ਬੋਫੋਰਸ ''ਤੇ ਸ਼ਰਦ ਯਾਦਵ ਦੀ ਸਫ਼ਾਈ, ਜ਼ੁਬਾਨ ਫਿਸਲ ਗਈ ਸੀ

01/20/2019 3:42:53 PM

ਨਵੀਂ ਦਿੱਲੀ— ਕੋਲਕਾਤਾ 'ਚ ਮਮਤਾ ਬੈਨਰਜੀ ਦੀ ਮਹਾਰੈਲੀ 'ਚ ਸ਼ਰਦ ਯਾਦਵ ਨੇ ਆਪਣੇ ਭਾਸ਼ਣ ਦੌਰਾਨ ਬੋਫੋਰਸ 'ਚ ਡਕੈਤੀ ਕਿਹਾ ਸੀ। ਮੋਦੀ ਸਰਕਾਰ 'ਤੇ ਹਮਲਾ ਕਰਨ ਦੌਰਾਨ ਰਾਫੇਲ ਦੇ ਸਥਾਨ 'ਤੇ ਉਨ੍ਹਾਂ ਦਾ ਬੋਫੋਰਸ ਦਾ ਨਾਂ ਲਿਆ ਪਰ ਭਾਜਪਾ ਨੇ ਇਸ ਮੌਕੇ ਨੂੰ ਜਾਣ ਨਹੀਂ ਦਿੱਤਾ। ਭਾਜਪਾ ਨੇ ਟਵਿੱਟਰ ਹੈਂਡਲ ਤੋਂ ਸ਼ਰਦ ਯਾਦਵ ਦੇ ਭਾਸ਼ਣ ਦੇ ਉਸ ਹਿੱਸੇ ਨੂੰ ਟਵੀਟ ਕੀਤਾ। ਹੁਣ ਸਾਬਕਾ ਜਨਤਾ ਦਲ (ਯੂ) ਨੇਤਾ ਨੇ ਸਫ਼ਾਈ ਦਿੰਦੇ ਹੋਏ ਇਸ ਨੂੰ ਜ਼ੁਬਾਨ ਤੋਂ ਨਿਕਲੀ ਗਲਤੀ ਕਰਾਰ ਦਿੱਤਾ। ਭਾਜਪਾ ਦੇ ਇਸ ਮੁੱਦੇ ਨੂੰ ਉਛਾਲਣ 'ਤੇ ਉਨ੍ਹਾਂ ਨੇ ਨਿਸ਼ਾਨਾ ਸਾਧਿਆ। ਪ੍ਰਧਾਨ ਮੰਤਰੀ ਨੇ ਇਸ ਮਾਮਲੇ 'ਤੇ ਕਿਹਾ ਸੀ,''ਜਿਸ ਮੰਚ ਤੋਂ ਇਹ ਲੋਕ ਦੇਸ਼ ਅਤੇ ਲੋਕਤੰਤਰ ਬਚਾਉਣ ਦੀ ਗੱਲ ਕਰ ਰਹੇ ਹਨ, ਉਸੇ ਮੰਚ 'ਤੇ ਇਕ ਨੇਤਾ ਨੇ ਬੋਫੋਰਸ ਘੁਟਾਲੇ ਦੀ ਯਾਦ ਦਿਵਾ ਦਿੱਤੀ।'' ਭਾਜਪਾ ਵਲੋਂ ਟਵੀਟ 'ਚ ਕਿਹਾ ਗਿਆ,''ਬੋਫੋਰਸ ਦਾ ਸੱਚ ਇਸ ਮੰਚ ਤੋਂ ਬੋਲਣ ਦਾ ਸਾਹਸ ਦਿਖਾਉਣ ਲਈ ਸ਼ੁੱਕਰੀਆ ਸ਼ਰਦ ਜੀ।''

ਯਾਦਵ ਨੇ ਕਿਹਾ ਕਿ ਇਹ ਜ਼ੁਬਾਨ ਫਿਸਲਣ ਦਾ ਮਾਮਲਾ ਹੈ ਪਰ ਉਹ ਲੋਕ ਹੁਣ ਕੁਝ ਹੋਰ ਨਹੀਂ ਕਰ ਪਾ ਰਹੇ ਹਨ ਤਾਂ ਇਸ ਨੂੰ ਹੀ ਮੁੱਦਾ ਬਣਾ ਰਹੇ ਹਨ। ਇਹ ਹੱਸਣਯੋਗ ਹੈ। ਜ਼ਿਕਰਯੋਗ ਹੈ ਕਿ ਕੋਲਕਾਤਾ ਰੈਲੀ 'ਚ ਸ਼ਰਦ ਯਾਦਵ ਨੇ ਰਾਫੇਲ ਦੀ ਜਗ੍ਹਾ ਬੋਫੋਰਸ 'ਚ ਡਕੈਤੀ ਬੋਲ ਦਿੱਤੀ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਭੁੱਲ ਸੁਧਾਰ ਕਰਦੇ ਹੋਏ ਕਈ ਵਾਰ ਰਾਫੇਲ ਵੀ ਬੋਲਿਆ। ਕੋਲਕਾਤਾ ਰੈਲੀ 'ਚ ਵਿਰੋਧੀਆਂ ਦੇ ਇਕਜੁਟ ਹੋਣ 'ਤੇ ਭਾਜਪਾ ਅਤੇ ਪ੍ਰਧਾਨ ਮੰਤਰੀ ਨੇ ਜੰਮ ਕੇ ਨਿਸ਼ਾਨ ਸਾਧਿਆ। ਪੀ.ਐੱਮ. ਨੇ ਤਾਂ ਇਨ੍ਹਾਂ ਸਾਰੇ ਲੋਕਾਂ ਦੇ ਇਕੱਠ ਨੂੰ ਭਾਜਪਾ ਤੋਂ ਡਰ ਕੇ ਇਕ ਹੋਏ ਲੋਕਾਂ ਦਾ ਧਿਰ ਦੱਸ ਦਿੱਤਾ।


DIsha

Content Editor

Related News