ਸ਼ਰਮਸਾਰ ਦਿੱਲੀ : ਰੈਸਟੋਰੈਂਟ 'ਚ ਸੂਟ ਪਾ ਆਈ ਕੁੜੀ ਦੀ ENTRY ਬੈਨ, ਕਹਿੰਦੇ- ਭਾਰਤੀ ਕੱਪੜੇ ਨਹੀਂ ਚੱਲਣੇ

Friday, Aug 08, 2025 - 01:28 PM (IST)

ਸ਼ਰਮਸਾਰ ਦਿੱਲੀ : ਰੈਸਟੋਰੈਂਟ 'ਚ ਸੂਟ ਪਾ ਆਈ ਕੁੜੀ ਦੀ ENTRY ਬੈਨ, ਕਹਿੰਦੇ- ਭਾਰਤੀ ਕੱਪੜੇ ਨਹੀਂ ਚੱਲਣੇ

ਨੈਸ਼ਨਲ ਡੈਸਕ : ਨਵੀਂ ਦਿੱਲੀ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਜੋੜੇ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਭਾਰਤੀ ਪਹਿਰਾਵੇ ਜਿਵੇਂ ਕਿ ਸੂਟ-ਸਲਵਾਰ ਤੇ ਪੈਂਟ-ਟੀਸ਼ਰਟ – ਪਹਿਨਣ ਦੇ ਕਰ ਕੇ ਦਿੱਲੀ ਦੇ ਪੀਤਮਪੁਰਾ ਇਲਾਕੇ ਦੇ ਇਕ ਰੈਸਟੋਰੈਂਟ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਇਸ ਮਾਮਲੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕਪਲ ਰੈਸਟੋਰੈਂਟ ਦੇ ਬਾਹਰ ਖੜ੍ਹੇ ਹੋ ਕੇ ਆਪਣਾ ਦਰਦ ਬਿਆਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ 3 ਅਗਸਤ ਨੂੰ ਰੈਸਟੋਰੈਂਟ ਵਿੱਚ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਜਾਣ ਦੀ ਆਗਿਆ ਮਿਲੀ ਜੋ "ਛੋਟੇ ਕੱਪੜੇ" ਪਹਿਨੇ ਹੋਏ ਸਨ, ਜਦਕਿ ਭਾਰਤੀ ਪਰੰਪਰਾਗਤ ਪਹਿਰਾਵੇ ਵਾਲਿਆਂ ਨੂੰ ਰੋਕਿਆ ਗਿਆ।

ਇਹ ਵੀ ਪੜ੍ਹੋ...ਹੜ੍ਹ ਤੇ ਮੀਂਹ ਦਾ ਕਹਿਰ ! ਰੈੱਡ ਅਲਰਟ ਜਾਰੀ, 8ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦਿੱਲੀ ਦੇ ਕਾਨੂੰਨ ਅਤੇ ਸੱਭਿਆਚਾਰ ਮੰਤਰੀ ਕਪਿਲ ਮਿਸ਼ਰਾ ਨੇ X (ਪਹਿਲਾਂ Twitter) 'ਤੇ ਲਿਖਿਆ ਕਿ ਇਹ ਸਥਿਤੀ ਬਿਲਕੁਲ ਵੀ ਕਬੂਲਯੋਗ ਨਹੀਂ ਹੈ ਅਤੇ ਮੁੱਖ ਮੰਤਰੀ ਨੇ ਇਸ ਮਾਮਲੇ ਦੀ ਜਾਂਚ ਲਈ ਹੁਕਮ ਦਿੱਤਾ ਹੈ। ਇਕ ਹੋਰ ਅਧਿਕਾਰੀ ਨੇ ਵੀ ਕਿਹਾ ਕਿ ਜੇਕਰ ਦੇਸ਼ ਦੀ ਰਾਸ਼ਟਰਪਤੀ ਜਾਂ ਦਿੱਲੀ ਦੀ ਮੁੱਖ ਮੰਤਰੀ ਭਾਰਤੀ ਪਹਿਰਾਵੇ 'ਚ ਆਉਣ, ਤਾਂ ਕੀ ਉਨ੍ਹਾਂ ਨੂੰ ਵੀ ਇਨਕਾਰ ਕੀਤਾ ਜਾਵੇਗਾ?  ਇਸ ਮਾਮਲੇ ਨੇ ਰੈਸਟੋਰੈਂਟਾਂ ਵਿੱਚ ਚੱਲ ਰਹੀਆਂ ਅਣਲਿਖੀਆਂ ਡ੍ਰੈੱਸ ਕੋਡ ਨੀਤੀਆਂ 'ਤੇ ਸਵਾਲ ਖੜੇ ਕਰ ਦਿੱਤੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਭਾਰਤੀ ਪਹਿਰਾਵੇ ਨੂੰ ਹੀ ਨਕਾਰਨਾ, ਆਪਣੀ ਸੱਭਿਆਚਾਰਕ ਪਛਾਣ ਨੂੰ ਤਿਆਗਣ ਵਰਗਾ ਹੈ। ਸਰਕਾਰ ਵੱਲੋਂ ਹੁਣ ਜਾਂਚ ਸ਼ੁਰੂ ਹੋ ਚੁੱਕੀ ਹੈ ਅਤੇ ਲੋਕ ਉਮੀਦ ਕਰ ਰਹੇ ਹਨ ਕਿ ਇਸ ਮਾਮਲੇ 'ਚ ਇਨਸਾਫ਼ ਮਿਲੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shubam Kumar

Content Editor

Related News