ਭਾਜਪਾ ਨੂੰ ਨਹੀਂ ਮਿਲੇਗਾ ਬਹੁਮਤ, ਹੋਰਨਾਂ ਪਾਰਟੀਆਂ ਨੂੰ ਆਉਣਾ ਹੋਵੇਗਾ ਨਾਲ : ਸ਼ਰਦ ਪਵਾਰ

04/27/2019 11:59:12 AM

ਮੁੰਬਈ-ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਆਪਣੇ ਬਿਆਨ 'ਚ ਇਹ ਦਾਅਵਾ ਕੀਤਾ ਕਿ ਭਾਜਪਾ ਨੂੰ ਬਹੁਮਤ ਨਹੀਂ ਮਿਲੇਗਾ। ਹੋਰਨਾਂ ਪਾਰਟੀਆਂ ਨੂੰ 2004 ਵਾਂਗ ਇਕੱਠਿਆਂ ਆਉਣਾ ਹੋਵੇਗਾ ਤਾਂ ਕਿ ਇਕ ਸਥਿਰ ਸਰਕਾਰ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਚੋਣ ਪ੍ਰਚਾਰ ਮੁਹਿੰਮ ਹਿੰਦੂਤਵ, ਪਾਕਿਸਤਾਨ ਅਤੇ ਵਿਰੋਧੀ ਨੇਤਾਵਾਂ 'ਤੇ ਵਿਅਕਤੀਗਤ ਹਮਲਿਆਂ 'ਤੇ ਕੇਂਦਰਿਤ ਹੈ, ਜਿਸ ਨਾਲ ਅਜਿਹਾ ਲਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਰਕਾਰ ਬੌਖਲਾਹਟ 'ਚ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਕ ਅਜਿਹੀ ਸੰਸਥਾ ਹੈ, ਜਿਸ ਦੀ ਗਰਿਮਾ ਨੂੰ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। 

ਉਨ੍ਹਾਂ ਦੀ ਮੁਹਿੰਮ ਦੀ ਸ਼ੁਰੂਆਤ ਹਿੰਦੂਤਵ ਨਾਲ ਹੋਈ। 2014 'ਚ ਇਸ ਦਾ ਵਿਸਥਾਰ ਹੋਇਆ। ਦੇਸ਼ ਦੇ ਲੋਕਾਂ ਨੇ ਸੋਚਿਆ ਕਿ ਕਿਉਂ ਨਾ ਉਨ੍ਹਾਂ ਨੂੰ ਇਕ ਮੌਕਾ ਦਿੱਤਾ ਜਾਵੇ ਅਤੇ ਉਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਪਰ 5 ਸਾਲ 'ਚ ਉਨ੍ਹਾਂ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰਿਹਾ ਹੈ, ਇਹ ਤਾਂ ਸਭ ਜਾਣਦੇ ਹਨ? ਖੇਤੀਬਾੜੀ ਦਾ ਬੁਰਾ ਹਾਲ ਹੈ, ਕਿਸਾਨ ਖੁਦਕੁਸ਼ੀ ਕਰ ਰਹੇ ਹਨ, ਨੋਟਬੰਦੀ ਨੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਅਤੇ ਦੇਸ਼ 'ਚ ਕੋਈ ਉਦਯੋਗਿਕ ਵਿਕਾਸ ਨਹੀਂ ਹੋਇਆ ਹੈ। ਹੁਣ ਉਨ੍ਹਾਂ ਦੇ ਕੋਲ ਅਜਿਹਾ ਕੋਈ ਖਾਸ ਮੌਕਾ ਨਹੀਂ, ਜਿਸ ਦੇ ਬਲਬੂਤੇ ਉਹ ਲੋਕਾਂ ਦਾ ਸਮਰਥਨ ਹਾਸਲ ਕਰ ਸਕਣ। ਮੋਦੀ ਇਸ ਲਈ ਹੀ ਨਹਿਰੂ-ਗਾਂਧੀ ਪਰਿਵਾਰ 'ਤੇ, ਮਹਾਰਾਸ਼ਟਰ ਤੇ ਸ਼ਰਦ ਪਵਾਰ 'ਤੇ ਵਿਅਕਤੀਗਤ ਹਮਲਿਆਂ ਦਾ ਸਹਾਰਾ ਲੈ ਰਹੇ ਹਨ।

ਮੈਂ ਕਿਸੇ ਵੀ ਪੀ. ਐੱਮ. ਨੂੰ ਇਸ ਤਰ੍ਹਾਂ ਦਾ ਚੋਣ ਪ੍ਰਚਾਰ ਕਰਦੇ ਹੋਏ ਨਹੀਂ ਦੇਖਿਆ ਹੈ। ਮੈਨੂੰ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਹੋਰਨਾਂ ਦੇ ਭਾਸ਼ਣ ਯਾਦ ਹਨ।ਉਨ੍ਹਾਂ ਨੇ ਹਮੇਸ਼ਾ ਸੰਸਥਾਨ ਦੀ ਪਵਿੱਤਰਤਾ ਅਤੇ ਪ੍ਰਤਿਸ਼ਠਾ ਨੂੰ ਬਣਾਈ ਰੱਖਿਆ ਹੈ ਪਰ ਮੋਦੀ ਕੋਲ ਕੋਈ ਯੋਗਤਾ ਨਹੀਂ ਹੈ ਅਤੇ ਉਹ ਸਿਆਸੀ ਲਾਭ ਲਈ ਕਿਸੇ ਵੀ ਹੇਠਲੇ ਪੱਧਰ 'ਤੇ ਜਾ ਸਕਦੇ ਹਨ। ਸੱਤਾਧਿਰ ਪਾਰਟੀ ਇਸ ਤਰ੍ਹਾਂ ਦੀ ਤਕਨੀਕ ਦਾ ਸਹਾਰਾ ਲੈ ਰਹੀ ਹੈ ਪਰ ਮੈਨੂੰ ਯਕੀਨ ਹੈ ਕਿ ਲੋਕ ਮਹਿਸੂਸ ਕਰਨਗੇ। ਅੰਤ ਚੋਣ ਸਿਆਸੀ ਪਾਰਟੀਆਂ ਲਈ ਆਪਣੇ ਪ੍ਰੋਗਰਾਮਾਂ, ਭਵਿੱਖ ਦੀਆਂ ਯੋਜਨਾਵਾਂ ਨਾਲ ਲੋਕਾਂ ਤਕ ਪੁੱਜਣ ਦਾ ਇਕ ਮੌਕਾ ਹੈ। ਭਾਰਤ 'ਚ ਅੱਜ ਤਕ ਇਹੀ ਹੋ ਰਿਹਾ ਹੈ ਪਰ ਮੋਦੀ ਨੇ ਇਸ ਨੂੰ ਬਦਲ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਨੇ ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਏਅਰ ਸਟ੍ਰਾਈਕ ਨੂੰ ਕ੍ਰੈਸ਼ ਕਰਨ ਲਈ ਵੋਟ ਮੰਗੇ। ਉਹ ਉਸ ਭਾਵਨਾ ਦਾ ਸ਼ੋਸ਼ਣ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਕੋਲ ਵੋਟਰਾਂ ਨੂੰ ਦੱਸਣ ਲਈ ਕੁਝ ਨਹੀਂ ਹੈ। ਸਾਧਵੀ ਪ੍ਰਗਿਆ ਨੂੰ ਟਿਕਟ ਦੇ ਕੇ ਮੋਦੀ ਨੇ ਸੰਪਰਦਾਇਕਾ ਕਾਰਡ ਖੇਡਿਆ ਹੈ ਅਤੇ ਉਹ ਉਸ ਭਾਵਨਾ ਦਾ ਫਾਇਦਾ ਚੁੱਕਣਾ ਚਾਹੁੰਦੇ ਹਨ ਪਰ ਮੈਨੂੰ ਸ਼ੱਕ ਹੈ ਕਿ ਇਸ ਨਾਲ ਖਾਸ ਮਦਦ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਨਹੀਂ ਹਾਂ। ਮੈਂ 25 ਸਾਲ ਤੋਂ ਮੰਤਰੀ ਹਾਂ ਅਤੇ ਇਹੀ ਕਾਫੀ ਹੈ। ਮੈਂ ਅਜਿਹੇ ਕਿਸੇ ਵੀ ਪ੍ਰਸਤਾਵ ਨੂੰ ਸਵੀਕਾਰ ਨਹੀਂ ਕਰਦਾ।

ਸਥਾਨਕ ਨੇਤਾ ਨਰਿੰਦਰ ਮੋਦੀ ਨੂੰ ਬੇਨਕਾਬ ਨਹੀਂ ਕਰ ਸਕਦੇ। ਮੇਰੇ ਵਰਗੇ ਕਿਸੇ ਵਿਅਕਤੀ ਨੂੰ ਕੇਂਦਰ ਸਰਕਾਰ ਦੀ ਨਾਕਾਮਯਾਬੀ ਨੂੰ ਸਾਹਮਣੇ ਲਿਆਉਣਾ ਹੋਵੇਗਾ ਜਾਂ ਰਾਸ਼ਟਰੀ ਹਿੱਤਾਂ ਦੇ ਮੁੱਦਿਆਂ ਨੂੰ ਹਲ ਕਰਨ ਲਈ ਜ਼ਿੰਮੇਵਾਰੀ ਲੈਣੀ ਹੋਵੇਗੀ।ਹੇਠਲੇ ਪੱਧਰ ਦੇ ਨੇਤਾ ਤਾਂ ਸਿਰਫ ਆਪਣੇ ਪੱਧਰ 'ਤੇ ਨਾਕਾਮਯਾਬੀਆਂ ਨੂੰ ਹੀ ਦਿਖਾ ਸਕਦੇ ਹਨ। ਉਨ੍ਹਾਂ ਕਿਹਾ ਕਿ ਰਾਜ ਠਾਕਰੇ ਮੈਨੂੰ ਮਿਲੇ, ਉਨ੍ਹਾਂ ਮੈਨੂੰ ਦੱਸਿਆ ਕਿ ਉਹ ਲੋਕ ਸਭਾ ਚੋਣ ਪ੍ਰਚਾਰ 'ਤੇ ਨਹੀਂ ਜਾ ਰਹੇ ਪਰ ਵਿਧਾਨ ਸਭਾ ਚੋਣਾਂ 'ਤੇ ਨਿਸ਼ਾਨਾ ਸਾਧਣਗੇ। ਉਨ੍ਹਾਂ ਦੀ ਈਮਾਨਦਾਰੀ ਤੋਂ ਲੱਗਦਾ ਹੈ ਕਿ ਮੋਦੀ-ਸ਼ਾਹ ਦੀ ਜੋੜੀ ਰਾਸ਼ਟਰ ਲਈ ਇਕ ਗੰਭੀਰ ਸਮੱਸਿਆ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ 'ਤੇ ਰੌਸ਼ਨੀ ਪਾਉਣਗੇ ਅਤੇ ਉਹ ਅਜਿਹਾ ਕਰ ਰਹੇ ਹਨ, ਜੋ ਕਿ ਸਾਫ ਤੌਰ 'ਤੇ ਸਾਡੇ ਲਈ ਫਾਇਦੇਮੰਦ ਹੋਵੇਗਾ।


Iqbalkaur

Content Editor

Related News