ਸ਼ਾਮਲੀ ''ਚ ਪੱਤਰਕਾਰ ਦੀ ਕੁੱਟ-ਮਾਰ ਕਰਨ ਵਾਲੇ GRP ਅਧਿਕਾਰੀ ਮੁਅੱਤਲ

Thursday, Jun 13, 2019 - 01:41 AM (IST)

ਸ਼ਾਮਲੀ ''ਚ ਪੱਤਰਕਾਰ ਦੀ ਕੁੱਟ-ਮਾਰ ਕਰਨ ਵਾਲੇ GRP ਅਧਿਕਾਰੀ ਮੁਅੱਤਲ

ਸਹਾਰਨਪੁਰ: ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ 'ਚ ਪੱਟੜੀ ਤੋਂ ਉੱਤਰੀ ਮਾਲ ਗੱਡੀ ਦੀ ਕਵਰੇਜ ਕਰਨ ਗਏ ਇਕ ਪੱਤਰਕਾਰ ਦੀ ਕੁੱਟ-ਮਾਰ ਕਰਨ ਦੇ ਮੁਲਜ਼ਮ ਜੀ. ਆਰ. ਪੀ. ਐੱਸ. ਐੱਚ. ਓ. ਰਾਕੇਸ਼ ਕੁਮਾਰ ਤੇ ਕਾਂਸਟੇਬਲ ਸੰਜੇ ਪਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਯੂ. ਪੀ. ਦੇ ਡੀ. ਜੀ. ਪੀ. ਓ. ਪੀ. ਸਿੰਘ ਨੇ ਕਿਹਾ ਕਿ ਮੁਲਜ਼ਮ ਪੁਲਸ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੀੜਤ ਪੱਤਰਕਾਰ ਅਮਿਤ ਸ਼ਰਮਾ ਨੇ ਦੱਸਿਆ ਕਿ ਕੁੱਟ-ਮਾਰ ਕਰਨ ਤੋਂ ਬਾਅਦ ਪੁਲਸ ਕਰਮਚਾਰੀਆਂ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਹਿਰਾਸਤ 'ਚ ਉਸ ਨੂੰ ਨੰਗਾ ਕਰ ਕੇ ਮੂੰਹ 'ਤੇ ਪਿਸ਼ਾਬ ਕੀਤਾ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਪੱਤਰਕਾਰਾਂ ਨੇ ਮੁਲਜ਼ਮ ਅਧਿਕਾਰੀਆਂ ਖਿਲਾਫ ਪ੍ਰਦਰਸ਼ਨ ਵੀ ਕੀਤਾ।


Related News