਜਾਂਚ ਕੀਤੀ ਗਈ ਹੈ ਪਰ ਮੌਤ ਦਾ ਕਾਰਣ ਪਤਾ ਨਹੀਂ ਲੱਗ ਸਕਿਆ। ਕਾਂਗਰਸੀ ਨੇਤਾ ਵਲੋਂ ਪੇਸ਼ ਸੀਨੀਅਰ ਐਡਵੋਕੇਟ ਵਿਕਾਸ ਪਾਹਵਾ ਨੇ ਮਾਮਲੇ ਵਿਚ ਥਰੂਰ ਨੂੰ ਬਰੀ ਕੀਤੇ ਜਾਣ ਦੀ ਅਪੀਲ ਕਰਦਿਆਂ ਅਦਾਲਤ ਨੂੰ ਕਿਹਾ ਕਿ ਉਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਹੈ। ਪਾਹਵਾ ਨੇ ਕਿਹਾ ਕਿ ਸੁਨੰਦਾ ਦੀ ਮੌਤ ਨੂੰ ਅਚਨਚੇਤੀ ਮੰਨਿਆ ਜਾਣਾ ਚਾਹੀਦਾ ਹੈ।
ਵਰਣਨਯੋਗ ਹੈ ਕਿ ਸੁਨੰਦਾ ਪੁਸ਼ਕਰ 17 ਜਨਵਰੀ, 2014 ਦੀ ਰਾਤ ਨੂੰ ਸ਼ਹਿਰ ਦੇ ਇਕ ਹੋਟਲ ਵਿਚ ਮ੍ਰਿਤਕ ਹਾਲਤ ਵਿਚ ਮਿਲੀ ਸੀ। ਪਾਹਵਾ ਨੇ ਬੁੱਧਵਾਰ ਨੂੰ ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੂੰ ਦੱਸਿਆ ਕਿ ਜਾਂਚ ਦੌਰਾਨ ਮਾਹਿਰਾਂ ਵਲੋਂ ਜਾਂਚ ਅਧਿਕਾਰੀ ਸਾਹਮਣੇ ਕਈ ਰਿਪੋਰਟਾਂ ਦਿੱਤੀਆਂ ਗਈਆਂ ਪਰ ਮੌਤ ਦੇ ਕਾਰਣਾਂ ’ਤੇ ਕੋਈ ਨਿਸ਼ਚਿਤ ਰਾਏ ਨਹੀਂ ਸੀ। ਪਾਹਵਾ ਨੇ ਕਿਹਾ ਕਿ ਪੁਸ਼ਕਰ ਮੌਤ ਵੇਲੇ ਵੱਖ-ਵੱਖ ਬੀਮਾਰੀਆਂ ਨਾਲ ਜੂਝ ਰਹੀ ਸੀ। ਅਦਾਲਤ 23 ਮਾਰਚ ਨੂੰ ਮਾਮਲੇ ’ਚ ਮੁੜ ਸੁਣਵਾਈ ਕਰੇਗੀ।


Rakesh

Content Editor

Related News